ਮਰਾਠਾ ਰਿਜ਼ਰਵੇਸ਼ਨ ‘ਤੇ ‘ਮਹਾਰਾਸ਼ਟਰ ਬੰਦ’, ਔਰੰਗਾਬਾਦ ‘ਚ ਇੰਟਰਨੈੱਟ ਸੇਵਾਵਾਂ ਸਸਪੈਂਡ

ਔਰੰਗਾਬੰਦ— ਮਰਾਠਾ ਰਿਜ਼ਰਵੇਸ਼ਨ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਮਹਾਰਾਸ਼ਟਰ ਬੰਦ ਦਾ ਅਸਰ ਦਿਖਣ ਲੱਗਿਆ ਹੈ। ਬੰਦ ਦਾ ਸਭ ਤੋਂ ਵੱਧ ਅਸਰ ਮਰਾਠਵਾੜਾ ਇਲਾਕੇ ‘ਚ ਦਿਖ ਰਿਹਾ ਕਿਉਂਕਿ ਇਥੇ ਸਕੂਲ ਅਤੇ ਕਾਲਜ ਬੰਦ ਹਨ। ਔਰੰਗਾਬਾਦ ‘ਚ ਇੰਟਰਨੈੱਟ ਸੇਵਾਵਾਂ ‘ਤੇ ਰੋਕ ਲਗਾਈ ਗਈ ਹੈ ਅਤੇ ਪ੍ਰਦਰਸ਼ਨਕਾਰੀ ਧਰਨਾ ਦੇ ਰਹੇ ਹਨ। ਉਸਮਾਨਾਬਾਦ ਸ਼ਹਿਰ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਇਥੇ ਮਰਾਠਾ ਕ੍ਰਾਂਤੀ ਮੋਰਚਾ ਤਾਲਮੇਲ ਕਮੇਟੀ ਦੇ ਮੈਂਬਰਾਂ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ। ਔਰੰਗਾਬਾਦ ‘ਚ ਸਰਕਾਰੀ ਬੱਸਾਂ ਦੀਆਂ ਸੇਵਾਂ ਮੰਗਲਵਾਰ ਨੂੰ ਬੰਦ ਕਰ ਦਿੱਤੀਆਂ ਹਨ।
ਮੀਡੀਆ ਰਿਪੋਰਟ ਅਨੁਸਾਰ, ਔਰੰਗਾਬਾਦ ਅਤੇ ਉਸਮਾਨਾਬਾਦ ਨੂੰ ਛੱਡ ਕੇ ਸੂਬੇ ਦੇ ਦੂਜੇ ਹਿੱੱਸਿਆਂ ‘ਚ ਮਹਾਰਾਸ਼ਟਰ ਬੰਦ ਦਾ ਕੋਈ ਖਾਸ ਅਸਰ ਨਹੀਂ ਦਿਖਾਈ ਦਿੱਤਾ। ਇਸ ਦੀ ਇਹ ਵਜ੍ਹਾ ਹੈ ਕਿ ਮਹਾਰਾਸ਼ਟਰ ਕ੍ਰਾਂਤੀ ਮੋਰਚਾ ਦੇ ‘ਮਹਾਰਾਸ਼ਟਰ ਬੰਦ’ ‘ਚ ਮੁੰਬਈ, ਸਤਾਰਾ, ਸੋਲਾਪੁਰ ਸ਼ਾਮਲ ਨਹੀਂ ਹਨ। ਇਸ ਵਿਚਕਾਰ ਔਰੰਗਾਬਾਦ ‘ਚ ਜਲ ਸਮਾਧੀ ਪ੍ਰਦਰਸ਼ਨ ਦੌਰਾਨ ਗੋਦਾਵਰੀ ‘ਚ ਇਕ ਮਰਾਠਾ ਪ੍ਰਦਰਸ਼ਨਕਾਰੀ ਦੇ ਛਾਲ ਮਾਰਨ ‘ਤੇ ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੂੰ ਮੁਆਫਜ਼ਾ ਅਤੇ ਭਰਾ ਨੂੰ ਨੌਕਰੀ ਦੇਣ ਦਾ ਵਾਅਦਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ।