ਮਨੀਸ਼ ਸਿਸੋਦੀਆ ਨੇ ਮੋਦੀ ਸਰਕਾਰ ਦੇ ‘ਯੋਜਨਾ ਪ੍ਰਚਾਰ’ ਤੇ ਚੁੱਕੇ ਸਵਾਲ

ਨਵੀਂ ਦਿੱਲੀ—ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਅਹਿਮ ਯੋਜਵਾਨਾਂ ਦੇ ਪ੍ਰਚਾਰ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਰਕਾਰ ਦੱਸੇ ਕਿ ਪ੍ਰਚਾਰ ਲਈ ਕਿਹੜੀ ਪ੍ਰਕਿਰਿਆ ਅਪਣਾਈ ਗਈ ਅਤੇ ਭੁਗਤਾਨ ਕਿਸ ਤਰ੍ਹਾਂ ਹੋਇਆ। ਸਿਸੋਦੀਆ ਨੇ ਕੇਂਦਰ ਸਰਕਾਰ ਦੀ ਡਿਜੀਟਲ ਇੰਡੀਆ, ਸਟਾਰਟ ਅਪ ਇੰਡੀਆ, ਮੇਕ ਇੰਨ ਇੰਡੀਆ ਅਤੇ ਨਰਿੰਦਰ ਮੋਦੀ ਐਪ ‘ਤੇ ਸਵਾਲ ਚੁੱਕੇ। ਸਿਸੋਦੀਆ ਨੇ ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਨਰਮਿੰਦਰ ਮਿਸ਼ਰਾ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਭਾਰਤ ਸਰਕਾਰ ਇਨ੍ਹਾਂ ਯੋਜਨਾਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਅਤੇ ਟਵਿੱਟਰ, ਫੇਸਬੁੱਕ, ਗੂਗਲ, ਯੂ-ਟਿਊਬ ‘ਤੇ ਵਿਗਿਆਪਨ ਕਰਦੀ ਹੈ। ਸਰਕਾਰ ਦੇ ਇਸ ਤਰ੍ਹਾਂ ਦੇ ਵਿਗਿਆਪਨ ਦੇਣ ਦੀ ਪ੍ਰਕਿਰਿਆ ਦੇ ਸੰਬੰਧ ‘ਚ ਤੁਹਾਡੇ ਤੋਂ ਕੁਝ ਜਾਣਕਾਰੀ ਚਾਹੁੰਦਾ ਹਾਂ।
ਸਿਸੋਦੀਆ ਨੇ ਪੁੱਛਿਆ ਕਿ ਸੋਸ਼ਲ ਮੀਡੀਆ ‘ਤੇ ਵਿਗਿਆਪਨ ਦੇਣ ਲਈ ਕੀ ਕੋਈ ਬਿਲਡਿੰਗ ਪ੍ਰਕਿਰਿਆ ਅਪਣਾਈ ਗਈ ਸੀ। ਮੋਦੀ ਐਪ ਕਿਸ ਨੇ ਬਣਾਇਆ ਹੈ? ਨਰਿੰਦਰ ਮੋਦੀ ‘ਤੇ ਮਾਲੀਕਅਤ ਹੱਕ ਕਿਸ ਦਾ ਹੈ। ਨਰਿੰਦਰ ਮੋਦੀ ਐਪ ਦੇ ਵਿਗਿਆਪਨ ‘ਤੇ ਕਿੰਨਾ ਖਰਚ ਹੋਇਆ। ਦਿੱਲੀ ਦੇ ਡਿਪਟੀ ਮੁੱਖ ਮੰਤਕੀ ਮਨੀਸ਼ ਸਿਸੋਦੀਆ ‘ਤੇ ਮੁੱਖ ਮੰਤਰੀ ਅਰਵਿੰਦ ਦੇ ਜੁਲਾਈ 2016 ‘ਚ ਹੋਏ ਪ੍ਰੋਗਰਾਮ ‘ਟਾਕ ਟੂ Âਕੇ’ ‘ਚ ਘਪਲਿਆਂ ਦੇ ਦੋਸ਼ ਹਨ, ਜਿਸ ‘ਚ ਸੀ.ਬੀ.ਆਈ. ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਦੋਸ਼ ਇਹ ਹੈ ਕਿ ਇਸ ਪ੍ਰੋਗਰਾਮ ਦੇ ਪ੍ਰਚਾਰ ਲਈ ਇਕ ਨਿੱਜੀ ਕੰਪਨੀ ਨੂੰ ਬਿਨਾਂ ਟੇਂਡਰ ਠੇਕਾ ਦਿੱਤਾ ਗਿਆ।