ਮੁਹੰਮਦ ਕੈਫ਼ ਨੇ ਰਿਟਾਇਰਮੈਂਟ ਦਾ ਐਲਾਨ ਕਰਨ ਉਪਰੰਤ ਲਿਖਿਆ ਭਾਵੁਕ ਮੈਸੇਜ

ਨਵੀਂ ਦਿੱਲੀ – ਭਾਰਤੀ ਕ੍ਰਿਕਟਰ ਮੁਹੰਮਦ ਕੈਫ਼ ਨੇ ਕ੍ਰਿਕਟ ਦੇ ਸਾਰੇ ਫ਼ੌਰਮੈਟਾਂ ਤੋਂ ਰਿਟਾਇਰ ਹੋਣ ਦਾ ਐਲਾਨ ਕਰ ਦਿੱਤਾ। ਕੈਫ਼ ਕਰੀਬ 12 ਸਾਲ ਪਹਿਲਾਂ ਭਾਰਤੀ ਟੀਮ ਲਈ ਆਖ਼ਰੀ ਮੈਚ ਖੇਡਿਆ ਸੀ। ਟੀਮ ‘ਚ ਉਹ ਹੇਠਲੇ ਮੱਧਕ੍ਰਮ ‘ਚ ਬੱਲੇਬਾਜ਼ੀ ਕਰਦਾ ਸੀ। ਉਸ ਦੀ ਫ਼ੀਲਡਿੰਗ ਦੇ ਸਾਰੇ ਦੀਵਾਨੇ ਸਨ। 37 ਸਾਲਾ ਕੈਫ਼ ਨੇ ਭਾਰਤ ਲਈ 13 ਟੈੱਸਟ, 125 ਵਨ ਡੇ ਮੈਚ ਖੇਡੇ ਹਨ। 2002 ‘ਚ ਹੋਈ ਨੈਟਵੈੱਸਟ ਸੀਰੀਜ਼ ਦੇ ਫ਼ਾਈਨਲ ‘ਚ ਉਸ ਨੇ ਲੌਰਡਜ਼ ਦੇ ਮੈਦਾਨ ‘ਤੇ 87 ਦੌੜਾਂ ਦੀ ਯਾਦਗਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ ਸੀ। ਉਹ ਮੈਚ 13 ਜੁਲਾਈ ਖੇਡਿਆ ਗਿਆ ਸੀ।

ਰਿਟਾਇਰ ਹੋਣ ਦੀ ਜਾਣਕਾਰੀ ਕੈਫ਼ ਨੇ ਈ-ਮੇਲ ਦੇ ਜ਼ਰੀਏ ਦਿੱਤੀ। ਮੇਲ ‘ਚ ਕੈਫ਼ ਨੇ ਲਿਖਿਆ, ”ਮੈਂ ਫ਼ਰਸਟ ਕਲਾਸ ਕ੍ਰਿਕਟ ਦੇ ਸਾਰੇ ਫ਼ੌਰਮੈਟਾਂ ਤੋਂ ਰਿਟਾਇਰ ਹੋ ਰਿਹਾ ਹਾਂ। ਦੱਸ ਦਈਏ ਕਿ ਇਸ ਸਮੇਂ ਭਾਰਤੀ ਟੀਮ ਇੰਗਲੈਂਡ ‘ਚ ਨੈਟਵੇਸਟ ਸੀਰੀਜ਼ ਖੇਡਣ ਗਈ ਹੋਈ ਹੈ। ਇਸ ਮੌਕੇ ‘ਤੇ ਰਿਟਾਇਰ ਹੁੰਦੇ ਹੋਏ ਕੈਫ਼ ਥੋੜਾ ਭਾਵੁਕ ਵੀ ਹੋ ਗਿਆ। ਉਸ ਨੇ ਲਿਖਿਆ, ”ਮੈਂ ਅੱਜ ਰਿਟਾਇਰ ਹੋ ਰਿਹਾ ਹਾਂ, ਉਸ ਇਤਿਹਾਸਕ ਨੈਟਵੇਸਟ ਸੀਰੀਜ਼ ਨੂੰ 16 ਸਾਲ ਬੀਤ ਚੁੱਕੇ ਹਨ ਜਿਸਦਾ ਮੈਂ ਵੀ ਹਿੱਸਾ ਸੀ।” ਭਾਰਤ ਲਈ ਖੇਡਣਾ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ।