ਮਾਰਚ ਮਹੀਨੇ ਰੀਲੀਜ਼ ਹੋਣ ਵਾਲੀ ਫ਼ਿਲਮ ਬੱਚਨ ਪਾਂਡੇ ਦੇ ਸੈੱਟ ‘ਤੇ ਲੱਗੀ ਅੱਗ

ਇਨ੍ਹੀਂ ਦਿਨੀਂ ਬੌਲੀਵੁਡ ਖਿਡਾਰੀ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫ਼ਿਲਮ ਬੱਚਨ ਪਾਂਡੇ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਸ ਫ਼ਿਲਮ ‘ਚ ਅਕਸ਼ੈ ਕੁਮਾਰ ਨਾਲ ਕ੍ਰਿਤੀ ਸੈਨਨ ਅਤੇ ਜੈਕਲੀਨ ਫ਼ਰਨਾਂਡੀਜ਼ ਮੁੱਖ ਭੂਮਿਕਾ ‘ਚ ਹਨ। ਸ਼ੂਟਿੰਗ ਦੌਰਾਨ ਫ਼ਿਲਮ ਦੇ ਸੈੱਟ ‘ਤੇ ਅੱਗ ਲੱਗ ਗਈ ਹਾਲਾਂਕਿ ਇਸ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਅਕਸ਼ੈ ਅਤੇ ਕ੍ਰਿਤੀ ਫ਼ਿਲਮ ਦੇ ਸੈੱਟ ‘ਤੇ ਮੌਜੂਦ ਸਨ। ਫ਼ਿਲਮ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਇਸ ਸਾਲ ਦੇ ਅੱਧ ਤੋਂ ਪਹਿਲਾਂ ਰਿਲੀਜ਼ ਹੋਣੀ ਹੈ। ਹਾਲੇ ਕੁੱਝ ਪੈਚਵਰਕ ਬਾਕੀ ਹੈ ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਅਕਸ਼ੈ ਕੁਮਾਰ ਅਤੇ ਕ੍ਰਿਤੀ ਸੈਨਨ ਇਸ ਪੈਚਵਰਕ ਨੂੰ ਪੂਰਾ ਕਰ ਰਹੇ ਹਨ। ਫ਼ਿਲਮ ਦੇ ਸੈੱਟ ‘ਤੇ ਉਸ ਸਮੇਂ ਅੱਗ ਲੱਗ ਗਈ ਜਦੋਂ ਅਕਸ਼ੈ ਕੁਮਾਰ ਅਤੇ ਕ੍ਰਿਤੀ ਸੈਨਨ ਬਾਕੀ ਪੈਚਵਰਕ ਨੂੰ ਪੂਰਾ ਕਰ ਰਹੇ ਸਨ। ਚੰਗੀ ਗੱਲ ਇਹ ਹੈ ਕਿ ਇਸ ਅੱਗ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਸਿਰਫ਼ ਸੈੱਟ ਨੂੰ ਨੁਕਸਾਨ ਪਹੁੰਚਿਆ ਹੈ। ਸੈੱਟ ‘ਤੇ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।
ਦੱਸ ਦੇਈਏ ਕਿ ਅਕਸ਼ੈ ਕੁਮਾਰ, ਕ੍ਰਿਤੀ ਸੈਨਨ ਅਤੇ ਜੈਕਲੀਨ ਫ਼ਰਨਾਂਡੀਜ਼ ਸਟਾਰਰ ਫ਼ਿਲਮ ਬੱਚਨ ਪਾਂਡੇ ਇਸ ਸਾਲ ਮਾਰਚ ‘ਚ ਰਿਲੀਜ਼ ਹੋਣ ਵਾਲੀ ਹੈ। ਅਕਸ਼ੈ ਕੁਮਾਰ ਦੇ ਪ੍ਰਸ਼ੰਸਕ ਇਸ ਫ਼ਿਲਮ ਦੀ ਰਿਲੀਜ਼ਿੰਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਯਾਨੀ 2021’ਚ ਅਕਸ਼ੈ ਕੁਮਾਰ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਸਨ। ਸੂਰਿਆਵੰਸ਼ੀ, ਬੈਲਬੌਟਮ ਅਤੇ ਅਤਰੰਗੀ ਰੇ ਨੂੰ ਦਰਸ਼ਕਾਂ ਨੇ ਸਰਾਹਿਆ ਹੈ। ਅਕਸ਼ੈ ਕੁਮਾਰ 2022 ‘ਚ ਕਈ ਪ੍ਰੌਜੈਕਟਸ ਦੀ ਸ਼ੂਟਿੰਗ ‘ਚ ਰੁੱਝੇ ਰਹਿਣ ਵਾਲੇ ਹਨ। ਜਿਸ ਤਰ੍ਹਾਂ ਨਾਲ ਅਕਸ਼ੈ ਕੋਲ ਫ਼ਿਲਮਾਂ ਦੀ ਭਰਮਾਰ ਹੈ, ਉਸ ਨੂੰ ਦੇਖ ਕੇ ਕਈ ਨਵੇਂ ਕਲਾਕਾਰਾਂ ਨੂੰ ਉਨ੍ਹਾਂ ਦੀ ਕਿਸਮਤ ਨਾਲ ਈਰਖਾ ਹੋਣੀ ਚਾਹੀਦੀ ਹੈ। ਅਕਸ਼ੈ ਦੀਆਂ ਆਉਣ ਵਾਲੀਆਂ ਫ਼ਿਲਮਾਂ ਰਕਸ਼ਾ ਬੰਧਨ, ਮਿਸ਼ਨ ਸਿੰਡਰੈਲਾ, ਬੱਚਨ ਪਾਂਡੇ, ਪ੍ਰਿਥਵੀਰਾਜ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਜਦੋਂਕਿ ਰਾਮ ਸੇਤੂ ਦੀ ਸ਼ੂਟਿੰਗ ਅਜੇ ਬਾਕੀ ਹੈ।