ਅਮਰੀਕਾ : ਅਮਰੀਕਾ ਨੇ ਪਰਮਾਣੂ ਆਪੂਰਤੀਕਰਤਾ ਸਮੂਹ ਯਾਨੀ ਐਨਐਸਜੀ ਵਿਚ ਭਾਰਤ ਨੂੰ ਦਾਖਲਾ ਨਾ ਮਿਲਣ ‘ਤੇ ਨਿਰਾਸ਼ਾ ਜਤਾਈ ਹੈ ਤੇ ਕਿਹਾ ਕਿ ਉਹ 48 ਦੇਸ਼ਾਂ ਦੇ ਇਸ ਸਮੂਹ ਵਿਚ ਭਾਰਤ ਦੇ ਦਾਖਲੇ ਵਾਸਤੇ ਹੋਰਨਾਂ ਦੇਸ਼ਾਂ ਦੇ ਨਾਲ ਰਚਨਾਤਮਕ ਰੂਪ ਤੋਂ ਕੰਮ ਕਰਨਾ ਜਾਰੀ ਰਖੇਗਾ। ਅਮਰੀਕੀ ਵਿਦੇਸ਼ ਮੰਤਰਾਲੈ ਦੇ ਬੁਲਾਰੇ ਜਾੱਨ ਕਿਰਬੀ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਅਸੀਂ ਗੱਲ ਨੂੰ ਖ਼ਤਮ ਨਹੀਂ ਹੋਣ ਦੇਵਾਂਗੇ। ਇਕ ਸੁਆਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਤੈਅ ਤੌਰ ‘ਤੇ ਇਸ ਗੱਲ ਨੂੰ ਲੈ ਕੇ ਨਿਰਾਸ਼ ਹਨ ਕਿ ਭਾਰਤ ਨੂੰ ਮੌਜੂਦ ਸੈਸ਼ਨ ਵਿਚ ਐਨਐਸਜੀ ਵਿਚ ਦਾਖਲਾ ਨਹੀਂ ਦਿੱਤਾ ਗਿਆ ਪਰ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਅਸੀਂ ਆਉਣ ਵਾਲੇ ਮਹੀਨਿਆਂ ਵਿਚ ਭਾਰਤ ਨੂੰ ਇਸ ਵਿੱਚ ਸ਼ਾਮਲ ਕਰਾਉਣ ਵਾਸਤੇ ਭਾਰਤ ਤੇ ਹੋਰਨਾਂ ਐਨਐਸਜੀ ਮੈਂਬਰਾਂ ਦੇ ਨਾਲ ਮਿਲ ਕੇ ਰਚਨਾਤਮਕ ਤੌਰ ‘ਤੇ ਕੰਮ ਕਰਨਾ ਜਾਰੀ ਰੱਖਾਂਗੇ।















