
ਨਵੀਂ ਦਿੱਲੀ – ਲਸਣ ਦੀ ਵਰਤੋਂ ਸਬਜ਼ੀ ਬਣਾਉਂਦੇ ਸਮੇਂ ਕੀਤੀ ਜਾਂਦੀ ਹੈ। ਇਹ ਨਾ ਸਿਰਫ਼ ਖਾਣੇ ਦਾ ਸੁਆਦ ਨੂੰ ਵਧਾਉਂਦਾ ਹੈ ਸਗੋਂ ਸ਼ਰੀਰ ਨੂੰ ਕਈ ਤਰ•ਾਂ ਦੇ ਪੋਸ਼ਕ ਤੱਤ ਵੀ ਦਿੰਦਾ ਹੈ। ਜੇ ਰੋਜ਼ ਰਾਤ ਨੂੰ ਸੌਂਣ ਤੋਂ ਪਹਿਲਾਂ ਭੁੰਨਿਆ ਹੋਇਆ ਲਸਣ ਖਾਧਾ ਜਾਵੇ ਤਾਂ ਇਸ ਨਾਲ ਕਈ ਤਰ•ਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਉਨ•ਾਂ ਬੀਮਾਰੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ•ਾਂ ਵਿੱਚ ਭੁੰਨਿਆ ਹੋਇਆ ਲਸਣ ਕਾਫ਼ੀ ਫ਼ਾਇਦੇਮੰਦ ਸਾਬਤ ਹੁੰਦਾ ਹੈ।
ਭੁੰਨਿਆ ਹੋਇਆ ਲਸਣ ਖਾਣ ਦੇ ਫ਼ਾਇਦੇ:
ਸਿਹਤਮੰਦ ਦਿਲ: ਭੁੰਨਿਆ ਹੋਇਆ ਲਸਣ ਵਧੇ ਹੋਏ ਕੋਲੈਸਟਰੋਲ ਨੂੰ ਘੱਟ ਕਰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ।
ਜ਼ਹਿਰੀਲੇ ਪਦਾਰਥ ਬਾਹਰ: ਲਸਣ ਸਰੀਰ ਵਿੱਚ ਮੌਜੂਦ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਯੂਰਿਨ ਦੇ ਜ਼ਰੀਏ ਬਾਹਰ ਕੱਢ ਦਿੰਦਾ ਹੈ।
ਮਜ਼ਬੂਤ ਹੱਡੀਆਂ: ਇਸ ਤੋਂ ਇਲਾਵਾ ਸੌਂਦੇ ਸਮੇਂ ਲਸਣ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਵਧਦੀ ਉਮਰ ਦੇ ਲੋਕਾਂ ਲਈ ਇਹ ਕਾਫ਼ੀ ਫ਼ਾਇਦੇਮੰਦ ਸਾਬਤ ਹੁੰਦਾ ਹੈ।
ਐਨਰਜੀ: ਭੁੰਨਿਆ ਹੋਇਆ ਲਸਣ ਖਾਣ ਨਾਲ ਸ਼ਰੀਰ ਵਿੱਚ ਐਨਰਜੀ ਬਣੀ ਰਹਿੰਦੀ ਹੈ।
ਕੈਂਸਰ ਕੋਸ਼ਕਾਵਾਂ ਖ਼ਤਮ: ਸੌਂਣ ਤੋਂ ਪਹਿਲਾਂ ਭੁੰਨਿਆਂ ਹੋਇਆ ਲਸਣ ਖਾਣ ਨਾਲ ਸ਼ਰੀਰ ਅੰਦਰ ਪੈਦਾ ਹੋਣ ਵਾਲੀ ਕੈਂਸਰ ਦੀਆਂ ਕੋਸ਼ੀਕਾਵਾਂ ਖ਼ਤਮ ਹੋ ਜਾਂਦੀਆਂ ਹਨ।
ਮੋਟਾਪਾ ਘਟਾਵੇ: ਰੋਜ਼ਾਨਾ ਭੁੰਨੇ ਹੋਏ ਲਸਣ ਦੀ ਵਰਤੋਂ ਨਾਲ ਸਾਡੇ ਸ਼ਰੀਰ ਵਿੱਚ ਮੈਟਾਬੋਲਿਜ਼ਮ ਵੱਧ ਜਾਂਦਾ ਹੈ ਅਤੇ ਮੋਟਾਪਾ ਵੀ ਘੱਟ ਹੁੰਦਾ ਹੈ।
ਇਨਫ਼ੈਕਸ਼ਨ ਤੋਂ ਬਚਾਅ: ਲਸਣ ਖਾਣ ਨਾਲ ਸ਼ਰੀਰ ਨੂੰ ਕਿਸੇ ਵੀ ਤਰ•ਾਂ ਦੀ ਇਨਫ਼ੈਕਸ਼ਨ ਨਹੀਂ ਹੁੰਦੀ।
ਬਲੱਡ ਪ੍ਰੈਸ਼ਰ ਕੰਟਰੋਲ: ਭੁੰਨੇ ਹੋਏ ਲਸਣ ਵਿੱਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਦੇ ਗੁਣ ਹੁੰਦੇ ਹਨ। ਜੇ ਤੁਸੀਂ ਵੀ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਭੁੰਨੇ ਹੋਏ ਲਸਣ ਦੀ ਵਰਤੋਂ ਕਰੋ।
ਐਜ਼ਮਾ ਤੋਂ ਰਾਹਤ: ਇਸ ਦੀ ਵਰਤੋਂ ਨਾਲ ਸਾਹ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ। ਜਿਨ•ਾਂ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ, ਉਨ•ਾਂ ਲਈ ਵੀ ਭੁੰਨਿਆ ਹੋਇਆ ਲਸਣ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ।
ਭੁੱਖ ਵਧਾਏ: ਜਿਨ•ਾਂ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ, ਉਨ•ਾਂ ਲਈ ਭੁੰਨੇ ਹੋਏ ਲਸਣ ਦੀ ਇੱਕ ਕਲੀ ਵਰਦਾਨ ਸਾਬਤ ਹੁੰਦੀ ਹੈ।
ਐਸਿਡ ਦੀ ਸਮੱਸਿਆ: ਜੇ ਪੇਟ ਵਿੱਚ ਐਸਿਡ ਬਣਦਾ ਹੈ ਤਾਂ ਸੌਂਣ ਤੋਂ ਪਹਿਲਾਂ ਲਸਣ ਦੀ ਇੱਕ ਕਲੀ ਦੀ ਵਰਤੋਂ ਕਰੋ, ਇਸ ਨਾਲ ਕਾਫ਼ੀ ਫ਼ਾਇਦਾ ਮਿਲਦਾ ਹੈ।










