ਨਵੀਂ ਦਿੱਲੀ : ਭਾਰਤ ਦੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਕੈਰੀ ਹੋਪ ਨੂੰ ਹਰਾ ਕੇ ਡਬਲਿਊ.ਬੀ.ਓ. ਏਸ਼ੀਆ ਪੈਸੀਫਿਕ ਸੁਪਰ ਮਿਡਲ ਵੇਟ ਚੈਂਪੀਅਨ ਬਣਨ ਦਾ ਗੌਰਵ ਹਾਸਲ ਕਰ ਲਿਆ ਹੈ।
ਇਸ ਪ੍ਰੋਗਰਾਮ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਦਰਅਸਲ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਵਿਜੇਂਦਰ ਸਿੰਘ ਦਾ ਮੈਚ ਦੇਖਣ ਲਈ ਪਹੁੰਚੇ ਸਨ। ਰਾਹੁਲ ਜਿਵੇਂ ਹੀ ਤਿਆਗ ਰਾਜ ਸਟੇਡੀਅਮ ਵਿੱਚ ਪੁੱਜੇ ਤਾਂ ਉੱਥੇ ਮੌਜੂਦ ਦਰਸ਼ਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਰਾਹੁਲ ਗਾਂਧੀ ਇੱਥੇ ਇੰਡੀਅਨ ਪ੍ਰੀਮੀਅਮ ਲੀਗ ਦੇ ਚੇਅਰਮੈਨ ਰਾਜੀਵ ਸ਼ੁਕਲਾ ਦੇ ਨਾਲ ਬੈਠੇ ਸਨ। ਮੈਚ ਖ਼ਤਮ ਹੋਣ ਤੋਂ ਬਾਅਦ ਸ਼ੁਕਲਾ ਮੈਦਾਨ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨਾਲ ਵੀ ਕੁੱਝ ਇਸ ਤਰ੍ਹਾਂ ਹੀ ਹੋਇਆ। ਹਾਲਾਂਕਿ ਰਾਹੁਲ ਗਾਂਧੀ ਨੇ ਲੋਕਾਂ ਦੇ ਵਤੀਰੇ ਲਈ ਕੋਈ ਪ੍ਰਤੀਕ੍ਰਿਆ ਨਾ ਦਿੱਤੀ। ਜਦੋਂ ਮੈਚ ਖ਼ਤਮ ਹੋਇਆਂ ਤਾਂ ਰਾਹੁਲ ਹੱਸਦੇ ਹੋਏ ਚਲੇ ਗਏ।















