ਮੌਜੂਦਾ ਫ਼ੌਰਮ ਅਨਸੁਾਰ ਭਾਰਤ ਤੇ ਇੰਗਲੈਂਡ ਵਿਸ਼ਵ ਕੱਪ ਜਿੱਤਣ ਦੇ ਤਕੜੇ ਦਾਅਵੇਦਾਰ: ਪੌਂਟਿੰਗ

ਮੈਲਬਰਨ – ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਕਿ ਮੌਜੂਦਾ ਫ਼ੌਰਮ ਨੂੰ ਦੇਖਦੇ ਹੋਏ ਭਾਰਤ ਅਤੇ ਇੰਗਲੈਂਡ ਆਗਾਮੀ ਵਨ ਡੇ ਵਿਸ਼ਵ ਕੱਪ ਜਿੱਤਣ ਦੇ ਪ੍ਰਮੁੱਖ ਦਾਅਵੇਦਾਰ ਹੋਣਗੇ, ਪਰ ਉਸ ਦੀ ਟੀਮ ਕੋਲ ਵੀ ਖ਼ਿਤਾਬ ਦਾ ਬਚਾਅ ਕਰਨ ਦਾ ਪੂਰਾ ਮੌਕਾ ਹੋਵੇਗਾ। ਪੌਂਟਿੰਗ ਨੇ ਇੱਥੇ ਕਿਹਾ ਕਿ ਪਾਬੰਦੀਸ਼ੁਦਾ ਬੱਲੇਬਾਜ਼ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਵਾਪਸੀ ਤੋਂ ਬਾਅਦ 30 ਮਈ ਤੋਂ ਇੰਗਲੈਂਡ ‘ਚ ਖੇਡੇ ਜਾਣ ਵਾਲੇ ਟੂਰਨਾਮੈਂਟ ਵਿੱਚ ਆਸਟਰੇਲੀਆ ਖ਼ਿਤਾਬ ਬਰਕਰਾਰ ਰੱਖ ਸਕਦਾ ਹੈ। ਆਸਟਰੇਲੀਆਈ ਟੀਮ ਪਿਛਲੇ 26 ਵਨ ਡੇ ਮੁਕਾਬਲਿਆਂ ‘ਚੋਂ ਸਿਰਫ਼ ਚਾਰ ਮੈਚਾਂ ‘ਚ ਜਿੱਤ ਹਾਸਿਲ ਕਰ ਸਕੀ ਹੈ ਅਤੇ ਟੀਮ ਦੇ ਨਵੇਂ ਸਹਾਇਕ ਕੋਚ ਬਣੇ ਪੌਂਟਿੰਗ ਨੂੰ ਵਧੀਆ ਪ੍ਰਦਰਸ਼ਨ ਦੀ ਉਮੀਦ ਹੈ।