ਬੀਕਾਨੇਰ : ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਆਪਰੇਸ਼ਨ ਸਰਦ ਹਵਾ 15 ਜਨਵਰੀ ਤੋਂ ਸ਼ੁਰੂ ਹੋਵੇਗੀ। ਦੇਸ਼ ਦੀ ਪੱਛਮੀ ਸਰਹੱਦ ‘ਤੇ ਸੀਤ ਲਹਿਰ ਅਤੇ ਧੁੰਦ ਕਾਰਨ ਸਰਹੱਦ ਪਾਰ ਤੋਂ ਸੰਭਾਵਿਤ ਘੁਸਪੈਠ ਦੇ ਸ਼ੱਕ ਨੂੰ ਦੇਖਦੇ ਹੋਏ ਸਮੂਚੀ ਪੱਛਮੀ ਸਰਹੱਦ ‘ਤੇ ਸਰਹੱਦੀ ਸੁਰੱਖਿਆ ਫੋਰਸ ਵੱਲੋਂ ਵਿਸ਼ੇਸ਼ ਆਪਰੇਸ਼ਨ ‘ਸਰਦ ਹਵਾ’ ਚਲਾਇਆ ਜਾਂਦਾ ਹੈ। ਇਸ ਮੁਹਿੰਮ ‘ਚ ਸਰਹੱਦੀ ਸੁਰੱਖਿਆ ਫੋਰਸ ਅਤੇ ਪੁਲਸ ਦੇ ਅਧਿਕਾਰੀ ਅਤੇ ਜਵਾਨ ਹਿੱਸਾ ਲੈਣਗੇ। ਬੀਕਾਨੇਰ, ਜੈਸਲਮੇਰ, ਸ਼੍ਰੀਗੰਗਾਨਗਰ, ਬਾੜਮੇਰ ਜ਼ਿਲਿਆਂ ਤੋਂ ਲੈ ਕੇ ਹਿੰਦੁਮਲਕੋਟ ਨਾਲ ਲੱਗਦੀ ਕੌਮਾਂਤਰੀ ਸਰਹੱਦ ‘ਤੇ ਪੂਰੀ ਤਿਆਰੀਆਂ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਹੈ। ਉਂਝ ਜੰਮੂ-ਕਸ਼ਮੀਰ ‘ਚ ਉੜੀ ‘ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਤੋਂ ਹੀ ਕੌਮਾਂਤਰੀ ਸਰਹੱਦ ‘ਤੇ ਅਲਰਟ ਜਾਰੀ ਹੈ।
ਸਰਹੱਦੀ ਸੁਰੱਖਿਆ ਫੋਰਸ ਦੇ ਡੀ.ਆਈ.ਜੀ. ਰਵੀ ਗਾਂਧੀ ਨੇ ਦੱਸਿਆ ਕਿ ਦੇਸ਼ ਦੀ ਪੱਛਮੀ ਸਰਹੱਦ ‘ਤੇ ਸੀਤ ਲਹਿਰ ਅਤੇ ਧੁੰਦ ਕਾਰਨ ਸਰਹੱਦ ਪਾਰ ਤੋਂ ਘੁਸਪੈਠ ਦੇ ਸ਼ੱਕ ਨੂੰ ਦੇਖਦੇ ਹੋਏ ਸਮੂਚੀ ਪੱਛਮੀ ਸਰਹੱਦ ‘ਤੇ ਸਰਹੱਦੀ ਸੁਰੱਖਿਆ ਫੋਰਸ ਵੱਲੋਂ ਵਿਸ਼ੇਸ਼ ਆਪਰੇਸ਼ਨ ‘ਸਰਦ ਹਵਾ’ ਜਨਵਰੀ ਮਹੀਨੇ ਦੇ ਦੂਜੇ ਪੰਦਰਵਾੜੇ ‘ਚ ਸ਼ੁਰੂ ਹੋਵੇਗਾ। ਇਹ ਆਪਰੇਸ਼ਨ ਹਰ ਸਾਲ ਹੋਣ ਵਾਲਾ ਇਕ ਨਿਯਮਿਤ ਅਭਿਆਸ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸੰਵੇਦਨਸ਼ੀਲ ਅਤੇ ਸੰਘਣੇ ਦਰੱਖਤ ਵਾਲੇ ਇਲਾਕਿਆਂ ‘ਚ ਐਡੀਸ਼ਨਲ ਸੁਰਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਂਦੀ ਹੈ। ਉੱਥੇ ਹੀ ਸਾਰੇ ਕਮਾਂਡੈਂਟ ਅਤੇ ਹੋਰ ਅਧਿਕਾਰੀ ਅਤੇ ਗੁਜਰਾਤ ਫਰੰਟੀਅਰ ਦੇ ਅਧਿਕਾਰੀ ਵੀ ਸਰਹੱਦ ‘ਤੇ ਪੁੱਜ ਕੇ ਇਸ ਮੁਹਿੰਮ ‘ਚ ਹਿੱਸਾ ਲੈਣਗੇ। ਗਾਂਧੀ ਅਨੁਸਾਰ ਕੌਮਾਂਤਰੀ ਸਰਹੱਦ ‘ਤੇ ਐਡੀਸ਼ਨਲ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਗਸ਼ਤ ਵਧਾਈ ਗਈ ਹੈ। ਦਿਨ ‘ਚ 2 ਵਾਰ ਹੋਣ ਵਾਲੀ ਖੁਰਰਾ, ਪਸ਼ੂ ਦੇ ਪਗਮਾਰਕ ਜਾਂਚ ਦਾ ਸਮਾਂ ਵੀ ਵਧਾਇਆ ਗਿਆ ਹੈ।















