ਮੁਹਾਲੀ ’ਚ ਸ਼ਾਪਿੰਗ ਮਾਲ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, 15 ਰਾਊਂਡ ਹੋਏ ਫਾਇਰ

ਮੁਹਾਲੀ : ਅੱਜ ਦਿਨ ਦਿਹਾੜੇ ਮੁਹਾਲੀ ’ਚ ਵੱਡੀ ਵਾਰਦਾਤ ਵਾਪਰੀ ਹੈ। ਸ਼ਾਪਿੰਗ ਮਾਲ ’ਚ ਗਏ ਇਕ ਨੌਜਵਾਨ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜੰਮੂ ਦਾ ਰਹਿਣ ਵਾਲਾ ਸੀ ਅਤੇ ਉਹ ਅੱਜ ਸਵੇਰੇ ਸੈਕਟਰ 67 ਦੇ ਸੀ.ਪੀ. ਮਾਲ ’ਚ ਸ਼ਾਪਿੰਗ ਕਰਨ ਗਿਆ ਸੀ, ਜਿਵੇਂ ਹੀ ਨੌਜਵਾਨ ਬਾਹਰ ਆਇਆ, ਹਮਲਾਵਰਾਂ ਵਲੋਂ ਉਸ ’ਤੇ 15 ਰਾਊਂਡ ਫਾਇਰ ਕੀਤੇ ਗਏ, ਜਿਸ ਮਗਰੋਂ ਉਸ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਦੀ ਪਛਾਣ ਰਾਜੇਸ਼ ਡੋਗਰਾ ਵਜੋਂ ਹੋਈ ਹੈ, ਜੋ ਜੰਮੂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।