ਯੂਟਰਸ ਔਰਤ ਦੇ ਸਰੀਰ ਦਾ ਅਜਿਹਾ ਹਿੱਸਾ ਹੈ, ਜਿਸ ਦਾ ਸੰਬੰਧ ਮਾਹਵਾਰੀ ਨਾਲ ਹੁੰਦਾ ਹੈ। ਜੇਕਰ ਯੂਟਰਸ ਦੀ ਠੀਕ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਔਰਤ ਨੂੰ ਮਾਹਵਾਰੀ ਸੰਬੰਧੀ ਸਮੱਸਿਆ ਹੋ ਸਕਦੀ ਹੈ। ਜਦੋਂ ਔਰਤ ਦੋ ਯੂਟਰਸ ‘ਚ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ‘ਚ ਸੋਜ ਆਉਣ ਲੱਗਦੀ ਹੈ। ਇਨ੍ਹਾਂ ਹੀ ਨਹੀਂ ਯੂਟਰਸ ਕੈਂਸਰ ਦਾ ਖਤਰਾ ਬਣ ਜਾਂਦਾ ਹੈ। ਜੇ ਤੁਸੀਂ ਆਪਣੇ ਯੂਟਰਸ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਚੰਗੀ ਖੁਰਾਕ ਖਾਣੀ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਖੁਰਾਕ ਖਾਣ ਨਾਲ ਯੂਟਰਸ ਸਿਹਤਮੰਦ ਅਤੇ ਐਕਟਿਵ ਰਹੇਗਾ।
1. ਕਾਜੂ
ਕਾਜੂ ‘ਚ ਓਮੈਗਾ-3 ਫ਼ੈਟੀ ਐਸਿਡ ਹੁੰਦੇ ਹਨ, ਜੋ ਯੂਟਰਸ ਨੂੰ ਸਿਹਤਮੰਦ ਬਣਾਈ ਰੱਖਦੇ ਹਨ। ਇਸ ਲਈ ਮੁੱਠੀ ਭਰ ਕਾਜੂ ਰੋਜ਼ ਖਾਣਾ ਚੰਗਾ ਹੁੰਦਾ ਹੈ।
2. ਪਾਲਕ
ਪਾਲਕ ‘ਚ ਫ਼ਾਈਟੋਐਸਟ੍ਰੋਜੰਸ ਹੁੰਦੇ ਹਨ। ਇਸ ਨੂੰ ਖੁਰਾਕ ‘ਚ ਸ਼ਾਮਲ ਕਰਨ ਨਾਲ ਯੂਟਰਸ ਦੀਆਂ ਮਾਸਪੇਸ਼ੀਆਂ ਸਿਹਤਮੰਦ ਅਤੇ ਐਕਟਿਵ ਰਹਿੰਦੀਆਂ ਹਨ। ਹਫ਼ਤੇ ‘ਚ ਇਕ ਵਾਰੀ ਪਾਲਕ ਜ਼ਰੂਰ ਖਾਣੀ ਚਾਹੀਦੀ ਹੈ।
3. ਨਿੰਬੂ
ਨਿੰਬੂ ‘ਚ ਵਿਟਾਮਿਨ ਸੀ ਦੇ ਨਾਲ ਹੋਰ ਵੀ ਬਹੁਤ ਜ਼ਰੂਰ ਤੱਤ ਮੌਜੂਦ ਹੁੰਦੇ ਹਨ, ਜੋ ਯੂਟਰਸ ਨੂੰ ਸਿਹਤਮੰਦ ਬਣਾਈ ਰੱਖਣ ਦਾ ਕੰਮ ਕਰਦੇ ਹਨ। ਇਸ ਲਈ ਰੋਜ਼ਾਨਾ ਇਕ ਗਿਲਾਸ ਨਿੰਬੂ ਪਾਣੀ ਜ਼ਰੂਰ ਪੀਓ।
4. ਦਹੀਂ
ਦਹੀਂ ‘ਚ ਮੌਜੂਦ ਕੈਲਸ਼ੀਅਮ ਯੂਟਰਸ ਨੂੰ ਐਕਟਿਵ ਰੱਖਦੇ ਹਨ। ਇਸ ਨਾਲ ਮਾਹਵਾਰੀ ਨਾਲ ਸੰਬੰਧਿਤ ਸਮੱਸਿਆਵਾਂ ਆਸਾਨੀ ਨਾਲ ਠੀਕ ਹੋ ਜਾਂਦੀਆਂ ਹਨ। ਇਸ ਲਈ ਰੋਜ਼ਾਨਾ ਇਕ ਕਟੋਰੀ ਦਹੀਂ ਖਾਣਾ ਚਾਹੀਦਾ ਹੈ।
5. ਗ੍ਰੀਨ ਟੀ
ਗ੍ਰੀਨ ਟੀ ‘ਚ ਮੌਜੂਦ ਕੇਟੇਚੀਨ ਜਿਹੇ ਐਂਟੀ ਆਕਸੀਡੈਂਟਸ ਯੂਟਰਸ ਨੂੰ ਮਜ਼ਬੂਤ ਅਤੇ ਐਕਟਿਵ ਰੱਖਦੇ ਹਨ। ਇਸ ਲਈ ਰੋਜ਼ਾਨਾ ਤਿੰਨ ਕੱਪ ਗ੍ਰੀਨ ਟੀ ਦੇ ਪੀਣੇ ਚਾਹੀਦੇ ਹਨ।










