ਮੁਮਤਾਜ਼ ਦੇ ਨਕਸ਼ੇ ਕਦਮ ‘ਤੇ ਚੱਲ ਰਹੀ ਹੈ ਡੇਜ਼ੀ ਸ਼ਾਹਡਾਂਸਰ ਤੋਂ ਸਲਮਾਨ ਖ਼ਾਨ ਦੀ ਫ਼ਿਲਮ ‘ਜੈ ਹੋ’ ਜ਼ਰੀਏ ਹਿੰਦੀ ਫ਼ਿਲਮ ਸਨਅੱਤ ਵਿੱਚ ਕਦਮ ਰੱਖਣ ਵਾਲੀ ਖ਼ੂਬਸੂਰਤ ਅਭਿਨੇਤਰੀ ਡੇਜ਼ੀ ਸ਼ਾਹ ਦੇ ਪੈਰ ਅੱਜਕੱਲ੍ਹ ਜ਼ਮੀਨ ‘ਤੇ ਨਹੀਂ ਟਿਕ ਰਹੇ ਹਨ। ਉਸ ਦੀ ‘ਹੇਟ ਸਟੋਰੀ 3’ ਅਤੇ ‘ਰਾਮ ਰਤਨ’ ਵਰਗੀਆਂ ਫ਼ਿਲਮਾਂ ਤਾਂ ਆ ਹੀ ਚੁੱਕੀਆਂ ਹਨ, ਹੁਣ ਉਹ ਇੱਕ ਵਾਰ ਫ਼ਿਰ ਸਲਮਾਨ ਖ਼ਾਨ ਨਾਲ ਫ਼ਿਲਮ ਕਰਨ ਜਾ ਰਹੀ ਹੈ। ਪੇਸ਼ ਹਨ ਡੇਜ਼ੀ ਸ਼ਾਹ ਨਾਲ ਹੋਈ ਗੱਲਬਾਤ ਦੇ ਅੰਸ਼:-ਤੁਹਾਡੀ ਪਿਛਲੀ ਫ਼ਿਲਮ ‘ਰਾਮ ਰਤਨ’ ਕੁਝ ਖ਼ਾਸ ਨਹੀਂ ਚੱਲੀ। ਤੁਸੀਂ ਇਸ ਸਬੰਧੀ ਕੀ ਕਹੋਗੇ ?-ਫ਼ਿਲਮ ਦਾ ਕਾਰੋਬਾਰ ਬੇਸ਼ੱਕ ਹੀ ਕਿਵੇਂ ਦਾ ਵੀ ਰਿਹਾ ਹੋਵੇ, ਪਰ ਮੈਨੂੰ ਉਸ ਵਿੱਚ ਕੰਮ ਕਰਨ ਦਾ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਉਸ ਦੀ ਕਹਾਣੀ ਥੋੜ੍ਹੀ ਅਲੱਗ ਸੀ। ਡਾਇਰੈਕਟਰ ਗੋਵਿੰਦ ਸਕਾਰੀਆ ਦੀ ਫ਼ਿਲਮ ‘ਰਾਮ ਰਤਨ’ ਇੱਕ ਰੁਮਾਂਟਿਕ ਕਾਮੇਡੀ ਹੈ। ਫ਼ਿਲਮ ਦੀ ਕਹਾਣੀ ਤਿੰਨ ਅਜਿਹੇ ਆਦਮੀਆਂ ਦੀ ਹੈ ਜੋ ਵਿਆਹ ਦੇ ਬਾਅਦ ਵੀ ਆਪਣੇ ਬਾਹਰੀ ਰਿਸ਼ਤਿਆਂ ਨੂੰ ਚਲਾਉਣਾ ਚਾਹੁੰਦੇ ਹਨ। ਫ਼ਿਲਮ ਵਿੱਚ ਪਤੀ ਪਤਨੀ ਅਤੇ ਉਹ ਦੇ ਵਿਸ਼ੇ ‘ਤੇ ਕਾਮੇਡੀ ਪੇਸ਼ ਕੀਤੀ ਗਈ ਹੈ। ਇਹ ਫ਼ਿਲਮ ਅਜਿਹੀ ਹੈ ਜਿਸ ਨੂੰ ਅਸੀਂ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਹਾਂ। ਹਾਲਾਂਕਿ ਇਸ ਫ਼ਿਲਮ ਵਿੱਚ ਮੇਰੀ ਅਦਾਕਾਰੀ ਕਾਫ਼ੀ ਬੋਲਡ ਹੈ, ਪਰ ਉਹ ਫ਼ਿਲਮ ਦੀ ਮੰਗ ਸੀ।-‘ਜੈ ਹੋ’ ਤੋਂ ਬਾਅਦ ਤੁਸੀਂ ਇੱਕ ਵਾਰ ਫ਼ਿਰ ਸਲਮਾਨ ਖ਼ਾਨ ਨਾਲ ਰੇਸ ਲਗਾ ਰਹੇ ਹੋ। ਇਸ ‘ਤੇ ਕੀ ਕਹੋਗੇ ?- ਸਲਮਾਨ ਖ਼ਾਨ ਨਾਲ ਆਪਣੀ ਦੂਜੀ ਫ਼ਿਲਮ ‘ਰੇਸ-3’ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ। ਸਲਮਾਨ ਨਾ ਸਿਰਫ਼ ਇਸ ਫ਼ਿਲਮ ਦੇ ਅਦਾਕਾਰ ਹਨ, ਬਲਕਿ ਸਹਿ ਨਿਰਮਾਤਾ ਵੀ ਹਨ। ਫ਼ਿਲਮ ਦੀ ਸਟਾਰ ਕਾਸਟ ਵਿੱਚ ਉਨ੍ਹਾਂ ਦੇ ਖ਼ਾਸ ਚਿਹਰਿਆਂ ਦੀ ਭਰਮਾਰ ਹੈ। ਇੱਥੋਂ ਤਕ ਕਿ ਫ਼ਿਲਮ ਦੇ ਨਿਰਦੇਸ਼ਨ ਦੀ ਕਮਾਨ ਅੱਬਾਸ ਮਸਤਾਨ ਨੂੰ ਹਟਾ ਕੇ ਰੇਮੋ ਡਿਸੂਜਾ ਨੂੰ ਸੌਂਪ ਦਿੱਤੀ ਗਈ ਹੈ। 9 ਨਵੰਬਰ ਨੂੰ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਹਾਲਾਂਕਿ ‘ਰੇਸ-3’ ਵਿੱਚ ਮੈਂ ਸਲਮਾਨ ਦੇ ਨਾਲ ਨਹੀਂ ਹਾਂ, ਪਰ ਸਲਮਾਨ ਦਾ ਫ਼ਿਲਮ ਵਿੱਚ ਹੋਣਾ ਹੀ ਮੇਰੇ ਲਈ ਬੇਹੱਦ ਮਹੱਤਵਪੂਰਨ ਹੈ। ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਦੇ ਅਪੋਜਿਟ ਜੈਕੁਲਿਨ ਫ਼ਰਨਾਂਡੇਜ਼ ਹੈ ਜਦੋਂ ਕਿ ਮੈਨੂੰ ਬੌਬੀ ਦਿਓਲ ਦੇ ਅਪੋਜਿਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਫ਼ਿਲਮ ਵਿੱਚ ਸਾਕਿਬ ਸਲੀਮ, ਆਦਿੱਤਿਆ ਪੰਚੋਲੀ, ਪੂਜਾ ਹੇਗੜੇ ਅਤੇ ਫ਼ਰੈਡੀ ਦਾਰੂਵਾਲਾ ਵੀ ਨਜ਼ਰ ਆਉਣਗੇ, ਜਦੋਂ ਕਿ ਸੈਫ਼ ਅਲੀ ਖ਼ਾਨ ਦਾ ਕੈਮਿਓ ਹੋਏਗਾ। ਉੱਥੇ ਹੀ ਨਰਗਿਸ ਫ਼ਾਖਰੀ ਅਤੇ ਕੈਟਰੀਨਾ ਕੈਫ਼ ਦਾ ਆਈਟਮ ਨੰਬਰ ਵੀ ਦੇਖਣ ਨੂੰ ਮਿਲੇਗਾ।-ਸਲਮਾਨ ਖ਼ਾਨ ਨੂੰ ਲੈ ਕੇ ਤੁਹਾਡੇ ਅਤਿ ਉਤਸ਼ਾਹ ਦੀ ਕੀ ਵਜ੍ਹਾ ਹੈ?-ਅੱਜ ਮੈਂ ਜੋ ਕੁਝ ਵੀ ਹਾਂ ਸਲਮਾਨ ਖ਼ਾਨ ਦੀ ਵਜ੍ਹਾ ਨਾਲ ਹਾਂ ਕਿਉਂਕਿ ਉਨ੍ਹਾਂ ਨੇ ਹੀ ਮੈਨੂੰ ਡਾਂਸਰਾਂ ਦੀ ਟੋਲੀ ਤੋਂ ਕੱਢ ਕੇ ਅਭਿਨੈ ਦੀ ਦੁਨੀਆਂ ਨਾਲ ਜੋੜਿਆ। ਇੱਥੋਂ ਤਕ ਕਿ ਮੈਂ ਆਪਣੀ ਦੂਜੀ ਫ਼ਿਲਮ ‘ਹੇਟ ਸਟੋਰੀ 3’ ਵੀ ਸਲਮਾਨ ਖ਼ਾਨ ਦੇ ਕਹਿਣ ‘ਤੇ ਹੀ ਕੀਤੀ ਸੀ। ਕਿਉਂਕਿ ਉਸ ਫ਼ਿਲਮ ਵਿੱਚ ਮੇਰਾ ਕਿਰਦਾਰ ਕਾਫ਼ੀ ਬੋਲਡ ਸੀ, ਜਿਸ ਕਾਰਨ ਮੈਂ ਉਸ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ ਸੀ, ਪਰ ਸਲਮਾਨ ਖ਼ਾਨ ਨੇ ਮੈਨੂੰ ਚੁਣੌਤੀ ਲੈਣ ਲਈ ਪ੍ਰੋਤਸਾਹਿਤ ਕੀਤਾ ਅਤੇ ਉਸ ਤੋਂ ਬਾਅਦ ਮੈਂ ਉਸ ਵਿੱਚ ਕੰਮ ਕਰਨਾ ਸਵੀਕਾਰ ਕੀਤਾ। ਦਰਅਸਲ, ਸਭ ਤੋਂ ਪਹਿਲਾਂ ਜਦੋਂ ਮੇਰੇ ਕੋਲ ਇਸ ਫ਼ਿਲਮ ਦੀ ਪੇਸ਼ਕਸ਼ ਆਈ ਸੀ ਤਾਂ ਮੈਂ ਉਸ ਨੂੰ ਲੈ ਕੇ ਸਲਮਾਨ ਖ਼ਾਨ ਨਾਲ ਚਰਚਾ ਕੀਤੀ ਸੀ। ਮੈਂ ਦ੍ਰਿਸ਼ ਕਰਨ ਵਿੱਚ ਬਿਲਕੁਲ ਵੀ ਸਹਿਜ ਨਹੀਂ ਸੀ ਅਤੇ ਇਸ ਵਿੱਚ ਕੰਮ ਕਰਨ ਲਈ ਨਾਂਹ ਕਰਨ ਵਾਲੀ ਸੀ, ਸਲਮਾਨ ਨੇ ਮੈਨੂੰ ਇਹ ਸੁਝਾਅ ਦਿੱਤਾ ਕਿ ਮੈਂ ਇਹ ਫ਼ਿਲਮ ਕਰ ਲਵਾਂ। ਉਨ੍ਹਾਂ ਦੀ ਦਲੀਲ ਸੀ ਕਿ ਪਰਦੇ ‘ਤੇ ਕਈ ਵੱਡੀਆਂ ਅਭਿਨੇਤਰੀਆਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਫ਼ਿਲਮਾਂ ਵਿੱਚ ਅਜਿਹੇ ਦ੍ਰਿਸ਼ ਕੀਤੇ ਹਨ ਅਤੇ ਜੇਕਰ ਕਹਾਣੀ ਦੀ ਮੰਗ ਹੈ ਤਾਂ ਉਸ ਵਿੱਚ ਕੋਈ ਬੁਰਾਈ ਨਹੀਂ ਹੈ। ਉਸ ਤੋਂ ਬਾਅਦ ਮੈਂ ‘ਹੇਟ ਸਟੋਰੀ 3’ ਵਿੱਚ ਕੰਮ ਕਰਨ ਲਈ ਹਾਮੀ ਭਰੀ ਸੀ। ਜੇਕਰ ਮੈਂ ਆਪਣੇ ਆਰਾਮ ਦੇ ਪੱਧਰ ‘ਤੇ ਚੱਲਦੀ ਹਾਂ ਤਾਂ ਕਦੇ ਇਸ ਦਾ ਹਿੱਸਾ ਨਾ ਬਣਦੀ। ਹਾਲਾਂਕਿ ਮੇਰੇ ਪ੍ਰਸ਼ੰਸਕ ਮੈਨੂੰ ਅਜਿਹੇ ਅਵਤਾਰ ਵਿੱਚ ਦੇਖ ਕੇ ਕਾਫ਼ੀ ਹੈਰਾਨ ਹੋਏ ਸਨ।-ਪਰ, ਸਲਮਾਨ ਖ਼ਾਨ ਦੇ ਬਾਰੇ ਆਮ ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰਾਵਾਂ ਹਨ ?-ਦਰਅਸਲ, ਜੋ ਲੋਕ ਸਲਮਾਨ ਖ਼ਾਨ ਨੂੰ ਵਿਅਕਤੀਗਤ ਤੌਰ ‘ਤੇ ਨਹੀਂ ਜਾਣਦੇ ਹਨ, ਉਹ ਹੀ ਉਨ੍ਹਾਂ ਦੇ ਬਾਰੇ ਵਿੱਚ ਗ਼ਲਤ ਧਾਰਨਾ ਬਣਾ ਲੈਂਦੇ ਹਨ। ਸਲਮਾਨ ਖ਼ਾਨ ਦੇ ਬਾਰੇ ਵਿੱਚ ਕਈ ਤਰ੍ਹਾਂ ਦੀ ਰਾਇ ਹੈ ਜਿਵੇਂ ਉਹ ਇਸ ਤਰ੍ਹਾਂ ਦਾ ਹੈ, ਉਹ ਉਸ ਤਰ੍ਹਾਂ ਦਾ ਹੈ, ਪਰ ਤੁਸੀਂ ਉਸ ਵਿਅਕਤੀ ਦੇ ਬਾਰੇ ਵਿੱਚ ਕਿਵੇਂ ਆਪਣੀ ਧਾਰਨਾ ਬਣਾ ਲੈਂਦੇ ਹੋ, ਜਦੋਂ ਤੁਸੀਂ ਉਸ ਨੂੰ ਵਿਅਕਤੀਗਤ ਤੌਰ ‘ਤੇ ਨਹੀਂ ਜਾਣਦੇ। ਪਹਿਲਾਂ ਮੇਰੀ ਵੀ ਇਹ ਧਾਰਨਾ ਸੀ ਕਿ ਸਲਮਾਨ ਮੂਡੀ ਹੈ, ਪਰ ਉਨ੍ਹਾਂ ਨੂੰ ਕਰੀਬ ਤੋਂ ਜਾਣਨ ਤੋਂ ਬਾਅਦ ਪਤਾ ਲੱਗਿਆ ਕਿ ਉਹ ਉਸ ਤਰ੍ਹਾਂ ਦੇ ਇਨਸਾਨ ਨਹੀਂ ਹਨ ਜਿਵੇਂ ਕਿ ਲੋਕ ਸੋਚਦੇ ਹਨ। ਦਰਅਸਲ, ਸਲਮਾਨ ਇੱਕ ਬਿਹਤਰੀਨ ਸਹਿ ਕਲਾਕਾਰ ਅਤੇ ਦੋਸਤ ਹੈ।-‘ਹੇਟ ਸਟੋਰੀ 3’ ਦੀ ਚੁਣੌਤੀ ਨੂੰ ਤੁਸੀਂ ਬਾਖ਼ੂਬੀ ਸਵੀਕਾਰ ਅਤੇ ਸਾਕਾਰ ਕੀਤਾ ਤਾਂ ਕੀ ਅੱਗੇ ਵੀ ਇਸ ਤਰ੍ਹਾਂ ਦੇ ਕਿਰਦਾਰ ਨਿਭਾਓਗੇ?-ਨਹੀਂ, ਹੁਣ ਮੈਂ ਕਦੇ ਵੀ ਦੁਬਾਰਾ ਬੋਲਡ ਅਤੇ ਕਰੀਬੀ ਦ੍ਰਿਸ਼ ਨਹੀਂ ਕਰਾਂਗੀ। ਦਰਅਸਲ, ‘ਜੈ ਹੋ’ ਦੇ ਬਾਅਦ ਲੋਕਾਂ ਨੂੰ ਲੱਗਿਆ ਸੀ ਕਿ ਮੈਂ ਸਿਰਫ਼ ਸਾਧਾਰਨ ਲੜਕੀ ਦੇ ਕਿਰਦਾਰ ਨੂੰ ਹੀ ਬਿਹਤਰ ਤਰੀਕੇ ਨਾਲ ਕਰ ਸਕਦੀ ਹਾਂ, ਜਦੋਂਕਿ ਮੈਂ ਇਹ ਪਛਾਣ ਤੋੜਨਾ ਚਾਹੁੰਦੀ ਸੀ ਅਤੇ ਇਸ ਲਈ ਮੈਂ ‘ਹੇਟ ਸਟੋਰੀ 3’ ਕੀਤੀ, ਪਰ ਮੈਂ ਬੋਲਡ ਅਭਿਨੇਤਰੀ ਦਾ ਤਮਗਾ ਨਹੀਂ ਚਾਹੁੰਦੀ, ਇਸ ਲਈ ਹੁਣ ਇਸ ਪਛਾਣ ਨੂੰ ਵੀ ਬਦਲਣਾ ਚਾਹੁੰਦੀ ਹਾਂ। ਹੁਣ ਮੈਂ ਅਜਿਹੇ ਦ੍ਰਿਸ਼ ਨਹੀਂ ਕਰਨਾ ਚਾਹੁੰਦੀ।-ਤੁਸੀਂ ਅਜਿਹਾ ਕਿਉਂ ਕਿਹਾ ਸੀ ਕਿ ਆਪਣੇ ਫ਼ਿਲਮੀ ਕਰੀਅਰ ਵਿੱਚ ਕਦੇ ਆਈਟਮ ਡਾਂਸ ਦਾ ਤੜਕਾ ਨਹੀਂ ਲਾਵਾਂਗੀ?-ਦੇਖੋ, ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੀ ਕਿ ਅੱਜਕੱਲ੍ਹ ਜ਼ਿਆਦਾਤਰ ਫ਼ਿਲਮਾਂ ਵਿੱਚ ਆਈਟਮ ਗੀਤ ਪਾਏ ਜਾਂਦੇ ਹਨ ਕਿਉਂਕਿ ਇਨ੍ਹਾਂ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਇੱਕ ਚੰਗਾ ਜ਼ਰੀਆ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਕਈ ਬੌਲੀਵੁੱਡ ਕਲਾਕਾਰ ਤਾਂ ਫ਼ਿਲਮ ਵਿੱਚ ਸਿਰਫ਼ ਇੱਕ ਆਈਟਮ ਗੀਤ ਕਰਕੇ ਹੀ ਮੋਟੀ ਰਕਮ ਕਮਾ ਲੈਂਦੇ ਹਨ। ਅਜਿਹਾ ਨਹੀਂ ਹੈ ਕਿ ਆਈਟਮ ਨੰਬਰ ਸਿਰਫ਼ ਹੇਠਲੇ ਪੱਧਰ ਦੀਆਂ ਅਭਿਨੇਤਰੀਆਂ ਹੀ ਕਰਦੀਆਂ ਹਨ, ਬਲਕਿ ਬੌਲੀਵੁੱਡ ਦੀ ਬੇਬੋ ਕਰੀਨਾ ਕਪੂਰ ਖ਼ਾਨ ਤੋਂ ਲੈ ਕੇ ਸਲਮਾਨ ਖ਼ਾਨ ਦੀ ਪਸੰਦੀਦਾ ਕੈਟਰੀਨਾ ਕੈਫ਼ ਤਕ ਆਈਅਮ ਡਾਂਸ ਕਰ ਚੁੱਕੀਆਂ ਹਨ। ਬਾਵਜੂਦ ਇਸ ਦੇ ਮੈਂ ਇਸ ਤਰ੍ਹਾਂ ਦੇ ਗੀਤਾਂ ‘ਤੇ ਡਾਂਸ ਨਹੀਂ ਕਰਨਾ ਚਾਹੁੰਦੀ। ਦਰਅਸਲ, ਬੌਲੀਵੁੱਡ ਵਿੱਚ ਅਭਿਨੇਤਰੀਆਂ ਨੂੰ ਕੈਟੇਗਰੀ ਵਿੱਚ ਵੰਡਿਆ ਗਿਆ ਹੈ ਅਤੇ ਇਸੀ ਦੇ ਮੁਤਾਬਿਕ ਉਨ੍ਹਾਂ ਨਾਲ ਸਲੂਕ ਕੀਤਾ ਜਾਂਦਾ ਹੈ। ਜੇਕਰ ਚੰਗੀ ਕਲਾਸ ਦੀ ਅਭਿਨੇਤਰੀ ਆਈਟਮ ਗੀਤ ਕਰੇ ਤਾਂ ਉਸ ਦੇ ਗੀਤ ਨੂੰ ਸਪੈਸ਼ਲ ਗੀਤ ਜਾਂ ਕੈਮਿਓ ਰੋਲ ਕਰਾਰ ਦਿੱਤਾ ਜਾਂਦਾ ਹੈ। ਜਦੋਂ ਉਹੀ ਆਈਟਮ ਡਾਂਸ ਮੇਰੇ ਵਰਗੀ ਕੋਈ ਆਮ ਕਲਾਸ ਦੀ ਅਭਿਨੇਤਰੀ ਕਰੇ ਤਾਂ ਸਭ ਨੂੰ ਉਸ ਨੂੰ ਆਈਟਮ ਗੀਤ ਕਿਹਾ ਜਾਂਦਾ ਹੈ। ਸਾਧਾਰਨ ਅਭਿਨੇਤਰੀਆਂ ਨੂੰ ਲੋਕ ਆਈਟਮ ਗਰਲ ਦਾ ਦਰਜਾ ਦੇ ਦਿੰਦੇ ਹਨ। ਇਸੀ ਵਜ੍ਹਾ ਨਾਲ ਚਾਹੇ ਕੁਝ ਵੀ ਹੋ ਜਾਵੇ, ਮੈਂ ਤਾਂ ਕੋਈ ਆਈਟਮ ਗੀਤ ਨਹੀਂ ਕਰਨ ਵਾਲੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਸ ਨਾਲ ਦਰਸ਼ਕਾਂ ਦੇ ਵਿਚਕਾਰ ਮੇਰੀ ਪਛਾਣ ਖ਼ਰਾਬ ਹੋ ਸਕਦੀ ਹੈ। ਮੈਂ ਆਪਣੀ ਇੱਕ ਚੰਗੀ ਪਛਾਣ ਬਣਾਉਣ ਲਈ ਸੰਘਰਸ਼ ਕਰ ਰਹੀ ਹਾਂ। ਇਸੀ ਵਜ੍ਹਾ ਨਾਲ ਮੈਂ ਆਪਣੇ ਕਰੀਅਰ ਦੇ ਇਸ ਦੌਰ ਵਿੱਚ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੁੰਦੀ, ਜਿਸ ਨਾਲ ਮੈਂ ਬਿਨਾਂ ਵਜ੍ਹਾ ਬਦਨਾਮ ਹੋ ਜਾਵਾਂ।ਅੱਜਕੱਲ੍ਹ ਬੌਲੀਵੁੱਡ ਵਿੱਚ ਬਾਇਓਪਿਕ ਕਾਫ਼ੀ ਬਣ ਰਹੀਆਂ ਹਨ। ਕੀ ਤੁਸੀਂ ਅਜਿਹੀ ਫ਼ਿਲਮ ਕਰਨਾ ਚਾਹੋਗੇ?-ਇਹ ਸੱਚ ਹੈ ਕਿ ਇਨ੍ਹਾਂ ਦਿਨਾਂ ਵਿੱਚ ਬਹੁਤ ਸਾਰੇ ਕਲਾਕਾਰਾਂ ਦੀਆਂ ਜ਼ਿੰਦਗੀਆਂ ‘ਤੇ ਬਾਇਓਪਿਕ ਬਣ ਰਹੀਆਂ ਹਨ, ਪਰ ਇਸ ਦੇ ਬਾਵਜੂਦ ਜੇਕਰ ਮੈਨੂੰ ਅਵਸਰ ਮਿਲਿਆ ਤਾਂ ਮੈਂ ਬੀਤੇ ਦਿਨਾਂ ਦੀ ਮਸ਼ਹੂਰ ਅਭਿਨੇਤਰੀ ‘ਮੁਮਤਾਜ਼’ ਦੀ ਬਾਇਓਪਿਕ ਵਿੱਚ ਕੰਮ ਕਰਨਾ ਚਾਹਾਂਗੀ। ਇਸ ਦੀ ਸਿਰਫ਼ ਇੱਕ ਵਜ੍ਹਾ ਹੈ ਕਿ ਮੇਰੀ ਜ਼ਿੰਦਗੀ ਮੁਮਤਾਜ਼ ਨਾਲ ਬਹੁਤ ਮਿਲਦੀ ਜੁਲਦੀ ਹੈ। ਕਰੀਅਰ ਦੇ ਮਾਮਲੇ ਵਿੱਚ ਮੁਮਤਾਜ਼ ਵੀ ਪਹਿਲਾਂ ਇੱਕ ਡਾਂਸਰ ਸੀ ਜੋ ਬਾਅਦ ਵਿੱਚ ਹੀਰੋਇਨ ਬਣ ਗਈ। ਅਜਿਹਾ ਹੀ ਕੁਝ ਮੇਰੇ ਨਾਲ ਵੀ ਹੋਇਆ ਹੈ। ਅਜਿਹਾ ਹੀ ਮੈਨੂੰ ਲੱਗਦਾ ਹੈ ਕਿ ਮੈਂ ਮੁਮਤਾਜ਼ ਦੇ ਕਿਰਦਾਰ ਨੂੰ ਪਰਦੇ ‘ਤੇ ਕਿਧਰੇ ਜ਼ਿਆਦਾ ਬਿਹਤਰ ਤਰੀਕੇ ਨਾਲ ਨਿਭਾ ਸਕਦੀ ਹਾਂ।-ਤੁਸੀਂ ਦੱਖਣ ਭਾਰਤੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਦੋਨੋਂ ਥਾਵਾਂ ਵਿੱਚ ਕੀ ਅੰਤਰ ਸਮਝਦੇ ਹੋ?-ਬਹੁਤ ਜ਼ਿਆਦਾ ਅੰਤਰ ਤਾਂ ਨਹੀਂ ਹੈ ਕਿਉਂਕਿ ਸਾਰੇ ਫ਼ਿਲਮ ਜਗਤ ਆਪਣੇ ਤਰੀਕੇ ਨਾਲ ਕੰਮ ਕਰਦੇ ਹਨ। ਹਾਂ, ਬੌਲੀਵੁੱਡ ਅਤੇ ਦੱਖਣ ਭਾਰਤੀ ਫ਼ਿਲਮ ਜਗਤ ਵਿੱਚ ਕੇਵਲ ਇੱਕ ਅੰਤਰ ਹੈ ਤਕਨੀਕ ਦਾ। ਦੱਖਣ ਭਾਰਤੀ ਫ਼ਿਲਮ ਜਗਤ ਤਕਨੀਕ ਤੋਂ ਜ਼ਿਆਦਾ ਪ੍ਰਭਾਵਿਤ ਹੈ, ਉੱਥੇ ਹੀ ਬੌਲੀਵੁੱਡ ਕਲਾਤਮਕ ਚੀਜ਼ਾਂ ਤੋਂ ਪ੍ਰਭਾਵਿਤ ਹੈ।.











