ਇਸ ਸਾਲ ਦੀ ਸ਼ੁਰੂਆਤ ‘ਚ ਖ਼ਬਰ ਆਈ ਸੀ ਕਿ ਰਣਬੀਰ ਕਪੂਰ ਅਤੇ ਆਲਿਆ ਭੱਟ ਸਾਲ ਦੇ ਅੰਤ ਤਕ ਵਿਆਹ ਕਰਨ ਵਾਲੇ ਹਨ, ਪਰ ਕੋਰੋਨਾਵਾਇਰਸ ਮਹਾਂਮਾਰੀ ਦੇ ਚੱਲਦਿਆਂ ਸਭ ਕੁੱਝ ਬਦਲ ਗਿਆ ਹੈ। ਹੁਣ ਫ਼ਿਲਮ ਅਦਾਕਾਰ ਰਣਬੀਰ ਕਪੂਰ ਨੇ ਇੱਕ ਇੰਟਰਵਿਊ ‘ਚ ਕਿਹਾ ਹੈ ਕਿ ਜੇਕਰ ਕੋਰੋਨਾਵਾਇਰਸ ਮਹਾਂਮਾਰੀ ਨਾ ਹੁੰਦੀ ਤਾਂ ਉਨ੍ਹਾਂ ਦਾ ਆਲਿਆ ਭੱਟ ਨਾਲ ਵਿਆਹ ਹੋ ਚੁੱਕਿਆ ਹੁੰਦਾ। ਰਣਬੀਰ ਕਪੂਰ ਕਹਿੰਦੈ, ”ਸਾਡੇ ਜੀਵਨ ‘ਚ ਕੋਰੋਨਾ ਮਹਾਂਮਾਰੀ ਨਾ ਆਈ ਹੁੰਦੀ ਤਾਂ ਅਸੀਂ ਵਿਆਹ ਕਰਵਾ ਲਿਆ ਹੁੰਦਾ। ਉਸ ਨੇ ਇਹ ਵੀ ਕਿਹਾ ਕਿ ਉਹ ਜਲਦ ਹੀ ਵਿਆਹ ਕਰਨ ਵਾਲੈ।
ਇਸ ਮੌਕੇ ‘ਤੇ ਰਣਬੀਰ ਕਪੂਰ ਨੇ ਆਲੀਆ ਭੱਟ ਦੀ ਤਾਰੀਫ਼ ਕੀਤੀ। ਤਾਲਾਬੰਦੀ ਦੌਰਾਨ ਆਲੀਆ ਭੱਟ ਨੇ ਰਣਬੀਰ ਕਪੂਰ ਦੀ ਕਾਫ਼ੀ ਸਹਾਇਤਾ ਕੀਤੀ ਹੈ। ਰਣਬੀਰ ਨੇ ਇਹ ਵੀ ਕਿਹਾ ਕਿ ਆਲੀਆ ਭੱਟ ਉਸ ਦੇ ਮੁਕਾਬਲੇ ਜ਼ਿਆਦਾ ਸਫ਼ਲ ਹੈ ਅਤੇ ਉਨ੍ਹਾਂ ਨੇ ਤਾਲਾਬੰਦੀ ‘ਚ ਗਿਟਾਰ ਤੋਂ ਲੈ ਕੇ ਸਕ੍ਰੀਨਰਾਈਟਿੰਗ ਤਕ ਦੀਆਂ ਕਲਾਸਾ ਲਈਆਂ ਹਨ, ਅਤੇ ਆਲੀਆ ਭੱਟ ਦੇ ਸਾਹਮਣੇ ਉਹ ਆਪਣੇ ਆਪ ਨੂੰ ਨਿਗੂਣਾ ਮੰਨਦਾ ਹੈ।
ਰਣਬੀਰ ਨੇ ਕਿਹਾ ਕਿ ਸ਼ੁਰੂ ‘ਚ ਉਹ ਪਰਿਵਾਰਕ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਉਸ ਤੋਂ ਬਾਅਦ ਉਸ ਨੇ ਪੜ੍ਹਨਾ ਸ਼ੁਰੂ ਕੀਤਾ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਵੀ। ਇਸ ਤੋਂ ਇਲਾਵਾ, ਉਹ ਹਰ ਦਿਨ ਦੋ ਤੋਂ ਤਿੰਨ ਫ਼ਿਲਮਾਂ ਦੇਖਦਾ ਸੀ। ਰਣਬੀਰ ਅਤੇ ਆਲੀਆ ਨੇ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ। ਦੋਵੇਂ ਅਕਸਰ ਇੱਕੱਠੇ ਦੇਖੇ ਜਾਂਦੇ ਹਨ। ਦੋਵੇਂ ਪਹਿਲੀ ਵਾਰ ਨਿਰਦੇਸ਼ਕ ਅਯਾਨ ਮੁਖਰਜੀ ਦੀ ਫ਼ਿਲਮ ਬ੍ਰਹਮਾਸਤਰ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਇਨ੍ਹਾਂ ਦੋਹਾਂ ਤੋਂ ਇਲਾਵਾ ਅਮਿਤਾਭ ਬੱਚਨ, ਡਿੰਪਲ ਕਪਾਡੀਆ, ਨਾਗਾਜੁਨ ਅਤੇ ਮੌਨੀ ਰਾਏ ਵੀ ਅਹਿਮ ਭੂਮਿਕਾ ‘ਚ ਹਨ।











