ਕੈਲਗਰੀ : ਕੈਲਗਰੀ ‘ਚ ਸ਼ਨੀਵਾਰ ਦੀ ਦੁਪਹਿਰ ਨੂੰ ਆਏ ਭਿਆਨਕ ਤੂਫਾਨ ਅਤੇ ਹੜ੍ਹ ਕਾਰਨ ਲੋਕ ਪਰੇਸ਼ਾਨ ਹਨ। ਇਸ ਤੋਂ ਪਹਿਲਾਂ ਕੈਲਗਰੀ ‘ਚ ਭਿਆਨਕ ਤੂਫਾਨ ਅਤੇ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ।
ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਲੀਆਂ, ਸੜਕਾਂ ਪਾਣੀ ਨਾਲ ਭਰ ਗਈਆਂ ਹਨ, ਹਰ ਪਾਸੇ ਪਾਣੀ ਹੀ ਪਾਣੀ ਹੈ। ਕੈਲਗਰੀ ਦਾ 20 ਕਿਲੋਮੀਟਰ ਦੂਰ ਪੱਛਮੀ ਇਲਾਕਾ ਅਤੇ 10 ਕਿਲੋਮੀਟਰ ਦੂਰ ਉੱਤਰੀ ਇਲਾਕਾ ਤੂਫਾਨ ਨਾਲ ਘਿਰ ਗਿਆ। ਹੜ੍ਹ ਕਾਰਨ ਕੈਲਗਰੀ ਦੇ ਨੋਲਨ ਹਿਲ, ਗਲੇਨਡੇਲ ਅਤੇ ਥੋਰਨਕਿਲਫ ਖੇਤਰ ਪਾਣੀ ਨਾਲ ਭਰ ਗਏ। ਹੜ੍ਹ ਕਾਰਨ ਸੁਰੱਖਿਆ ਥਾਂ ‘ਤੇ ਜਾਣ ਲਈ ਲੋਕਾਂ ‘ਚ ਭੱਜ-ਦੌੜ ਪੈ ਗਈ ਹੈ। ਜਿਸ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਇਸ ਮੁਸੀਬਤ ਤੋਂ ਬਚਾਉਣ ਲਈ ਸ਼ਰਨ ਦੇ ਰਹੀ ਹੈ ਅਤੇ ਲੋਕਾਂ ਨੂੰ ਧੀਰਜ ਰੱਖਣ ਦੀ ਸਲਾਹ ਦਿੱਤੀ ਹੈ।















