ਅਖਰੋਟ ਖਾਣੇ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਇਸ ਨੂੰ ਵਾਇਟਾਮਿਨਜ਼ ਦਾ ਰਾਜਾ ਵੀ ਕਿਹਾ ਜਾਂਦਾ ਹੈ। ਠੰਡ ਦੇ ਮੌਸਮ ‘ਚ ਅਕਸਰ ਅਖਰੋਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਨ੍ਹਾਂ ਦੀ ਤਸੀਰ ਗਰਮ ਹੁੰਦੀ ਹੈ। ਇਨ੍ਹਾਂ ਦੇ ਸੇਵਨ ਨਾਲ ਸਰਦੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਅਖਰੋਟਾਂ ‘ਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਮੈਗਨੀਜ਼ੀਅਮ, ਆਇਰਨ, ਫ਼ਾਸਫ਼ੋਰਸ, ਕੌਪਰ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਓਮੈਗਾ-3 ਫ਼ੈਟੀ ਐਸਿਡ ਦੀ ਮੌਜੂਦਗੀ ਕਾਰਨ ਇਹ ਜੋੜਾਂ ਦੇ ਦਰਦ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਖਰੋਟਾਂ ਨੂੰ ਭਿਓ ਕੇ ਖਾਣ ਨਾਲ ਹੋਣ ਵਾਲੇ ਫ਼ਾਇਦੇ ਕਈ ਗੁਣਾ ਵੱਧ ਜਾਂਦੇ ਹਨ। ਰਾਤ ਦੇ ਸਮੇਂ ਅਖਰੋਟ ਨੂੰ ਭਿਓਂ ਕੇ ਰੱਖਣ ਅਤੇ ਸਵੇਰੇ ਖ਼ਾਲੀ ਪੇਟ ਖਾਣਾ ਬਹੁਤ ਲਾਭਦਾਇਕ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਤੁਸੀਂ ਇਸ ਨੂੰ ਭਿਓ ਕੇ ਖਾ ਸਕਦੇ ਹੋ। ਸਵੇਰ ਦੇ ਸਮੇਂ ਦਲੀਏ ‘ਚ ਅਖਰੋਟ ਮਿਲਾ ਕੇ ਖਾਣਾ ਲਾਹੇਵੰਦ ਹੁੰਦਾ ਹੈ।
ਮੋਟਾਪਾ ਘਟਾਏ – ਭਿੱਜੇ ਔਰਗੈਨਿਕ ਅਖਰੋਟ ਖਾਣ ਨਾਲ ਭਾਰ ਘਟਾਉਣ ‘ਚ ਬਹੁਤ ਮਦਦ ਮਿਲਦੀ ਹੈ। ਅਖਰੋਟ ਕੈਲਸ਼ੀਅਮ, ਪੋਟੈਸ਼ੀਅਮ, ਆਇਰਨ, ਕੌਪਰ ਅਤੇ ਜ਼ਿੰਕ ਦਾ ਚੰਗਾ ਸ੍ਰੋਤ ਹੁੰਦੇ ਹਨ। ਇਹ ਸ਼ਰੀਰ ਦੇ ਮਟੈਬਲਿਜ਼ਮ ਨੂੰ ਵਧਾਉਂਦਾ ਹੈ ਅਤੇ ਤੁਹਾਡੇ ਸ਼ਰੀਰ ਦੇ ਵਾਧੂ ਮੋਟਾਪੇ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
ਡਾਇਬਟੀਜ਼ ਕਰੇ ਕੰਟਰੋਲ – ਸੋਧ ਮੁਤਾਬਿਕ, ਰੋਜ਼ਾਨਾ ਭਿੱਜੇ ਹੋਏ ਅਖਰੋਟ ਖਾਣ ਨਾਲ ਡਾਇਬਟੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਟਾਈਪ-2 ਡਾਇਬਟੀਜ਼ ਨਾਲ ਪੀੜਤ ਲੋਕਾਂ ਲਈ ਫ਼ਾਇਦੇਮੰਦ ਹੁੰਦਾ ਹੈ।
ਹੱਡੀਆਂ ਕਰੇ ਮਜ਼ਬੂਤ – ਅਖਰੋਟ ਖਾਣ ਨਾਲ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ।
ਕੈਂਸਰ ਸੈੱਲਜ਼ ਵਧਣ ਤੋਂ ਰੋਕੇ – ਆਪਣੇ ਐਂਟੀਔਕਸੀਡੈਂਟ ਗੁਣਾਂ ਦੇ ਕਾਰਨ ਅਖਰੋਟਾਂ ‘ਚ ਅਜਿਹੇ ਤੱਤ ਹੁੰਦੇ ਹਨ ਜੋ ਸ਼ਰੀਰ ‘ਚ ਕੈਂਸਰ ਸੈੱਲਜ਼ ਦੇ ਵਿਕਾਸ ਨੂੰ ਰੋਕਦੇ ਹਨ।
ਕੋਲੈਸਟਰੋਲ ਦਾ ਪੱਧਰ ਕਰੇ ਘੱਟ – ਭਿੱਜੇ ਹੋਏ ਅਖਰੋਟ ਬੌਡੀ ਦੇ ਕੋਲੈਸਟਰੋਲ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ ਅਤੇ ਇਸ ‘ਚ ਪਾਏ ਜਾਣ ਵਾਲੇ ਐਂਟੀ ਔਕਸੀਡੈਂਟਸ ਦਿਲ ਨੂੰ ਦਰੁੱਸਤ ਕਰਨ ਦਾ ਕੰਮ ਕਰਦੇ ਹਨ।
ਵਾਲਾਂ ‘ਚ ਚਮਕ – ਅਖਰੋਟ ਖਾਣ ਨਾਲ ਵਾਲਾਂ ‘ਚ ਚਮਕ ਪੈਦਾ ਹੋਣ ਦੇ ਨਾਲ-ਨਾਲ ਵਾਲ ਮਜਬੂਤ ਵੀ ਹੁੰਦੇ ਹਨ। ਜੇਕਰ ਤੁਸੀਂ ਲੰਬੇ ਸਮੇਂ ਤਕ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਅਖਰੋਟ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਅਖਰੋਟਾਂ ‘ਚ ਮੌਜੂਦ ਐਂਟੀਔਕਸੀਡੈਂਟਸ ਗੁਣ ਹੋਣ ਵਾਲੇ ਬੁਢਾਪੇ ਨੂੰ ਰੋਕਦੇ ਹਨ। ਇਸ ਦੇ ਸੇਵਨ ਨਾਲ ਘੱਟ ਉਮਰ ‘ਚ ਮੌਤ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
ਵਧੀਆ ਨੀਂਦ ਆਉਣੀ – ਅਖਰੋਟ ‘ਚ ਮੈਲਾਟੋਨਿਨ ਨਾਮਕ ਤੱਤ ਪਾਇਆ ਜਾਂਦਾ ਹੈ। ਇਸ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ। ਜੇਕਰ ਤੁਸੀਂ ਰੋਜ਼ਾਨਾ ਭਿੱਜੇ ਹੋਏ ਅਖਰੋਟ ਖਾਣੇ ਸ਼ੁਰੂ ਕਰੋਗੇ ਤਾਂ ਤੁਹਾਨੂੰ ਵਧੀਆ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ।
ਤਨਾਅ ਕਰੇ ਦੂਰ – ਅਖਰੋਟ ‘ਚ ਓਮੈਗਾ-3 ਫ਼ੈਟੀ ਐਸਿਡ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸੇ ਕਾਰਨ ਰੋਜ਼ਾਨਾ ਅਖਰੋਟ ਖਾਣ ਨਾਲ ਤੁਹਾਨੂੰ ਤਨਾਅ ਅਤੇ ਸਟਰੈੱਸ ਨਾਲ ਲੜਨ ‘ਚ ਮਦਦ ਮਿਲਦੀ ਹੈ।
ਓਵਰਈਟਿੰਗ ਕਰੇ ਘੱਟ – ਅਖਰੋਟ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ ਕਿਉਂਕਿ ਇਸ ‘ਚ ਗੁਡ ਫ਼ੈਟ ਵੱਡੀ ਮਾਤਰਾ ‘ਚ ਪਾਈ ਜਾਂਦੀ ਹੈ। ਇਸ ਨਾਲ ਤੁਸੀਂ ਓਵਰਈਟਿੰਗ ਤੋਂ ਬਚੇ ਰਹਿ ਸਕਦੇ ਹੋ।
ਸੂਰਜਵੰਸ਼ੀ










