ਮੁੱਖ ਮੰਤਰੀ ਦੇ ਸਲਾਹਕਾਰ ਬੀ.ਆਈ.ਐਸ. ਚਾਹਲ ਨੇ ਪਟਿਆਲਾ ਜਿਮਖਾਨਾ ਵਿਖੇ “ਏਕ ਪੀਡ ਏਕ ਜ਼ਿੰਦਗੀ” ਮੁਹਿੰਮ ਦੀ ਸ਼ੁਰੂਵਾਤ ਕੀਤੀ

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ, ਭਾਰਤ ਇੰਦਰ ਸਿੰਘ ਚਾਹਲ ਨੇ ਅੱਜ ਪਟਿਆਲਾ ਜਿਮਖਾਨਾ ਕਲੱਬ ਵਿਖੇ ਪੌਦਾ ਲਗਾ ਕੇ ਦੈਨਿਕ ਭਾਸਕਰ ਸਮੂਹ ਦੇਸ਼ ਭਰ ਚ ਸ਼ੁਰੂ ਕੀਤੀ ਮੁਹਿੰਮ “ਏਕ ਪੀਡ ਏਕ ਜਿਿੰਦਾਜੀ” (ਇਕ ਦਰੱਖਤ, ਇਕ ਜੀਵਨ) ਦੀ ਪੰਜਾਬ ਚ ਸ਼ੁਰੂਆਤ ਕੀਤੀ.
ਚਹਿਲ ਨੇ ਕਿਹਾ ਕਿ ਰਾਜ ਦੇ ਵਸਨੀਕਾਂ ਨੂੰ ਕੁਦਰਤ ਅਤੇ ਇਸਦੇ ਹਿੱਸਿਆਂ ਨੂੰ ਬਚਾਉਣ ਲਈ ਖੁਦ ਪ੍ਰਣ ਲੈਣੇ ਚਾਹੀਦੇ ਹਨ, ਜਿਵੇਂ ਕਿ ਹਵਾ, ਪਾਣੀ ਅਤੇ ਹੋਰ ਕੀਮਤੀ ਸਰੋਤ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਸਾਰਿਆਂ ਨੂੰ ਪੌਦੇ ਲਾਉਣੇ ਚਾਹੀਦੇ ਹਨ. ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੀ ਸਿਹਤ ਨੂੰ ਸੁਧਾਰਨ ਲਈ “ਮਿਸ਼ਨ ਤੰਦਰੁਸਤ ਪੰਜਾਬ” ਸ਼ੁਰੁਆਤ ਕੀਤੀ ਹੈ.
ਇਸ ਮੌਕੇ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਜਿਮਖਾਨਾ ਕਲੱਬ, ਪਟਿਆਲਾ ਦੇ ਪ੍ਰਧਾਨ ਵਿਨੋਦ ਧੁੰਡਿਆ, ਈਸ਼ਵਿੰਦਰ ਸਿੰਘ ਗਰੇਵਾਲ ਡੀ.ਪੀ.ਆਰ.ਓ, ਪਟਿਆਲਾ ਅਤੇ ਜਸਵਿੰਦਰ ਜੁਲਕਾ ਵੀ ਮੌਜੂਦ ਸਨ.