ਮਾਈਗਰੇਨ ਤੇ ਜੋੜਾਂ ਦੇ ਦਰਦ ਨੂੰ ਮਿੰਟਾਂ ਵਿੱਚ ਠੀਕ ਕਰਨ ਵਾਲੇ ਡ੍ਰਿੰਕਸ

ਸਰੀਰ ਨੂੰ ਸਿਹਤਮੰਦ ਰੱਖਣ ਲਈ ਫ਼ਲ ਅਤੇ ਸਬਜ਼ੀਆਂ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਸਿਰਫ਼ ਸਰੀਰ ਹੀ ਸਿਹਤਮੰਦ ਨਹੀਂ ਰਹਿੰਦਾ। ਸਬਜ਼ੀਆਂ ਅਤੇ ਫ਼ਲਾਂ ਦੇ ਜੂਸ ਕਰਕੇ ਵੀ ਗੰਭੀਰ ਤੋਂ ਗੰਭੀਰ ਬੀਮਾਰੀ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ ਆਓ ਜਾਣਦੇ ਹਾਂ ਕਿਹੜੀਆਵਾਂ ਵਿੱਚ ਕਿਹੜੇ ਜੂਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
1. ਮਾਈਗਰੇਨ
ਮਾਈਗਰੇਨ ਹੋਣ ‘ਤੇ ਅੱਧੇ ਸਿਰ ਵਿੱਚ ਨਾ ਸਹਿਣ ਹੋਣ ਵਾਲਾ ਦਰਦ ਹੁੰਦਾ ਹੈ। ਅਜਿਹੇ ਵਿੱਚ 1 ਗਿਲਾਸ ਪਾਣੀ ਵਿੱਚ 1 ਨਿੰਬੂ ਦਾ ਰਸ ਅਤੇ 1 ਚਮੱਚ ਅਦਰਕ ਦਾ ਰਸ ਮਿਲਾ ਕੇ ਪੀਓ। ਇਸ ਨਾਲ ਤੁਰੰਤ ਦਰਦ ਤੋਂ ਰਾਹਤ ਮਿਲਦੀ ਹੈ।
2. ਗਠੀਆ
ਜਿਨ੍ਹਾਂ ਲੋਕਾਂ ਨੂੰ ਗਠੀਆ ਦਾ ਰੋਗ ਹੁੰਦਾ ਹੈ ਉਨ੍ਹਾਂ ਦੇ ਜੋੜਾਂ ਵਿੱਚ ਬੁਹਤ ਜ਼ਿਆਦਾ ਦਰਦ ਹੁੰਦਾ ਹੈ। ਗਠੀਆ ਦੋ ਰੋਗੀ ਨੂੰ 1 ਗਲਾਸ ਗਰਮ ਪਾਣੀ ਵਿੱਚ 1 ਚਮੱਚ ਲੱਸਣ ਅਤੇ 1 ਚਮੱਚ ਪਿਆਜ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਲੂ ਦੇ ਰਸ ਦੀ ਵੀ ਵਰਤੋਂ ਕਰ ਸਕਦੇ ਹੋ। ਜਿਸ ਨਾਲ ਦਰਦ ‘ਤੋਂ ਰਾਹਤ ਮਿਲੇਗੀ।
3. ਫ਼੍ਰੈਕਚਰ
ਪੈਰ ਜਾਂ ਹੱਥ ਦੀ ਹੱਡੀ ਵਿੱਚ ਫ਼੍ਰੈਕਚਰ ਹੋਣ ‘ਤੇ ਕਾਫ਼ੀ ਦਰਦ ਹੁੰਦਾ ਹੈ ਅਤੇ ਕਾਫ਼ੀ ਸਮੇਂ ਤੱਕ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿੱਚ ਟੁੱਟੀ ਹੱਡੀ ਨੂੰ ਜਲਦੀ ਠੀਕ ਕਰਨ ਲਈ ਪਾਲਰ, ਚੌਲਾਈ, ਮੇਥੀ, ਸਹਜਨ ਅਤੇ ਅਜਵਾਈਨ ਨੂੰ ਮਿਲਾ ਕੇ ਸੂਪ ਬਣਾ ਲਓ। ਇਸ ਸੂਪ ਦੀ ਵਰਤੋਂ ਕਰਨ ਨਾਲ ਟੁੱਟੀ ਹੱਡੀ ਜਲਦੀ ਜੁੜਣ ਲੱਗਦੀ ਹੈ।
4. ਅਪਚ
ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਪਾਚਨ ਸ਼ਕਤੀ ਖਰਾਬ ਹੋ ਜਾਂਦੀ ਹੈ। ਅਜਿਹੇ ਵਿੱਚ ਡਾਈਜੇਸ਼ਨ ਸਿਸਟਮ ਠੀਕ ਕਰਨ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ 1 ਗਲਾਸ ਕੋਸੇ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਓ। ਇਸ ਨਾਲ ਹੀ ਹਮੇਸ਼ਾ ਭੋਜਨ ਕਰਨ ਤੋਂ ਅੱਧਾ ਘੰਟਾ ਪਹਿਲਾਂ 1 ਚਮੱਚ ਅਦਰਕ ਦੇ ਰਸ ਦੀ ਵਰਤੋਂ ਕਰੋ, ਜਿਸ ਨਾਲ ਭੋਜਨ ਪਚਾਉਣ ਵਿੱਚ ਆਸਾਨੀ ਹੋਵੇਗੀ।
5. ਨੀਂਦ ਨਾ ਆਉਣ ਦੀ ਸਮੱਸਿਆ
ਤਣਾਅ ਭਰੀ ਇਸ ਜ਼ਿੰਦਗੀ ਵਿੱਚ ਕਈ ਲੋਕਾਂ ਨੂੰ ਰਾਤ ਨੂੰ ਸਹੀ ਤਰੀਕੇ ਨਾਲ ਨੀਂਦ ਨਹੀਂ ਆਉਂਦੀ। ਅਜਿਹੇ ਵਿੱਚ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਸੇਬ, ਅਮਰੂਦ ਅਤੇ ਆਲੂ ਦੇ ਰਸ ਨੂੰ ਮਿਲਾ ਕੇ ਜੂਸ ਬਣਾ ਕੇ ਪੀਓ। ਇਸ ਤੋਂ ਇਲਾਵਾ ਪਾਲਕ ਅਤੇ ਗਾਜਰ ਦਾ ਸੂਪ ਬਣਾ ਕੇ ਪੀਣ ਨਾਲ ਵੀ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।