ਚੰਡੀਗੜ੍ਹ ਨੰਬਰਦਾਰ ਯੂਨੀਅਨ ਦੀ ਹੋਈ ਵਿਸ਼ੇਸ਼ ਬੈਠਕ

ਚੰਡੀਗੜ – ਚੰਡੀਗੜ੍ਹ ਨੰਬਰਦਾਰ ਯੂਨੀਅਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਵਿਸ਼ੇਸ਼ ਬੈਠਕ ਸੈਕਟਰ ਸਤਾਰਾਂ ਕਾਨਫਰੰਸ ਹਾਲ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਜਥੇਬੰਦੀ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕੀਤੀ ਬੈਠਕ ਵਿੱਚ ਸ਼ਾਮਿਲ ਨੰਬਰਦਾਰ ਭੁਪਿੰਦਰ ਸਿੰਘ ਕਜਹੇੜੀ, ਨੰਬਰਦਾਰ ਬਚਿੱਤਰ ਸਿੰਘ ਹੱਲੋਮਾਜਰਾ,ਨੰਬਰਦਾਰ ਹਰਦਿਆਲ ਸਿੰਘ ਮਨੀ ਮਾਜਰਾ,ਨੰਬਰਦਾਰ ਮੰਗਲ ਸਿੰਘ ਮਨੀ ਮਾਜਰਾ,ਨੰਬਰਦਾਰ ਸੁਦੇਸ਼ ਕੁਮਾਰ ਕੈਂਬਾਲ਼ਾ, ਨੰਬਰਦਾਰ ਕ੍ਰਿਸ਼ਨ ਕੌਸ਼ਲ ਮਿਲਿਆ,ਨੰਬਰਦਾਰ ਬਲਵਿੰਦਰ ਸਿੰਘ ਮਲੋਆ,ਨੰਬਰਦਾਰ ਗੁਰਬਚਨ ਸਿੰਘ ਬਹਿਲਾਣਾ,ਨੰਬਰਦਾਰ ਨਛੱਤਰ ਸਿੰਘ ਰਾਏਪੁਰ ਖੁਰਦ ਆਦਿ ਨੰਬਰਦਾਰਾਂ ਨੇ ਹਿੱਸਾ ਲਿਆ। ਬੈਠਕ ਤੋਂ ਬਾਅਦ ਨੰਬਰਦਾਰਾਂ ਦਾ ਇੱਕ ਪੰਜ ਮੈਂਬਰੀ ਵਫਦ ਜਥੇਬੰਦੀ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਕੁਲੈਕਟਰ ਸ੍ਰੀ ਅਜੀਤ ਬਾਲਾ ਜੀ ਜੋਸ਼ੀ ਨੂੰ ਮਿਲਿਆ ਮੁਲਾਕਾਤ ਦੌਰਾਨ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਰਾਹੀਂ ਮੰਗ ਕੀਤੀ ਕਿ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਨੰਬਰਦਾਰਾਂ ਦਾ ਮਾਣ ਭੱਤਾ ਪੰਜਾਬ ਦੀ ਤਰਜ਼ ‘ਤੇ ਇੱਕ ਹਜ਼ਾਰ ਪ੍ਰਤੀ ਮਹੀਨਾ ਤੋਂ ਵਧਾ ਕੇ ਪੰਦਰਾਂ ਸੌ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਜਾਵੇ ਕਿਉਂ ਕਿ ਚੰਡੀਗੜ੍ਹ ‘ਤੇ ਪੰਜਾਬ ਲੈਂਡ ਰੈਵੀਨਿਊ ਐਕਟ ਲਾਗੂ ਹੈ ਉਸ ਮੁਤਾਬਿਕ ਨੰਬਰਦਾਰ ਦਾ ਮਾਣ ਭੱਤਾ ਮਿਲਣਾ ਸ਼ੁਰੂ ਹੋਇਆ ਸੀ। ਦੂਜਾ ਨੰਬਰਦਾਰਾਂ ਦੇ ਬੈਠਣ ਲਈ ਅਸਟੇਟ ਦਫ਼ਤਰ ਦੀ ਇਮਾਰਤ ਅੰਦਰ ਇੱਕ ਕਮਰਾ ਮੁਹੱਈਆ ਕਰਵਾਇਆ ਜਾਵੇ ।ਚੰਡੀਗੜ੍ਹ ਦੀ ਦਫ਼ਤਰੀ ਭਾਸ਼ਾ ਪੰਜਾਬੀ ਲਾਗੂ ਕੀਤੀ ਜਾਵੇ। ਪਿੰਡ ਦੇ ਨੰਬਰਦਾਰ ਦੀ ਗਵਾਹੀ ਅਤੇ ਤਸਦੀਕ ਦਾ ਅਧਿਕਾਰ ਕੇਵਲ ਤੇ ਕੇਵਲ ਸਬੰਧਤ ਪਿੰਡ ਦੇ ਨੰਬਰਦਾਰ ਨੂੰ ਦਿੱਤਾ ਜਾਵੇ।