ਭਿਵੰਡੀ— ਮਹਾਰਾਸ਼ਟਰ ਦੇ ਭਿਵੰਡੀ ਸਥਿਤ ਰਸੂਲਬਾਗ ‘ਚ ਇਕ ਤਿੰਨ ਮੰਜਲਾਂ ਇਮਾਰਤ ਦਾ ਕੁਝ ਹਿੱਸਾ ਢਹਿ ਗਿਆ। ਇਸ ਦੀ ਵਜ੍ਹਾ ਨਾਲ ਆਲੇ-ਦੁਆਲੇ ਦੇ ਇਲਾਕਿਆਂ ‘ਚ ਹੜਕੰਪ ਮਚ ਗਿਆ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਬਿਲਡਿੰਗ ਦਾ ਹਿੱਸਾ ਡਿੱਗਣ ਨਾਲ ਮਲਬੇ ਹੇਠ ਕੁਝ ਲੋਕ ਫਸੇ ਹੋਏ ਹਨ।
ਰਸੂਲਬਾਗ ਬਿਲਡਿੰਗ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਮੀਡੀਆ ਰਿਪੋਰਟਸ ਮੁਤਾਬਕ, ਬਚਾਅ ਲਈ ਐੈੱਨ.ਡੀ.ਏ.ਆਰ.ਐੈੱਫ. ਟੀਮ ਨੂੰ ਵੀ ਬੁਲਾਇਆ ਗਿਆ ਹੈ।
ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਸਾਲ (2017) ਦੇ ਨਵੰਬਰ ਮਹੀਨੇ ‘ਚ ਵੀ ਭਿਵੰਡੀ ‘ਚ ਚਾਰ ਮੰਜਲਾਂ ਇਮਾਰਤ ਢਹਿ ਗਈ ਸੀ। ਇਸ ਹਾਦਸੇ ‘ਚ ਇਕ 18 ਸਾਲਾ ਲੜਕੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ ਨੌ ਹੋਰ ਲੋਕ ਜ਼ਖਮੀ ਹੋ ਗਏ ਸਨ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਸੀ। ਜ਼ਿਲਾ ਆਫਤ ਪ੍ਰਬੰਧਨ ਕੰਟਰੋਲ ਅਧਿਕਾਰੀ ਅਸਿਮਤਾ ਨਿਕਮ ਦੇ ਮੁਤਾਬਕ, ਇਹ ਇਮਾਰਤ ਗੈਰ-ਕਾਨੂੰਨੀ ਅਧਿਕਾਰ ਨਾਲ ਬਣਾਈ ਗਈ ਸੀ।
ਜ਼ਿਕਰਯੋਗ ਹੈ ਕਿ ਗਾਜ਼ੀਆਬਾਦ ਦੇ ਮਸੂਰੀ ਦੇ ਮਿਸਲਗੜ੍ਹੀ ‘ਚ ਐਤਵਾਰ ਨੂੰ ਉਸਾਰੀ ਅਧੀਨ ਇਕ ਇਮਾਰਤ ਡਿੱਗ ਗਈ। ਇਮਾਰਤ ਡਿੱਗਣ ਤੋਂ ਬਾਅਦ ਮਲਬੇ ਚੋਂ ਇਕ ਦੀ ਹੋਰ ਲਾਸ਼ ਬਰਾਮਦ ਕੀਤੀ ਗਈ ਅਤੇ 2 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ।













