ਮੋਦੀ ਨੂੰ ਮਿਲਣਗੇ ਵਿਸਫ਼ੋਟਕ ਬੱਲੇਬਾਜ਼ ਡਿਵਿਲੀਅਰਜ਼

sports-news-300x150-2ਨਵੀਂ ਦਿੱਲੀ:  ਰੋਇਲ ਚੈਂਲੰਜਰਜ਼ ਬੰਗਲੌਰ ਵਲੋਂ ਖੇਡਣ ਵਾਲੇ ਦੱਖਣੀ ਅਫ਼ਰੀਕਾ ਦੇ ਵਿਸਫ਼ੋਟਕ ਬੱਲੇਬਾਜ਼ ਏਬੀ ਡਿਵਿਲੀਅਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਦਰਅਸਲ, ਆਰ. ਸੀ. ਬੀ. ਦੇ ਡਿਜੀਟਲ ਟੀਮ ਦੇ ਮੈਂਬਰ ਮਿਸਟਰ ਨਾਗ ਨੇ ਡਿਵਿਲੀਅਰਸ ਨੂੰ ਪੁੱਛਿਆ, ” ਤੁਸੀਂ ਆਪਣਾ ਜ਼ਿਆਦਾ ਸਮਾਂ ਭਾਰਤ ‘ਚ ਹੀ ਗੁਜ਼ਾਰ ਰਹੇ ਹੋ, ਇਸ ਲਈ ਤੁਸੀਂ ਭਾਰਤੀ ਨਾਗਰਿਕਤਾ ਕਿਉਂ ਨਹੀਂ ਲੈ ਲੈਂਦੇ? ਇਸ ਸਵਾਲ ਦਾ ਮਜ਼ਾਕਿਆ ਤੌਰ ‘ਤੇ ਲੈਂਦੇ ਹੋਏ ਡਿਵਿਲੀਅਰਸ ਨੇ ਕਿਹਾ, ” ਭਾਰਤੀ ਨਾਗਰਿਕਤਾ ਦੇ ਸਿਲਸਿਲੇ ‘ਚ ਮੈਨੂੰ ਪੀ. ਐੱਮ. ਨਾਲ ਗੱਲ ਕਰਨੀ ਚਾਹੀਦੀ ਹੈ।”
ਆਈ. ਪੀ. ਐੱਲ. 9 ‘ਚ ਕੋਹਲੀ ਦੇ ਨਾਲ-ਨਾਲ ਡਿਵਿਲੀਅਰਸ ਵੀ ਬੱਲੇ ਨਾਲ ਕਾਫ਼ੀ ਦੌੜਾਂ ਬਣਾ ਰਹੇ ਹਨ। ਡਿਵਿਲੀਅਰਸ ਨੇ ਆਪਣੀਆਂ 11 ਪਾਰੀਆਂ ‘ਚ 538 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਨੇ ਵਿਸਫ਼ੋਟਕ ਬੱਲੇਬਾਜ਼ੀ ਦੀ ਬਦੌਲਤ ਭਾਰਤ ‘ਚ ਵੱਡੀ ਗਿਣਤੀ ‘ਚ ਆਪਣੇ ਪ੍ਰਸੰਸਕ ਬਣਾਏ ਹਨ। ਉਨ੍ਹਾਂ ਭਾਵੇਂ ਹੀ ਇਹ ਗੱਲ ਮਜ਼ਾਕ ‘ਚ ਹੀ ਕਹੀ ਹੋਵੇ ਪਰ ਉਨ੍ਹਾਂ ਦਾ ਇਹ ਵਿੱਚਾਰ ਭਾਰਤੀ ਪ੍ਰਸੰਸਕਾਂ ਨੂੰ ਜਰੂਰ ਵਧੀਆ ਲੱਗੇਗਾ।