ਮਛੇਰਿਆਂ, ਕਿਸਾਨਾਂ ਦੇ ਸਹਿਯੋਗ ਨੂੰ ਲੈ ਕੇ ਭਾਰਤ, ਸ਼੍ਰੀਲੰਕਾ ਵਿਚਾਲੇ ਹੋਏ ਸਮਝੌਤੇ

5ਕੋਲੰਬੋ :  ਭਾਰਤ ਨੇ ਅੱਜ ਮਛੇਰਿਆਂ ਅਤੇ ਖੇਤੀ ਨਾਲ ਜੁੜੇ ਤਬਕਿਆਂ ਦੀ ਜੀਵਕਾ ‘ਚ ਸਹਿਯੋਗ ਪ੍ਰਦਾਨ ਕਰਨ ਵਲਈ ਸ਼੍ਰੀਲੰਕਾ ਨਾਲ ਇਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ। ਇੱਥੋਂ ਦੇ ਮੱਛੀ ਅਤੇ ਜਲ ਸੰਸਾਧਨ ਵਿਕਾਸ ਮੰਤਰਾਲੇ ‘ਚ ਭਾਰਤੀ ਹਾਈ ਕਮਿਸ਼ਨਰ ਵਾਈ. ਕੇ ਸਿਨ੍ਹਾਂ ਅਤੇ ਇਸ ਵਿਭਾਗ ਦੇ ਸਕੱਤਰ ਐੱਮ. ਐੱਮ. ਆਰ ਅਧਿਕਾਰੀ ਨੇ ਇਸ ਸਮਝੌਤੇ ਤੇ ਹਸਤਾਖਰ ਕੀਤੇ।
ਇਸ ਮੌਕੇ ਸ਼੍ਰੀਲੰਕਾ ਦੇ ਮੱਛੀ ਅਤੇ ਜਲ ਸੰਸਾਧਨ ਵਿਕਾਸ ਮੰਤਰੀ ਮਹਿੰਦਾ ਅਮਰਵੀਰਾ ਵੀ ਮੌਜੂਦ ਸਨ। ਇਸ ਸਮਝੌਤੇ ਤਹਿਤ ਸ਼੍ਰੀਲੰਕਾ ਦੇ ਹਬਨਟੋਟਾ ਜ਼ਿਲ੍ਹੇ ‘ਚ 20 ਲੱਖ ਡਾਲਰ ਦੀ ਲਾਗਤ ਨਾਲ ਉਪਕਰਣ ਪ੍ਰਦਾਨ ਕੀਤੇ ਜਾਣ ਹਨ ਜਿਨ੍ਹਾਂ ਨਾਲ ਮਛੇਰਿਆਂ ਅਤੇ ਕਿਸਾਨਾਂ ਨੂੰ ਮਦਦ ਮਿਲੇਗੀ। ਇਸ ਪਹਿਲ ਨਾਲ ਜ਼ਿਲ੍ਹੇ ਦੇ 75,000 ਤੋਂ ਵੱਧ ਲੋਕਾਂ ਨੂੰ ਸਿੱਧਾ ਫਾਇਦਾ ਮਿਲੇਗਾ।