ਰਵਨੀਤ ਬਿੱਟੂ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਖਿਲਾਫ ਕੇਸ ਦਰਜ ਕਰਨ ਦੀ ਮੰਗ

Image Courtesy : ਏਬੀਪੀ ਸਾਂਝਾ

ਉਨ੍ਹਾਂ ਕਿਹਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ, ਗਾਇਕ ਦਿਲਜੀਤ ਦੋਸਾਂਝ ਤੇ ਜੈਜੀ ਬੈਂਸ ਇਸ ਸੰਗਠਨ ਦਾ ਸਮਰਥਨ ਖੁੱਲ੍ਹ ਕੇ ਕਰ ਰਹੇ ਹਨ। ਇਹੀ ਸੰਗਠਨ ਹੈ ਜੋ ਖਾਲਿਸਤਾਨ ਬਣਾਉਣ ਦੀ ਮੰਗ ਕਰਦਾ ਹੈ।
ਲੁਧਿਆਣਾ: ਭਾਰਤ-ਚੀਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਇਸ ਮੁੱਦੇ ‘ਤੇ ਹੋਰ ਜੰਗ ਛਿੜ ਗਈ ਹੈ। ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ-ਚੀਨ ਵਿਵਾਦ ਤੇ ਭਾਰਤ ਨੂੰ ਗਲਤ ਠਹਿਰਾ ਕੇ ਸ਼ਹੀਦਾਂ ਦਾ ਨਿਰਦਾਰ ਕੀਤਾ ਹੈ।
ਬਿੱਟੂ ਨੇ ਕਿਹਾ SFJ ਪਹਿਲਾਂ ਹੀ ਦੇਸ਼ ਵਿਰੋਧੀ ਤਾਕਤਾਂ ਨੂੰ ਹਵਾ ਦੇ ਕੇ ਮਹੌਲ ਖਰਾਬ ਕਰ ਰਿਹਾ ਹੈ। ਉਨ੍ਹਾਂ ਕਿਹਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ, ਗਾਇਕ ਦਿਲਜੀਤ ਦੋਸਾਂਝ ਤੇ ਜੈਜੀ ਬੈਂਸ ਇਸ ਸੰਗਠਨ ਦਾ ਸਮਰਥਨ ਖੁੱਲ੍ਹ ਕੇ ਕਰ ਰਹੇ ਹਨ। ਇਹੀ ਸੰਗਠਨ ਹੈ ਜੋ ਖਾਲਿਸਤਾਨ ਬਣਾਉਣ ਦੀ ਮੰਗ ਕਰਦਾ ਹੈ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਗਾਇਕ ਦਲਜੀਤ ਦੋਸਾਂਝ, ਜੈਜ਼ੀ ਬੀ ਤੇ ਪੰਨੂ ਖਿਲਾਫ ਸੂਬੇ ਦੇ ਹਰ ਥਾਣੇ ‘ਚ ਕੇਸ ਦਰਜ ਹੋਵੇ। ਬਿੱਟੂ ਨੇ ਕਿਹਾ ਪੰਨੂ ਚੀਨ ਦਾ ਸਮਰਥਨ ਕਰਕੇ ਦੇਸ਼ ‘ਚ ਫੁੱਟ ਪਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਇਸ ਨਾਲ ਪੰਜਾਬ ਦਾ ਮਾਹੌਲ ਮੁੜ ਤੋਂ ਵਿਗਾੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਬਿੱਟੂ ਨੇ ਅਕਾਲੀ ਦਲ ਨੂੰ ਵੀ ਕਿਹਾ ਕਿ ਉਹ ਜਥੇਦਾਰ ਦੇ ਮਸਲੇ ‘ਤੇ ਆਪਣਾ ਸਟੈਂਡ ਸਪਸ਼ਟ ਕਰਨ। ਓਧਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਚੀਨ ਨੂੰ ਸਖ਼ਤ ਸੰਦੇਸ਼ ਜਾਣਾ ਚਾਹੀਦਾ ਹੈ ਕਿ ਭਾਰਤ ਉਸ ਦਾ ਧੋਖਾ ਬਰਦਾਸ਼ਤ ਨਹੀਂ ਕਰੇਗਾ।

News Credit : ਏਬੀਪੀ ਸਾਂਝਾ