ਨਵੀਂ ਦਿੱਲੀ – ICC ਵਿਸ਼ਵ ਕੱਪ 2019 ‘ਚ ਕਪਤਾਨ ਵਿਰਾਟ ਕੋਹਲੀ ਦੀ ਅਗੁਵਾਈ ‘ਚ ਟੀਮ ਇੰਡੀਆ ਇਸ ਵਾਰ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ। ਉਹ ਕਿਹੜੀਆਂ ਚਾਰ ਟੀਮਾਂ ਹੋਣਗੀਆਂ ਜੋ ਸੈਮੀਫ਼ਾਈਨਲ ‘ਚ ਪੁੱਜਣਗੀਆਂ ਇਸ ‘ਤੇ ਕਈ ਕ੍ਰਿਕੇਟਰ ਆਪੋ ਆਪਣੀ ਰਾਏ ਰੱਖ ਚੁੱਕੇ ਹਨ। ਉਥੇ ਹੀ 2011 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਸੁਰੇਸ਼ ਰੈਨਾ ਨੇ ਵਿਸ਼ਵ ਕੱਪ ਨੂੰ ਲੈ ਕੇ ਕੁੱਝ ਭਵਿੱਖਵਾਣੀਆਂ ਕਰਦੇ ਹੋਏ ਦੱਸਿਆ ਕਿ ਹਾਰਦਿਕ ਪੰਡਯਾ ਮੈਨ ਆਫ਼ ਦਾ ਟੂਰਨਾਮੈਂਟ ਬਣ ਸਕਦਾ ਹੈ।
ਰੈਨਾ ਨੇ ਕਿਹਾ, ”ਭਾਰਤ ਸੈਮੀਫ਼ਾਈਨਲ ‘ਚ ਜਗ੍ਹਾ ਬਣਾਵੇਗਾ। ਲੀਗ ‘ਚ ਸਾਡੇ ਕੋਲ ਨੌਂ ਮੈਚ ਹਨ, ਅਤੇ ਕੌਮਬੀਨੇਸ਼ਨ ਬਾਰੇ ਸੋਚਣ ਦਾ ਕਾਫ਼ੀ ਸਮਾਂ ਮਿਲੇਗਾ। ਚੰਗੀ ਸ਼ੁਰੂਆਤ ਕਰਨਾ ਬਹੁਤ ਅਹਿਮ ਹੋਵੇਗਾ। ਚੰਗੀ ਸ਼ੁਰੂਆਤ ਜੇਕਰ ਮਿਲ ਗਈ ਤਾਂ ਸਾਨੂੰ ਕੋਈ ਰੋਕ ਨਹੀਂ ਸਕਦਾ। ਨਿਊ ਜ਼ੀਲੈਂਡ ਖ਼ਿਲਾਫ਼ ਪਹਿਲਾਂ ਵਾਰਮ-ਅਪ ਮੈਚ ‘ਚ ਮਿਲੀ ਹਾਰ ‘ਤੇ ਰੈਨਾ ਨੇ ਕਿਹਾ, ”ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਖ਼ਿਲਾਫ਼ ਬੱਲੇਬਾਜ਼ਾਂ ਨੂੰ ਚੌਕਨਾ ਰਹਿਣਾ ਪਵੇਗਾ। ਇਸ ਤੋਂ ਇਲਾਵਾ ਅਸੀਂ ਅਜੇ ਵੀ ਇਕਜੁੱਟ ਹੋ ਸਕਦੇ ਹਾਂ ਅਤੇ ਠੀਕ ਕੌਮਬੀਨੇਸ਼ਨ ਖੋਜ ਸਕਦੇ ਹਾਂ। ਮੈਨੂੰ ਲੱਗਦਾ ਹੈ ਇਹ ਕੌਮਬੀਨੇਸ਼ਨ ਟੀਮ ਇੰਡੀਆ ਲਈ ਚੰਗਾ ਹੈ।”
ਹਾਰਦਿਕ ਦੀ ਭੂਮਿਕਾ ‘ਤੇ ਰੈਨਾ ਨੇ ਕਿਹਾ, ”ਹਾਰਦਿਕ ਪੰਡਯਾ ਚੰਗੀ ਫ਼ੀਲਡਿੰਗ ਦੇ ਨਾਲ ਨਾਲ ਚੰਗੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰ ਸਕਦਾ ਹੈ। ਜੇਕਰ ਉਹ IPL ਦੇ ਆਤਮਵਿਸ਼ਵਾਸ ਦੇ ਨਾਲ ਵਿਸ਼ਵ ਕੱਪ ‘ਚ ਉਤਰਦਾ ਹੈ ਤਾਂ ਪਾਸਾ ਪਲਟ ਸਕਦਾ ਹੈ। ਮੇਰੀ ਨਜ਼ਰ ‘ਚ ਉਹ ਭਾਰਤ ਲਈ ਸਭ ਤੋਂ ਅਹਿਮ ਖਿਡਾਰੀ ਸਾਬਿਤ ਹੋਵੇਗਾ। ਜੇਕਰ ਅਸੀਂ ਆਖ਼ਰੀ ਚਾਰ ‘ਚ ਜਗ੍ਹਾ ਬਣਾਈ ਅਤੇ ਉਸ ਨੂੰ ਟੂਰਨਾਮੈਂਟ ਦੇ ਸਭ ਤੋਂ ਬਿਹਤਰੀਨ ਖਿਡਾਰੀ ਦਾ ਇਨਾਮ ਮਿਲਿਆ ਤਾਂ ਮੈਨੂੰ ਹੈਰਾਨੀ ਨਹੀਂ ਹੋਵੇਗੀ।”












