ਜੰਮੂ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਸੋਮਵਾਰ ਨੂੰ ਇਕ ਵਾਹਨ ਖੱਡ ‘ਚ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਕਿਹਾ ਕਿ ਇਹ ਹਾਦਸਾ ਰਾਮਬਨ ਦੇ ਪੋਗਲ ਪਰਿਸਤਾਨ ਇਲਾਕੇ ‘ਚ ਵਾਪਰਿਆ। ਪੁਲਸ ਕੰਟਰੋਲ ਰੂਮ ਰਾਮਬਨ ਦੇ ਅਧਿਕਾਰੀਆਂ ਨੇ ਕਿਹਾ ਕਿ ਬਚਾਅ ਮੁਹਿੰਮ ਚੱਲ ਰਹੀ ਹੈ।
ਉਨ੍ਹਾਂ ਕਿਹਾ,”ਰਾਮਬਨ ਦੇ ਪੋਗਲ ਪਰਿਸਤਾਨ ਇਲਾਕੇ ‘ਚ ਇਕ ਸੂਮੋ ਵਾਹਨ ਖੱਡ ‘ਚ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖ਼ਮੀ ਹੋ ਗਏ।” ਮ੍ਰਿਤਕਾਂ ਦੀ ਪਛਾਣ ਅਬਦੁੱਲ ਵਾਹਿਦ ਬਾਲੀ, ਅਨਾਯਤੁੱਲਾ, ਮੁਹੰਮਦ ਅਯੂਬ ਬਾਲੀ ਅਤੇ ਡਰਾਈਵਰ ਸੱਜਾਦ ਅਹਿਮਦ ਵਜੋਂ ਹੋਈ ਹੈ। ਪੁਲਸ ਨੇ ਕਿਹਾ ਕਿ 4 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।















