ਮੋਦੀ ਦੀ ਨੀਂਦ ਉਡਾਉਣ ਵਾਲਾ ਨੌਜਵਾਨ ਲੀਡਰ 6 ਮਹੀਨਿਆਂ ਬਾਅਦ ਰਿਹਾਅ

9ਅਹਿਮਦਾਬਾਦ: ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਨੌਜਵਾਨ ਨੇਤਾ ਹਾਰਦਿਕ ਪਟੇਲ ਨੂੰ ਦੇਸ਼ਧ੍ਰੋਹ ਮਾਮਲੇ ਵਿੱਚ ਜੇਲ੍ਹ ਤੋਂ ਰਿਹਾਈ ਮਿਲ ਗਈ ਹੈ। ਜੇਲ੍ਹ ਤੋਂ ਨਿਕਲਣ ਬਾਅਦ ਪਟੇਲ ਦੇ ਸਮਰਥਕ ਉਨ੍ਹਾਂ ਨੂੰ ਗੋਦ ਵਿੱਚ ਚੱਕ ਕੇ ਲਿਆਏ ਸਨ।
ਗੁਜਰਾਤ ਹਾਈਕੋਰਟ ਨੇ ਹਾਰਦਿਕ ਦੀ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਾਰਦਿਕ ਨੂੰ ਬਾਹਰ ਲਿਆਉਣ ਲਈ ਉਨ੍ਹਾਂ ਦੇ ਵਕੀਲ ਨੇ ਸਾਰੀ ਕਾਨੂੰਨੀ ਪ੍ਰਕ੍ਰਿਆ ਸਵੇਰ ਤੱਕ ਪੂਰੀ ਕਰ ਲਈ ਸੀ। ਹਾਰਦਿਕ ਉਹ ਨੌਜਵਾਨ ਲੀਡਰ ਹੈ ਜਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੜ੍ਹ ਵਿੱਚ ਵੰਗਾਰ ਨੇ ਸਭ ਦੋ ਹੋਸ਼ ਉਡਾ ਦਿੱਤੇ ਸਨ।
ਇਸ ਨੂੰ ਦੇਖਦੇ ਹੋਏ ਜੇਲ੍ਹ ਤੋਂ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਇੰਤਜਾਮ ਕੀਤੇ ਗਏ ਸਨ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਹਾਰਦਿਕ ਦੇ ਸਮਰਥਕ ਉੱਥੇ ਇੱਕਠੇ ਹੋਏ ਸਨ। ਬੱਚਿਆਂ ਨੇ ਟਿੱਕਾ ਲਾ ਕੇ ਉਸ ਦਾ ਸਵਾਗਤ ਕੀਤਾ। ਹੁਣ ਪਟੇਲ ਦੇ ਭਾਸ਼ਨ ‘ਤੇ ਸਾਰਿਆਂ ਦੀ ਨਜ਼ਰ ਹੋਵੇਗੀ।
ਕਾਬਲੇਗੌਰ ਹੈ ਕਿ ਗੁਜਰਾਤ ਦੇ ਨੌਜਵਾਨ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੂੰ ਗੁਜਰਾਤ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਇਸ ਦੇ ਨਾਲ ਹੀ ਉਸ ਦੀ ਰਿਹਾਈ ਦਾ ਰਸਤਾ ਸਾਫ ਹੋ ਗਿਆ ਸੀ। ਗੁਜਰਾਤ ਹਾਈਕੋਰਟ ਨੇ ਹਾਰਦਿਕ ਪਟੇਲ ‘ਤੇ ਹੋਰ ਵੀ ਸਖਤ ਸ਼ਰਤਾਂ ਰੱਖਦਿਆਂ ਹੋਇਆਂ ਉਸ ਨੂੰ 9 ਮਹੀਨੇ ਤੱਕ ਮੇਹਸਾਨਾ ਵਿੱਚ ਦਾਖਲ ਨਾ ਹੋਣ ਦੇ ਹੁਕਮ ਜਾਰੀ ਕੀਤੇ ਹਨ।