ਰਾਗਿਨੀ MMS ਰਿਟਰਨਜ਼ ‘ਚ ਕੰਮ ਕਰੇਗੀ ਸਨੀ ਲਿਓਨੀ

ਬੌਲੀਵੁਡ ਦੀ ਬੋਲਡ ਗਰਲ ਸਨੀ ਲਿਓਨੀ ਰਾਗਿਨੀ MMS ਰਿਟਰਨਜ਼ ‘ਚ ਕੰਮ ਕਰਨ ਜਾ ਰਹੀ ਹੈ। ਸਨੀ ਲਿਓਨੀ ਨੇ ਸਾਲ 2014 ‘ਚ ਪ੍ਰਦਰਿਸ਼ਤ ਫ਼ਿਲਮ ਰਾਗਿਨੀ MMS-2 ‘ਚ ਕੰਮ ਕੀਤਾ ਸੀ। ਇਸ ਫ਼ਿਲਮ ‘ਚ ਸਨੀ ਲਿਓਨੀ ‘ਤੇ ਫ਼ਿਲਮਾਇਆ ਗਿਆ ਗਾਣਾ ਬੇਬੀ ਡੌਲ ਕਾਫ਼ੀ ਮਸ਼ਹੂਰ ਹੋਇਆ ਸੀ। ਸਨੀ ਰਾਗਿਨੀ MMS ਰਿਟਰਨਜ਼ ‘ਚ ਇੱਕ ਸਪੈਸ਼ਲ ਅਪੀਅਰੈਂਸ ਭਾਵ ਫ਼ਿਲਮ ‘ਚ ਇੱਕ ਸਪੈਸ਼ਲ ਡਾਂਸ ਨੰਬਰ ਹੈਲੋ ਜੀ ਕਰਦੀ ਨਜ਼ਰ ਆਵੇਗੀ ਜਿਸ ਨੂੰ ਮੀਤ ਬ੍ਰਦਰਜ਼ ਨੇ ਕੰਪੋਜ਼ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸਨੀ ਲਿਓਨੀ ਨੇ ਆਪਣੇ ਇਨਸਟਾ ‘ਤੇ ਦਿੱਤੀ। ਸਨੀ ਲਿਓਨੀ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਲਿਖਿਆ, ”ਸਨੀ ਦੇ ਬਿਨਾਂ ਰਾਗਿਨੀ MMS ਰਿਟਰਨਜ਼? ਹੋ ਨਹੀਂ ਸਕਦੀ! ! ! ਮੈਂ ਸੈੱਕਸੀ ਰੋਮਾਂਚ ਨੂੰ ਦੋਗੁਣਾ ਕਰਨ ਲਈ ਆ ਰਹੀ ਹਾਂ। ਹੈਲੋ ਜੀ … ਆਲਟ ਅਤੇ ਜੀ ‘ਤੇ ਮੈਂ ਆ ਰਹੀ ਹਾਂ ਥੋੜੀ ਚਮਕ, ਧਮਕ ਅਤੇ ਢੇਰ ਸਾਰੇ ਨਮਕ ਦੇ ਨਾਲ!”