ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣ ਨਾਲ ਸ਼ਰੀਰ ਨੂੰ ਹੁੰਦੇ ਨੇ ਕਈ ਫ਼ਾਇਦੇ

ਦਿਨ ਦੇ ਸਮੇਂ ਤਾਂ ਸਾਰੇ ਹੀ ਨਹਾਉਂਦੇ ਹਨ ਪਰ ਰਾਤ ਨੂੰ ਸੋਂਣ ਤੋਂ ਪਹਿਲਾਂ ਨਹਾਉਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸਿਰਫ਼ ਗਰਮੀ ਵਿੱਚ ਹੀ ਨਹੀਂ ਬਲਕਿ ਠੰਡ ਦੇ ਮੌਸਮ ਵਿੱਚ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣਾ ਚਾਹੀਦਾ ਹੈ। ਗਰਮ ਦੀ ਬਜਾਏ ਠੰਡੇ ਪਾਣੀ ਨਾਲ ਨਹਾਉਣ ਨਾਲ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਸ ਨਾਲ ਸਰੀਰ ਦੀ ਗੰਦਗੀ ਸਾਫ਼ ਹੋ ਜਾਂਦੀ ਹੈ ਨਾਲ ਹੀ ਸਾਰੇ ਦਿਨ ਦੀ ਥਕਾਵਟ ਵੀ ਉਤਰ ਜਾਂਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਨਹਾਉਣ ਨਾਲ ਹੋਰ ਵੀ ਕਈ ਫ਼ਾਇਦੇ ਹੁੰਦੇ ਹਨ, ਜਿਸ ਦੇ ਬਾਰੇ ਸਾਰਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ।
– ਚੰਗੀ ਨੀਂਦ
ਤਣਾਅ ਭਰੀ ਇਸ ਜ਼ਿੰਦਗੀ ਵਿੱਚ ਕੁਝ ਲੋਕਾਂ ਨੂੰ ਰਾਤ ਨੂੰ ਚੰਗੀ ਤਰ੍ਹਾਂ ਨਾਲ ਨੀਂਦ ਨਹੀਂ ਆਉਂਦੀ। ਅਜਿਹੇ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਜਰੂਰ ਨਹਾ ਲਓ। ਇਸ ਨਾਲ ਸਰੀਰ ਦੀ ਥਕਾਵਟ ਉਤਰ ਜਾਵੇਗੀ ਅਤੇ ਰਾਤ ਨੂੰ ਨੀਂਦ ਵੀ ਚੰਗੀ ਆਵੇਗੀ। ਇਸ ਦੇ ਨਾਲ ਹੀ ਜੇ ਨਹਾਉਣ ਦੇ ਪਾਣੀ ਵਿੱਚ ਥੋੜ੍ਹਾ ਜਿਹਾ ਅਸੈਂਸ ਤੇਲ ਵੀ ਮਿਲਾ ਲਿਆ ਜਾਵੇ ਤਾਂ ਚੰਗੀ ਨੀਂਦ ਆਵੇਗੀ।
– ਮੋਟਾਪਾ
ਅੱਜਕਲ ਦੇ ਲੋਕਾਂ ਦੀ ਸੱਭ ਤੋਂ ਵੱਡੀ ਸਮੱਸਿਆ ਹੈ ਮੋਟਾਪਾ। ਜੋ ਸਿਰਫ਼ ਜਿੰਮ ਵਿੱਚ ਪਸੀਨਾ ਵਹਾ ਕੇ ਡਾਈਟਿੰਗ ਕਰਕੇ ਹੀ ਨਹੀਂ ਘਟਾਇਆ ਜਾ ਸਕਦਾ ਹੈ ਬਲਕਿ ਰਾਤ ਨੂੰ ਨਹਾਉਣ ਨਾਲ ਵੀ ਕੀਤਾ ਜਾ ਸਕਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਨਹਾਓ ਅਤੇ ਜ਼ਿਆਦਾ ਠੰਡੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਸਰੀਰ ਦੀ ਕੈਲੋਰੀ ਸੜ ਕੇ ਖਤਮ ਹੋ ਜਾਂਦੀ ਹੈ ਅਤੇ ਭਾਰ ਆਸਾਨੀ ਨਾਲ ਘੱਟ ਹੁੰਦਾ ਹੈ।
– ਚਮਕਦਾਰ ਚਮੜੀ
ਠੰਡੇ ਪਾਣੀ ਨਾਲ ਨਹਾਉਣ ਨਾਲ ਚਮੜੀ ‘ਤੇ ਨਿਖਾਰ ਆਉਂਦਾ ਹੈ ਅਤੇ ਮੁਹਾਸੇ ਵੀ ਦੂਰ ਰਹਿੰਦੇ ਹਨ। ਸੌਣ ਤੋਂ ਪਹਿਲਾਂ ਨਹਾਉਣ ਨਾਲ ਚਮੜੀ ‘ਤੇ ਗੰਦਗੀ ਜੰਮਾ ਨਹੀਂ ਹੁੰਦੀ, ਜਿਸ ਨਾਲ ਚਮੜੀ ‘ਤੇ ਚਮਕ ਆਉਂਦੀ ਹੈ ਅਤੇ ਰੁੱਖਾਪਨ ਵੀ ਦੂਰ ਹੁੰਦਾ ਹੈ।
– ਰੋਗਾਂ ਨਾਲ ਲੜਣ ਦੀ ਤਾਕਤ ਵਿੱਚ ਵਾਧਾ
ਸੌਣ ਤੋਂ ਪਹਿਲਾਂ ਨਹਾਉਣ ਨਾਲ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ ਅਤੇ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਇਸ ਤੋਂ ਇਲਾਵਾ ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਵਿੱਚ ਖੂਨ ਦਾ ਦੋਰਾ ਵਧਦਾ ਹੈ, ਜੋ ਦਿਲ ਦੇ ਲਈ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ।
– ਹਾਈ ਬਲੱਡ ਪ੍ਰੈਸ਼ਰ
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਲਈ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਬੁਖਾਰ ਜਾਂ ਬਲੱਡ ਪ੍ਰੈਸ਼ਰ ਵਧਣ ‘ਤੇ ਗਰਮ ਪਾਣੀ ਨਾਲ ਨਹਾਉਣਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਵਿੱਚੋਂ ਪਸੀਨਾ ਨਿਕਲਦਾ ਹੈ, ਜਿਸ ਨਾਲ ਸਰੀਰ ਜਲਦੀ ਠੰਡਾ ਹੁੰਦਾ ਹੈ।