ਅੱਜਕੱਲ੍ਹ ਦੀ ਜ਼ਿੰਦਗੀ ‘ਚ ਲੋਕ ਆਪਣੀ ਸਿਹਤ ਅਤੇ ਖਾਣ-ਪੀਣ ਵੱਲ ਧਿਆਨ ਘੱਟ ਦਿੰਦੇ ਹਨ। ਸਮੇਂ ਦੀ ਕਮੀ ਹੋਣ ਕਾਰਨ ਉਹ ਫ਼ਾਸਟ ਫ਼ੂਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਜਿਸ ਨਾਲ ਪੇਟ ਦੀਆਂ ਕਈ ਬੀਮਾਰੀਆਂ ਹੋ ਜਾਂਦੀਆਂ ਹਨ। ਜਿਵੇਂ ਗੈਸ ਦੀ ਸਮੱਸਿਆ, ਭੁੱਖ ਨਾ ਲੱਗਣਾ, ਪਾਚਨ ਕਿਰਿਆ ਖ਼ਰਾਬ ਹੋ ਜਾਣਾ ਆਦਿ। ਇਸ ਹਫ਼ਤੇ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਹਾਨੂੰ ਪੇਟ ਦੀ ਹਰ ਸਮੱਸਿਆ ਤੋਂ ਰਾਹਤ ਮਿਲੇਗੀ।
ਹਾਜ਼ਮੇਦਾਰ ਚੂਰਨ – ਜ਼ੀਰਾ, ਅਜਵਾਇਣ, ਛੋਟੀ ਪਿੱਪਲੀ, ਕਾਲੀ ਮਿਰਚ, ਭੁੰਨੀ ਹਿੰਗ ਬਰਾਬਰ ਮਾਤਰਾ ‘ਚ ਲੈ ਕੇ ਸਭ ਨੂੰ ਪੀਸ ਲਓ ਅਤੇ ਸ਼ੀਸ਼ੀ ‘ਚ ਰੱਖ ਲਓ। ਇਸ ਪਾਊਡਰ ਦਾ ਥੋੜ੍ਹਾ ਜਿਹਾ ਹਿੱਸਾ ਹਰ ਰੋਜ ਖਾਓ। ਇਸ ਨਾਲ ਭੁੱਖ ਵਧਦੀ ਹੈ।
ਹਰੇ ਧਨੀਏ ਦਾ ਰਸ – ਇੱਕ ਚੱਮਚ ਹਰੇ ਧਨੀਏ ਦੇ ਰਸ ‘ਚ ਥੋੜ੍ਹਾ ਜਿਹਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਅਦਰਕ – ਅਦਰਕ ਕੱਦੂਕਸ ਕਰ ਲਓ, ਲੂਣ ਮਿਲਾ ਕੇ ਦਿਨ ‘ਚ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਖਾਣ ਨਾਲ ਭੁੱਖ ਲੱਗਦੀ ਹੈ। ਪੇਟ ‘ਚ ਗੈਸ ਵੀ ਨਹੀਂ ਬਣਦੀ। ਭੋਜਨ ਖਾਣ ਤੋਂ ਅੱਧਾ ਘੰਟਾ ਪਹਿਲਾਂ ਅਦਰਕ ਦੇ ਟੁੱਕੜੇ ‘ਤੇ ਨਮਕ ਲਗਾ ਕੇ ਵੀ ਖਾ ਸਕਦੇ ਹੋ। ਮੂਲੀ – ਸਲਾਦ ‘ਚ ਮੂਲੀ ਦਾ ਇਸਤੇਮਾਲ ਕੋਰ। ਕਾਲੀ ਮਿਰਚ – ਗੁੜ ਨਾਲ ਕਾਲੀ ਮਿਰਚ ਦਾ ਸੇਵਨ ਕਰੋ। ਕਾਲਾ ਨਮਕ – ਇਸ ਨਾਲ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ ਅਤੇ ਭੁੱਖ ‘ਚ ਵਾਧਾ ਹੁੰਦਾ ਹੈ। ਤੁਸੀਂ ਆਪਣਾ ਪੂਰਾ ਖਾਣਾ ਵੀ ਕਾਲੇ ਨਮਕ ਨਾਲ ਬਣਾ ਸਕਦੇ ਹੋ। ਕੱਕ ਕਰਨ ਮਗਰੋਂ ਇਸ ਦੀ ਸਮੈੱਲ ਬਿਲਕੁਲ ਖ਼ਤਮ ਹੋ ਜਾਂਦੀ ਹੈ।
ਅਨਾਨਾਸ ਦਾ ਰਸ – ਜੇਕਰ ਭੁੱਖ ਨਾ ਲੱਗੇ ਤਾਂ ਅਨਾਨਾਸ ਦਾ ਰਸ ਅੱਧਾ ਗ਼ਿਲਾਸ ਰੋਟੀ ਤੋਂ ਪਹਿਲਾਂ ਪੀਣ ਨਾਲ ਭੁੱਖ ਲੱਗੇਗੀ।
ਸੇਬ – ਇਹ ਫ਼ਲ ਖਾਣ ਨਾਲ ਖ਼ੂਨ ਸਾਫ਼ ਹੁੰਦਾ ਹੈ, ਸੋ ਰੋਜ਼ਾਨਾ ਇੱਕ ਸੇਬ ਜ਼ਰੂਰ ਖਾਓ।










