ਦੌੜ-ਭੱਜ ਭਰੀ ਜ਼ਿੰਦਗੀ ‘ਚ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਬੀਮਾਰੀ ਨੇ ਘੇਰ ਰੱਖਿਆ ਹੈ ਜਿਨ੍ਹਾਂ ‘ਚੋਂ ਇੱਕ ਹੈ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ। ਹਾਈ ਬਲੱਡ ਪ੍ਰੈਸ਼ਰ ਜਿਸ ਨੂੰ ਹਾਈਪਰਟੈਂਸ਼ਨ ਵੀ ਕਹਿੰਦੇ ਹਨ, ਇੱਕ ਗੰਭੀਰ ਸਮੱਸਿਆ ਹੈ। ਇਸ ਦੇ ਕਾਰਨ ਸਰੀਰ ਦੇ ਬਲੱਡ ਵੈਸਲਸ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਦਿਲ ਸੰਬੰਧੀ ਰੋਗ, ਕਿਡਨੀ ਦੀਆਂ ਪ੍ਰੇਸ਼ਾਨੀਆਂ, ਸਟ੍ਰੋਕ ਅਤੇ ਕਈ ਹੋਰ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ਲਈ ਤੁਹਾਨੂੰ ਰੋਜ਼ਾਨਾ ਖਾਣਾ-ਖਾਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸੂਪਰਫ਼ੂਡਸ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦੇ ਹਨ।
1. ਕੱਦੂ ਦੇ ਬੀਜ
ਪੋਸ਼ਕ ਤੱਤਾਂ ਨਾਲ ਭਰਪੂਰ ਕੱਦੂ ਦੇ ਬੀਜ ਦੀ ਵਰਤੋਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਤਣਾਅ ਨੂੰ ਘੱਟ ਕਰਕੇ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਂਦਾ ਹੈ।
2. ਚੁਕੰਦਰ
ਚੁਕੰਦਰ ਹਾਈ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ਲਈ ਸਭ ਤੋਂ ਬਿਹਤਰ ਆਹਾਰ ਹੈ। ਇਸ ‘ਚ ਵਿਟਾਮਿਨ ਸੀ, ਫ਼ਾਈਬਰ ਅਤੇ ਪੋਟਾਸ਼ੀਅਮ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਖੂਨ ਦੀਆਂ ਨਾੜੀਆਂ ਨੂੰ ਖੋਲ੍ਹ ਕੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਸਿਰਫ਼ ਚੁਕੰਦਰ ਖਾਣ ਨਾਲ ਹੀ ਨਹੀਂ ਸਗੋਂ ਇਸ ਦਾ ਜੂਸ ਪੀਣ ਨਾਲ ਵੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ।
3. ਪੋਟਾਸ਼ੀਅਮ ਵਾਲੇ ਆਹਾਰ
ਪੋਟਾਸ਼ੀਅਮ ਇੱਕ ਅਜਿਹਾ ਖਣਿਜ ਪਦਾਰਥ ਹੈ ਜੋ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਪੋਟਾਸ਼ੀਅਮ ਨਾਲ ਭਰਪੂਰ ਇਹ ਪਦਾਰਥ ਜਿਵੇਂ ਸੇਮ ਅਤੇ ਮਟਰ, ਗਿਰੀਆਂ, ਪਾਲਕ, ਬੰਦਗੋਭੀ, ਹਰੀਆਂ ਸਬਜ਼ੀਆਂ, ਕੇਲਾ, ਪਪੀਤਾ ਅਤੇ ਖਜੂਰ ਆਦਿ ਦੀ ਵਰਤੋਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ।
4. ਦਹੀਂ
ਦਹੀਂ ‘ਚ ਪ੍ਰੋਟੀਨ, ਕੈਲਸ਼ੀਅਮ, ਰਾਈਬੋਫ਼ਲੇਵਿਨ, ਵਿਟਾਮਿਨ ਬੀ6 ਅਤੇ ਵਿਟਾਮਿਨ ਬੀ 12 ਕਾਫ਼ੀ ਮਾਤਰਾ ‘ਚ ਹੁੰਦੇ ਹਨ, ਜੋ ਕਿ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਘੱਟ ਕਰਦੇ ਹਨ। ਰੋਜ਼ ਇਸ ਨੂੰ ਖਾਣ ਨਾਲ ਮਾਸਪੇਸ਼ੀਆਂ ਨੂੰ ਸਹੀ ਢੰਗ ਨਾਲ ਕੰਮ ਕਰਨ ‘ਚ ਮਦਦ ਮਿਲਦੀ ਹੈ।
5. ਸੌਂਗੀ
ਦਿਨ ‘ਚ ਤਿੰਨ ਵਾਰ ਮੁੱਠੀ ਇੱਕ ਸੌਂਗੀ ਖਾਣ ਨਾਲ ਵੀ ਹਾਈ ਬਲੱਡ ‘ਚ ਕਮੀ ਹੁੰਦੀ ਹੈ। ਜੇ ਤੁਹਾਨੂੰ ਵੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਆਪਣੀ ਰੈਗੂਲਰ ਡਾਈਟ ‘ਚ ਇਸ ਨੂੰ ਸ਼ਾਮਲ ਕਰੋ।
6. ਕੀਵੀ ਫ਼ਲ
ਇੱਕ ਕੀਵੀ ਫ਼ਲ ‘ਚ 2 ਪ੍ਰਤੀਸ਼ਤ ਕੈਲਸ਼ੀਅਮ, 7 ਪ੍ਰਤੀਸ਼ਤ ਮੈਗਨੀਸ਼ੀਅਮ ਅਤੇ 9 ਪ੍ਰਤੀਸ਼ਤ ਪੋਟਾਸ਼ੀਅਮ ਹੁੰਦਾ ਹੈ ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਨਿਯਮਿਤ ਰੂਪ ‘ਚ ਇਸ ਦੀ ਵਰਤੋਂ ਕਰਨ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।
7. ਪਾਲਕ
ਹਰੇ ਪੱਤੇਦਾਰ ਸਬਜ਼ੀਆਂ ‘ਚ ਲੋਅ ਕੈਲੋਰੀਜ ਅਤੇ ਹਾਈ ਫ਼ਾਈਬਰ ਹੁੰਦਾ ਹੈ। ਪਾਲਕ ਤਾਂ ਕਈ ਤਰ੍ਹਾਂ ਦੇ ਨਿਊਟ੍ਰਿਐਂਟਸ ਦਾ ਭਰਪੂਰ ਮੇਲ ਹੈ। ਇਸ ਲਈ ਇਸ ‘ਚ ਮੌਜੂਦ ਯੌਗਿਕ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ।
8. ਓਟਸ ਮੀਲ
ਹਾਈ ਫ਼ਾਈਬਰ, ਲੋਅ ਫ਼ੈਟ ਅਤੇ ਸੋਡੀਅਮ ਨਾਲੇ ਓਟਮੀਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਕਰਦੇ ਹਨ। ਇਸ ਦੀ ਰੋਜ਼ਾਨਾ ਵਰਤੋਂ ਨਾਲ ਨਾਸ਼ਤੇ ‘ਚ ਸ਼ਹਿਦ ਦੇ ਨਾਲ ਲੈਣਾ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦਾ ਹੈ।
9. ਤਰਬੂਜ਼
ਇਸ ‘ਚ ਮੌਜੂਦ ਅਮੀਨੋ ਐਸਿਡ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਗਰਮੀਆਂ ‘ਚ ਤਰਬੂਜ਼ ਦੀ ਵਰਤੋਂ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।
10. ਸੌਂਫ਼ ਅਤੇ ਜੀਰਾ
ਵਧੇ ਹੋਏ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਇਹ ਸਭ ਤੋਂ ਚੰਗਾ ਉਪਾਅ ਹੈ। ਇਸ ਲਈ ਤੁਸੀਂ ਸੌਂਫ਼, ਜੀਰਾ, ਸ਼ੱਕਰ ਤਿੰਨਾਂ ਨੂੰ ਬਰਾਬਰ ਮਾਤਰਾ ‘ਚ ਲੈ ਕੇ ਇਸ ਦਾ ਪਾਊਡਰ ਬਣਾ ਲਓ। ਇਸ ਤੋਂ ਬਾਅਦ ਇੱਕ ਗਲਾਸ ਪਾਣੀ ‘ਚ ਇੱਕ ਚੱਮਚ ਮਿਸ਼ਰਣ ਘੋਲ ਕੇ ਸਵੇਰੇ ਸ਼ਾਮ ਪੀਓ। ਇਸ ਨਾਲ ਤੁਹਾਡਾ ਵਧਿਆ ਹੋਇਆ ਬਲੱਡ ਪ੍ਰੈਸ਼ਰ ਕੰਟਰੋਲ ‘ਚ ਆ ਜਾਵੇਗਾ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
– ਨਮਕ ਦੀ ਵਰਤੋਂ ਘੱਟ ਕਰੋ
– ਜ਼ਿਆਦਾ ਤਣਾਅ ਨਾ ਲਓ
– ਹਲਕੀ-ਫ਼ੁਲਕੀ ਕਸਰਤ ਕਰੋ
– ਸ਼ਰਾਬ, ਸਿਗਰੇਟ ਦੀ ਵਰਤੋਂ ਨਾ ਕਰੋ
– ਕੈਫ਼ੀਨ ਦੀ ਵਰਤੋਂ ਨਾ ਕਰੋ ਜਾਂ ਘੱਟ ਕਰੋ










