ਬੌਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ‘ਤੇ ਮੁੰਬਈ ਦੀ ਇਕ ਫ਼ੈਸ਼ਨ ਡਿਜ਼ਾਈਨਰ ਨੇ ਛੇੜਖਾਨੀ ਦਾ ਦੋਸ਼ ਲਗਾਇਆ ਹੈ। ਵਰਸੋਵਾ ਪੁਲਿਸ ਥਾਣੇ ‘ਚ ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਮੀਕਾ ਸਿੰਘ ‘ਤੇ ਆਈ. ਪੀ. ਸੀ. ਦੀ ਧਾਰਾ 354, 323 ਤੇ 504 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫ਼ੈਸ਼ਨ ਡਿਜ਼ਾਈਨਰ ਮੀਕਾ ਦੀ ਜਾਣ-ਪਛਾਣ ਦੀ ਦੱਸੀ ਜਾ ਰਹੀ ਹੈ। ਮਹਿਲਾ ਦਾ ਦੋਸ਼ ਹੈ ਕਿ ਮੀਕਾ ਸਿੰਘ ਨੇ ਉਸ ਨਾਲ ਬਦਤਮੀਜ਼ੀ ਕੀਤੀ ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ।











