ਮੋਟਾਪੇ ਦਾ ਕਾਰਨ ਬਣਦੀਆਂ ਨੇ ਸਵੇਰ ਦੀਆਂ ਇਹ ਗ਼ਲਤੀਆਂ

ਮੋਟਾਪਾ ਅੱਜਕਲ ਲੋਕਾਂ ਦੀ ਆਮ ਸਮੱਸਿਆ ਹੈ। ਗਲਤ ਖਾਣ-ਪੀਣ ਅਤੇ ਲਾਈਫ਼ਸਟਾਈਲ ਦੀ ਵਜ੍ਹਾ ਨਾਲ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ, ਜੋ ਮੋਟਾਪੇ ਦਾ ਮੁੱਖ ਕਾਰਨ ਹਨ। ਇਸ ਨਾਲ ਨਾ ਸਿਰਫ਼ ਭਾਰ ਵਧਦਾ ਹੈ ਬਲਕਿ ਸਰੀਰ ਨੂੰ ਕਈ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਅਜਿਹੇ ਵਿੱਚ ਡਾਈਟਿੰਗ ਦੇ ਇਲਾਵਾ ਤੁਸੀਂ ਆਪਣੀ ਰੋਜ਼ਾਨਾ ਦੇ ਕੰਮਾਂ ਵਿੱਚ ਕੁਝ ਬਦਲਾਅ ਕਰਕੇ ਮੋਟਾਪੇ ਨੂੰ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਸਵੇਰੇ ਕੀਤੀਆਂ ਹੋਈਆਂ ਕਿਹੜੀਆਂ ਗਲਤੀਆਂ ਦੇ ਕਾਰਨ ਭਾਰ ਵਧਦਾ ਹੈ।
1. ਨੀਂਦ ਘੱਟ ਲੈਣਾ
ਰਾਤ ਵਿੱਚ ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ ਪਰ ਇਸ ਭੱਜਦੋੜ ਭਰੀ ਜ਼ਿੰਦਗੀ ਵਿੱਚ ਲੋਕਾਂ ਦੇ ਕੋਲ ਭਰਪੂਰ ਨੀਂਦ ਲੈਣ ਦਾ ਸਮਾਂ ਨਹੀਂ ਹੁੰਦਾ। ਰੋਜ਼ਾਨਾ ਘੱਟ ਨੀਂਦ ਲੈਣ ਦੀ ਵਜ੍ਹਾ ਨਾਲ ਸਰੀਰ ਵਿੱਚ ਭਾਰ ਵਧਾਉਣ ਵਾਲੇ ਹਾਰਮੋਨਸ ਲੇਵਲ ਵਧ ਜਾਂਦਾ ਹੈ ਜਿਸ ਨਾਲ ਸਰੀਰ ਮੋਟਾਪੇ ਦਾ ਸ਼ਿਕਾਹ ਹੋ ਜਾਂਦਾ ਹੈ।
2. ਸਵੇਰੇ ਪਾਣੀ ਨਾਲ ਪੀਣਾ
ਕਈ ਲੋਕ ਸਵੇਰੇ ਉੱਠਦੇ ਹੀ ਬੈੱਡ ਟੀ ਪੀਂਦੇ ਹਨ। ਖਾਲੀ ਪੇਟ ਪਾਣੀ ਨਾ ਪੀਣ ਦੀ ਵਜ੍ਹਾ ਨਾਲ ਪੇਟ ਸਾਫ਼ ਨਹੀਂ ਹੁੰਦਾ, ਜਿਸ ਨਾਲ ਭਾਰ ਵਧਣ ਲੱਗਦਾ ਹੈ। ਅਜਿਹੇ ਵਿੱਚ ਸਵੇਰੇ ਉਠਦੇ ਹੀ 1 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਜਿਸ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਮੈਟਾਬੋਲੀਜ਼ਮ ਵੀ ਤੇਜ਼ ਹੁੰਦਾ ਹੈ।
3. ਸਮੇਂ ‘ਤੇ ਨਾਸ਼ਤਾ ਨਾ ਕਰਨਾ
ਕਈ ਲੋਕ ਸਵੇਰੇ ਸਮਾਂ ਨਾ ਹੋਣ ਦੀ ਵਜ੍ਹਾ ਨਾਲ ਬ੍ਰੇਕਫ਼ਾਸਟ ਨਹੀਂ ਕਰਦੇ ਜਾਂ ਦੇਰ ਨਾਲ ਕਰਦੇ ਹਨ। ਇਸ ਨਾਲ ਰਾਤ ਨੂੰ ਖਾਣੇ ਅਤੇ ਨਾਸ਼ਤੇ ਵਿੱਚ ਬਹੁਤ ਲੰਬਾ ਗੈਪ ਪੈ ਜਾਂਦਾ ਹੈ, ਜਿਸ ਨਾਲ ਸਰੀਰ ਵਿੱਚ ਮੈਟਾਬੋਲੀਜ਼ਮ ਘੱਟ ਹੋ ਜਾਂਦਾ ਹੈ ਅਤੇ ਭਾਰ ਵਧਣ ਲੱਗਦਾ ਹੈ।
4. ਪ੍ਰੋਟੀਨ ਦੀ ਕਮੀ
ਸਰੀਰ ਵਿੱਚ ਪ੍ਰੋਟੀਨ ਦੀ ਕਮੀ ਹੋਣ ‘ਤੇ ਵੀ ਮੈਟਾਬੋਲਿਜਮ ਵਿਗੜ ਜਾਂਦਾ ਹੈ ਅਤੇ ਭਾਰ ਵੀ ਵਧਣ ਲੱਗਦਾ ਹੈ। ਅਜਿਹੇ ਵਿੱਚ ਤੁਸੀਂ ਆਪਣੇ ਆਹਾਰ ਵਿੱਚ ਦੁੱਧ, ਦਹੀਂ, ਪਨੀਰ ਅਤੇ ਅੰਡਾ ਜ਼ਰੂਰ ਸ਼ਾਮਲ ਕਰੋ।
5. ਕਸਰਤ ਨਾ ਕਰਨਾ
ਭਾਰ ਵਧਣ ਦਾ ਸਭ ਤੋਂ ਵੱਡਾ ਕਾਰਨ ਕਸਰਤ ਨਾ ਕਰਨਾ ਹੈ। ਇਸ ਨਾਲ ਸਰੀਰ ਦੀ ਕੈਲੋਰੀ ਬਰਨ ਨਹੀਂ ਹੁੰਦੀ ਅਤੇ ਹੋਲੀ-ਹੋਲੀ ਸਰੀਰ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਰੋਜ਼ਾਨਾ ਦਿਨ ਵਿੱਚ ਘੱਟ ਤੋਂ ਘੱਟ ਅੱਧਾ ਘੰਟਾ ਕਸਰਤ ਜ਼ਰੂਰ ਕਰੋ।