ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣ ਦੀ ਆਦਤ ਹੁੰਦੀ ਹੈ ਅਤੇ ਬਹੁਤ ਸਾਰੇ ਲੋਕ ਰਾਤ ਨੂੰ ਬਿਸਤਰੇ ‘ਤੇ ਜਾਣ ਤੋਂ ਪਹਿਲਾਂ ਇੱਕ ਗਿਲਾਸ ਪਾਣੀ ਪੀਂਦੇ ਹਨ ਤਾਂ ਕਿ ਰਾਤ ਨੂੰ ਪਾਚਨ ਸ਼ਕਤੀ ਠੀਕ ਰਹੇ ਅਤੇ ਅਗਲੇ ਦਿਨ ਸਵੇਰੇ ਉਹ ਪੂਰੀ ਤਰ੍ਹਾਂ ਰੀਚਾਰਜ ਹੋ ਕੇ ਜਾਗਣ ਪਰ ਕੀ ਤੁਸੀਂ ਜਾਣਦੇ ਹੋ ਕਿ ਸੌਣ ਤੋਂ ਠੀਕ ਪਹਿਲਾਂ ਗ੍ਰੀਨ ਟੀ ਪੀਣ ਦੇ ਕਿੰਨੇ ਫ਼ਾਇਦੇ ਹਨ? ਬਹੁਤ ਸਾਰੀਆਂ ਸਟੱਡੀਜ਼ ਵਿੱਚ ਇਹ ਗੱਲ ਸਾਬਿਤ ਹੋ ਚੁੱਕੀ ਹੈ ਅਤੇ ਕਈ ਮਾਹਿਰ ਵੀ ਕਹਿੰਦੇ ਹਨ ਕਿ ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਣਾ ਕਾਫ਼ੀ ਫ਼ਾਇਦੇਮੰਦ ਹੈ। ਜੇ ਤੁਸੀਂ ਸੋਚ ਰਹੇ ਹੋ ਕਿ ਗ੍ਰੀਨ ਟੀ ਵੀ ਤਾਂ ਚਾਹ ਹੀ ਹੈ ਅਤੇ ਇਸ ਨੂੰ ਪੀਣ ਨਾਲ ਨੀਂਦ ਵਿੱਚ ਦਿੱਕਤ ਹੋਵੇਗੀ ਤਾਂ ਅਜਿਹਾ ਬਿਲਕੁਲ ਨਹੀਂ ਹੈ।
ਚੰਗੀ ਤਰ੍ਹਾਂ ਆਵੇਗੀ ਨੀਂਦ – ਗ੍ਰੀਨ ਟੀ ਵਿੱਚ ਪਾਏ ਜਾਣ ਵਾਲੇ ਕੰਪਾਊਂਡਜ਼ ਅਤੇ ਐਂਟੀ-ਔਕਸੀਡੈਂਟਸ ਤੁਹਾਡੇ ਸ਼ਰੀਰ ਅਤੇ ਦਿਮਾਗ਼ ਦੋਹਾਂ ਨੂੰ ਹੈਲਦੀ ਰੱਖਣ ਵਿੱਚ ਮਦਦ ਕਰਦੇ ਹਨ। ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ।
ਸਟ੍ਰੈੱਸ ਘੱਟ ਕਰਨ ਵਿੱਚ ਮਦਦਗਾਰ – ਗ੍ਰੀਨ ਟੀ ਵਿੱਚ ਥੇਨਿਨ ਨਾਂ ਦਾ ਕੰਪਾਊਂਡ ਵੀ ਪਾਇਆ ਜਾਂਦਾ ਹੈ ਜੋ ਨੀਂਦ ਨੂੰ ਉਤੇਜਿਤ ਕਰਨ ਦੇ ਨਾਲ-ਨਾਲ ਨਰਵਸ ਨੂੰ ਵੀ ਸ਼ਾਂਤ ਕਰਨ ਦਾ ਕੰਮ ਕਰਦਾ ਹੈ। ਜਦੋਂ ਤੁਹਾਡੀਆਂ ਨਸਾਂ ਸ਼ਾਂਤ ਹੋ ਜਾਂਦੀਆਂ ਹਨ ਤਾਂ ਸਟ੍ਰੈੱਸ ਘੱਟ ਹੁੰਦਾ ਹੈ ਅਤੇ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ।
ਸਲੀਪ ਕੁਆਲਿਟੀ ਬਿਹਤਰ – ਗ੍ਰੀਨ ਟੀ ਵਿੱਚ ਕੈਫ਼ੀਨ ਘੱਟ ਹੁੰਦੀ ਹੈ ਜਿਸ ਨਾਲ ਥਕਾਵਟ ਅਤੇ ਸਟ੍ਰੈੱਸ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਣ ਨਾਲ ਤੁਹਾਡੀ ਨੀਂਦ ਦੀ ਕੁਆਲਿਟੀ ਚੰਗੀ ਹੁੰਦੀ ਹੈ, ਅਤੇ ਤੁਸੀਂ ਹਰ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦੇ ਹੋ।
ਮੈਟੈਬਲਿਜ਼ਮ ਬਿਹਤਰ – ਹੈਲਥ ਮਾਹਿਰਾਂ ਦੀ ਮੰਨੀਏ ਤਾਂ ਸੌਣ ਤੋਂ ਪਹਿਲਾਂ ਜੇ ਤੁਸੀਂ ਗ੍ਰੀਨ ਟੀ ਜਾਂ ਕੈਮੋਮਾਈਲ ਟੀ ਵਰਗੀ ਡ੍ਰਿੰਕਸ ਦਾ ਸੇਵਨ ਕਰੋ ਜਿਸ ਵਿੱਚ ਕੈਫ਼ੀਨ ਦੀ ਮਾਤਰਾ ਬੇਹੱਦ ਘੱਟ ਹੁੰਦੀ ਹੈ ਤਾਂ ਇਸ ਨਾਲ ਨਾ ਸਿਰਫ਼ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ ਸਗੋਂ ਤੁਹਾਡਾ ਮੈਟੈਬਲਿਜ਼ਮ ਵੀ ਬਿਹਤਰ ਹੁੰਦਾ ਹੈ।
ਬ੍ਰੇਨ ਫ਼ੰਕਸ਼ਨ ਹੋਵੇਗਾ ਬਿਹਤਰ – ਸਟੱਡੀਜ਼ ਵਿੱਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਗ੍ਰੀਨ ਟੀ ਵਿੱਚ ਮੌਜੂਦ ਕੈਫ਼ੀਨ ਬ੍ਰੇਨ ਨੂੰ ਉਤੇਜਿਤ ਕਰਨ ਦਾ ਕੰਮ ਕਰਦੀ ਹੈ ਜਿਸ ਨਾਲ ਬ੍ਰੇਨ ਬਿਹਤਰ ਫ਼ੰਕਸ਼ਨ ਕਰਨ ਲੱਗਦਾ ਹੈ। ਅਜਿਹੇ ਵਿੱਚ ਜੇ ਤੁਸੀਂ ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਂਦੇ ਹੋ ਤਾਂ ਤੁਸੀਂ ਹੋਰ ਸਮਾਰਟ ਬਣਦੇ ਹੋ।
ਫ਼ੈਟ ਘਟੇਗੀ – ਜੇ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਵਿੱਚ ਵੀ ਗ੍ਰੀਨ ਟੀ ਮਦਦਗਾਰ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਣ ਨਾਲ ਸ਼ਰੀਰ ਵਿੱਚ ਮੌਜੂਦ ਫ਼ੈਟ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ ਅਤੇ ਤੁਹਾਡਾ ਭਾਰ ਘੱਟ ਹੁੰਦਾ ਹੈ।
ਕੈਂਸਰ ਦਾ ਖ਼ਤਰਾ ਹੋਵੇਗਾ ਘੱਟ – ਬਹੁਤ ਸਾਰੀਆਂ ਸਟੱਡੀਜ਼ ਵਿੱਚ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਜੇ ਰਾਤ ਨੂੰ ਗ੍ਰੀਨ ਟੀ ਪੀਓ ਤਾਂ ਬ੍ਰੈੱਸਟ ਕੈਂਸਰ, ਪ੍ਰੌਸਟੇਟ ਕੈਂਸਰ ਅਤੇ ਕੋਲੋਰੈਕਟਲ ਕੈਂਸਰ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
ਕੰਬੋਜ










