ਭਾਰ ਘਟਾ ਕੇ ਸ਼ੂਗਰ ਪੀੜਤ ਲੋਕਾਂ ‘ਚ ਹਾਰਟ ਅਟੈਕ ਦੇ ਖ਼ਤਰੇ ਨੂੰ ਕੀਤਾ ਜਾ ਸਕਦੈ ਘੱਟ

ਇਸ ਭੱਜ-ਦੌੜ ਵਾਲੀ ਜ਼ਿੰਦਗੀ ‘ਚ ਲੋਕਾਂ ਦਾ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਗੰਭੀਰ ਬੀਮਾਰੀਆਂ ਦੀ ਲਪੇਟ ‘ਚ ਆਉਣ ਦਾ ਖ਼ਤਰਾ ਵੱਧ ਗਿਆ ਹੈ, ਪਰ ਆਪਣਾ ਭਾਰ ਥੋੜ੍ਹਾ ਘੱਟ ਕਰ ਕੇ ਅਸੀਂ ਇਨ੍ਹਾਂ ਲੋਕਾਂ ਦੇ ਖ਼ਤਰਿਆਂ ਨੂੰ ਘੱਟ ਕਰ ਸਕਦੇ ਹਾਂ। ਕੁੱਝ ਭਾਰ ਘਟਾ ਕੇ ਟਾਈਪ ਟੂ ਸ਼ੂਗਰ ਦੇ ਨਾਲ ਜ਼ਿੰਦਗੀ ਬਿਤਾ ਰਹੇ ਲੋਕਾਂ ‘ਚ ਅਟੈਕ ਅਤੇ ਸਟ੍ਰੋਕ ਦੇ ਜੋਖ਼ਮ ਨੂੰ ਘੱਟ ਕੀਤਾ ਜਾ ਸਕਦਾ ਹੈ। ਕੇਮਬ੍ਰਿਜ ਯੂਨੀਵਰਸਿਟੀ ਦੀ ਇੱਕ ਖੋਜ ‘ਚ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ। ਡਾਇਬਿਟੌਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਇਸ ਅਧਿਐਨ ‘ਚ ਇੰਗਲੈਂਡ ਦੇ 725 ਜ਼ਿਆਦਾ ਭਾਰ ਵਾਲੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ। ਅਧਿਐਨ ‘ਚ ਪਾਇਆ ਗਿਆ ਕਿ ਭਾਰ ਨੂੰ ਕੰਟਰੋਲ ਕਰ ਕੇ ਹਾਰਟ ਅਟੈਕ ਅਤੇ ਸਟ੍ਰੋਕ ਵਰਗੇ ਦਿਲ ਸਬੰਧੀ ਰੋਗਾਂ (CVD) ਦੇ ਜੋਖ਼ਮ ਨੂੰ ਬਹੁਤ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਦੇ ਪੋਸਟਡੌਕਟੋਰਲ ਮੈਂਬਰ ਜੀਨ ਸਟ੍ਰੇਲਿਤਜ ਨੇ ਕਿਹਾ ਕਿ ਸਾਡੇ ਅਧਿਐਨ ‘ਚ ਅਸੀਂ ਦੇਖਿਆ ਕਿ ਟਾਈਪ-ਟੂ ਸ਼ੂਗਰ ਨਾਲ ਪੀੜਤ ਘੱਟ ਤੋਂ ਘੱਟ ਪੰਜ ਫ਼ੀਸਦੀ ਭਾਰ ਘੱਟ ਕਰਨ ਵਾਲੇ ਲੋਕਾਂ ‘ਚ ਆਪਣਾ ਭਾਰ ਬਰਕਰਾਰ ਰੱਖਣ ਵਾਲੇ ਲੋਕਾਂ ਦੇ ਮੁਕਾਬਲੇ ‘ਚ CVD ਦਾ 48 ਫ਼ੀਸਦੀ ਘੱਟ ਖ਼ਤਰਾ ਸੀ।
ਕੰਬੋਜ