ਯਾਤਰੀਆਂ ਨੂੰ ਰੇਲਵੇ ਨੇ ਦਿੱਤਾ ਝਟਕਾ, 30 ਜੂਨ ਤੱਕ ਦੀਆਂ ਸਾਰੀਆਂ ਟਿਕਟਾਂ ਰੱਦ

ਬਿਜਨੈੱਸ ਡੈਸਕ— ਭਾਰਤੀ ਰੇਲਵੇ ਨੇ 30 ਜੂਨ 2020 ਨੂੰ ਜਾਂ ਉਸ ਤੋਂ ਪਹਿਲਾਂ ਯਾਤਰਾ ਕਰਨ ਲਈ ਬੁਕ ਕੀਤੀਆਂ ਗਈਆਂ ਸਾਰੀਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਵਲੋਂ 30 ਜੂਨ 2020 ਤਕ ਬੁਕ ਕੀਤੀਆਂ ਗਈਆਂ ਸਾਰੀਆਂ ਟਿਕਟਾਂ ‘ਤੇ ਪੂਰਾ ਰਿਫੰਡ ਦਿੱਤਾ ਜਾ ਰਿਹਾ ਹੈ। ਹਾਲਾਂਕਿ ਰੇਲਵੇ ਨੇ ਕਿਹਾ ਕਿ ਮਜ਼ਦੂਰ ਸਪੈਸ਼ਲ ਟਰੇਨਾਂ ਚੱਲਦੀਆਂ ਰਹਿਣਗੀਆਂ। ਦੱਸ ਦੇਈਏ ਕਿ ਭਾਰਤੀ ਰੇਲਵੇ ਨੇ ਕੋਰੋਨਾ ਵਾਇਰਸ ਦੇ ਸੰਕਟ ਦਰਮਿਆਨ 12 ਮਈ ਤੋਂ 15 ਜੋੜੀ ਸਪੈਸ਼ਲ ਟਰੇਨਾਂ ਨੂੰ ਚਲਾਉਣਾ ਸ਼ੁਰੂ ਕੀਤਾ ਸੀ। ਇਨ੍ਹਾਂ ਟਰੇਨਾਂ ਵਿਚ ਸਫਰ ਲਈ ਆਨਲਾਈਨ ਟਿਕਟਾਂ ਬੁਕ ਕੀਤੀਆਂ ਜਾ ਰਹੀਆਂ ਸਨ।
ਇਸ ਦਰਮਿਆਨ ਭਾਰਤੀ ਰੇਲਵੇ ਨੇ 30 ਜੂਨ 2020 ਤਕ ਜਾਂ ਉਸ ਤੋਂ ਪਹਿਲਾਂ ਬੁਕ ਕੀਤੀਆਂ ਗਈਆਂ ਸਾਰੀਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰੇਲਵੇ ਨੇ ਮੇਲ, ਐਕਸਪ੍ਰੈੱਸ ਆਦਿ ਟਰੇਨ ਸੇਵਾ ਛੇਤੀ ਸ਼ੁਰੂ ਕਰਨ ਦੇ ਸੰਕੇਤ ਦਿੰਦੇ ਹੋਏ ਰੇਲਵੇ ਬੋਰਡ ਨੇ ਨਾ ਸਿਰਫ ਆਪਣੀ ਮੌਜੂਦਾ ਸਪੈਸ਼ਲ ਟਰੇਨਾਂ ਸਗੋਂ ਕਿ ਆਗਾਮੀ ਸਾਰੀਆਂ ਟਰੇਨਾਂ ‘ਚ ਯਾਤਰਾ ਲਈ 22 ਮਈ ਤੋਂ ਉਡੀਕ ਸੂਚੀ ਦੀ ਵਿਵਸਥਾ ਸ਼ੁਰੂ ਕਰਨ ਸੰਬੰਧੀ ਆਦੇਸ਼ ਜਾਰੀ ਕੀਤਾ ਸੀ।