ਭਾਡ਼ੇ ਦੇ ਖੁਦਗਰਜ਼ਾਂ ‘ਤੇ ਖਾਲਸਾ ਪੰਥ ਦੇ ਸੇਵਕਾਂ ਦੀ ਜਿੱਤ : ਬਾਦਲ

ਚੰਡੀਗਡ਼- ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਨਤੀਜਿਆਂ ਨੂੰ ਫਰੇਬ ਅਤੇ ਸਨਸਨੀ ਫੈਲਾ ਕੇ ਸੱਤਾ ਹਾਸਲ ਕਰਨ ਦੀ ਚਾਹਤ ਪਾਲ ਰਹੇ ਭਾਡ਼ੇ ਦੇ ਲੋਕਾਂ ‘ਤੇ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਲੋਕਾਂ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ।
ਸ. ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਸਿੱਖ ਕੌਮ ਨੇ ਉਹਨਾਂ ਲੋਕਾਂ ਵਿਰੁੱਧ ਵੱਡੀ ਜਿੱਤ ਹਾਸਲ ਕੀਤੀ ਹੈ ਜੋ ਕਿ ਹਮੇਸ਼ਾ ਹੀ ਪੰਥ ਦੇ ਦੁਸ਼ਮਣਾਂ ਦੇ ਪਾਲੇ ਵਿੱਚ ਰਹੇ ਹਨ ਅਤੇ ਆਪਣੇ ਸੌਡ਼ੇ ਸਿਆਸੀ ਹਿੱਤਾਂ ਲਈ ਸਿੱਖ ਭਾਈਚਾਰੇ ਨਾਲ ਧ੍ਰੋਹ ਕਮਾਇਆ ਹੈ।
ਸ. ਬਾਦਲ ਨੇ ਕਿਹਾ ਕਿ ਖਾਲਸਾ ਪੰਥ ਦੀ ਸੇਵਾ ਲਈ ਪਾਰਟੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਕੀਤੇ ਗਏ ਅਣਥੱਕ ਕਾਰਜ ਨੂੰ ਇਨ•ਾਂ ਚੋਣਾਂ ਦੌਰਾਨ ਸਿੱਖਾਂ ਨੇ ਆਪਣੀ ਮੁਕੰਮਲ ਸਹਿਮਤੀ ਦਿੱਤੀ ਹੈ ਅਤੇ ਇਨ•ਾਂ ਨੇ ਗੁਰਬਾਣੀ ਵਿੱਚ ਦਿੱਤੇ ਗਏ ਮਾਨਵਤਾ ਦੀ ਨਿਸ਼ਕਾਮ ਸੇਵਾ ਦੇ ਉਪਦੇਸ਼ ਨੂੰ ਅਮਲ ਵਿੱਚ ਲਿਆ ਕੇ ਸਿੱਖ ਪੰਥ ਦੀ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਇਨ•ਾਂ ਚੋਣਾਂ ਦੌਰਾਨ ਸਿੱਖਾਂ ਨੇ ਅਹਿਮ ਸਿੱਖ ਮਸਲਿਆਂ ਨਾਲ ਨਿਪਟਣ ਲਈ ਪਾਰਟੀ ਵੱਲੋਂ ਅਪਣਾਈ ਪਹੁੰਚ ਦੇ ਹੱਕ ਵਿੱਚ ਸਪੱਸ਼ਟ ਫਤਵਾ ਦਿੱਤਾ ਹੈ।
ਅੱਜ ਦੁਪਹਿਰ ਇੱਥੋਂ ਜਾਰੀ ਇਕ ਬਿਆਨ ਵਿੱਚ ਸ. ਬਾਦਲ ਨੇ ਕਿਹਾ ਕਿ ਸਿੱਖ ਆਵਾਮ ਦੇ ਮਨਾਂ ਵਿੱਚ ਧਾਰਮਿਕ ਅਤੇ ਵਿਚਾਰਧਾਰਕ ਭੰਬਲਭੂਸਾ ਪੈਦਾ ਕਰਨ ਲਈ ਕੀਤੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਖਾਲਸਾ ਪੰਥ ਨੇ ਸਿਰੇ ਤੋਂ ਨਾਕਾਰ ਦਿੱਤਾ ਹੈ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਕਮਜ਼ੋਰ ਕਰਨ ਦੇ ਉਦੇਸ਼ ਦੇ ਮੱਦੇਨਜ਼ਰ ਸਿੱਖਾਂ ਦੇ ਏਕੇ ਨੂੰ ਤੋਡ਼ਨ ਅਤੇ ਦੁਬਿਧਾ ਪੈਦਾ ਕਰਨ ਦੇ ਬੀਜ ਬੀਜਣ ਦੀ ਡੂੰਘੀ ਸਾਜ਼ਿਸ਼ ਰਚੀ ਗਈ ਸੀ। ਸਿੱਖ ਸੰਗਤ ਨੇ ਉਹਨਾਂ ਸਾਜ਼ਿਸ਼ਕਾਰਾਂ ਨੂੰ ਸਖਤ ਤੇ ਸਪੱਸ਼ਟ ਤੌਰ ‘ਤੇ ਮੂੰਹ ਤੋਡ਼ਵਾਂ ਜੁਆਬ ਦਿੱਤਾ ਹੈ ਜੋ ਭਾਈਚਾਰੇ ਨੂੰ ਗੁਮਰਾਹਕੁੰਨ ਲਈ ਲਗਾਤਾਰ ਚਾਲਾਂ ਚੱਲ ਰਹੇ ਸਨ ਜਿਨ•ਾਂ ਦਾ ਮਕਸਦ ਮਜ਼ਬੂਤ ਨੈਤਿਕ ਤੇ ਅਧਿਆਤਮਕ ਰਵਾਇਤਾਂ ਦਾ ਮਲੀਆਮੇਟ ਕਰਨਾ ਸੀ।
ਸ. ਬਾਦਲ ਨੇ ਸਾਰੇ ਖਾਲਸਾ ਪੰਥ ਖਾਸਕਰ ਕੇ ਦਿੱਲੀ ਦੀ ਸਮਰਪਿਤ ਸਿੱਖ ਸੰਗਤ, ਨੇਤਾਵਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਸਿੱਖਾਂ ਵੱਲੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਨ ਗੁਰੂਆਂ ਵੱਲੋ ਦਰਸਾਏ ਮਾਰਗ ਵਿੱਚ ਸਿੱਖਾਂ ਵੱਲੋਂ ਪਾਰਟੀ  ਪ੍ਰਤੀ ਵਫਾਦਾਰੀ ਵਿਸ਼ਵਾਸ ਅਤੇ ਪਿਆਰ ਦਿਖਾਉਣ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਵਧਾਈ ਦਿੱਤੀ।
ਇਕ ਵੱਖਰੇ ਬਿਆਨ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਚੋਣ ਨਤੀਜੀਆਂ ਨੂੰ ਖਾਲਸਾ ਪੰਥ ਦੀ ਸਿੱਖਾਂ ਦੇ ਪੁਰਾਣੇ ਅਤੇ ਨਵੇਂ ਦੁਸ਼ਮਣਾਂ ਉੱਤੇ ਜਿੱਤ ਦੱਸਿਆ। ਇਹ ਸਿੱਖ ਭਾਈਚਾਰੇ ਵੱਲੋਂ ਕੁਝ ਸਵਾਰਥੀ ਅਨਸਰਾਂ ਵੱਲੋਂ ਲੁਕ- ਛਿਪ ਕੇ ਕੀਤੇ ਗਏ ਕੂਡ਼ਪ੍ਰਚਾਰ ਦਾ ਢੁਕਵਾਂ ਤੇ ਠੋਕਵਾਂ ਜੁਆਬ ਹੈ। ਇਹ ਫਤਵਾ ਸਿੱਖਾਂ ਦੇ ਕੁਝ ਮਹੱਤਵਪੂਰਨ ਮੁੱਦਿਆਂ ਦੀ ਪੈਰਵੀ ਕਰਨ ਲਈ ਪਾਰਟੀ ਵੱਲੋਂ ਅਪਣਾਈ ਪਹੁੰਚ ਦੀ ਸਹਿਮਤੀ ਪ੍ਰਗਟਾਉਂਦੀ ਹੈ।
ਪਾਰਟੀ ਪ੍ਰਧਾਨ ਨੇ ਕਿਹਾ ਇਹ ਨਤੀਜੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਝਲਕ ਹਨ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਭਾਰੀ ਬਹੁਮਤ ਵਾਲੇ ਫਤਵੇ ਨੇ ਉਹਨਾਂ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਿੱਚ ਹੋਰ ਵਧੇਰੇ ਨਿਰਮਾਣਤਾ, ਸਮਰਪਿਤ ਭਾਵਨਾ ਅਤੇ ਸੁਹਿਰਦਤਾ ਲਿਆਉਣ ਵਿੱਚ ਸਹਾਈ ਹੋਈ ਹੈ ਜਿਸ ਨਾਲ ਮਹਾਨ ਸਿੱਖ ਗੁਰੂਆਂ ਦੇ ਸੰਦੇਸ਼ ਦਾ ਵਿਸ਼ਵ ਭਰ ‘ਚ ਪਾਸਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਖਾਲਸਾ ਪੰਥ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਸਿੱਖਾਂ ਦੇ ਨੈਤਿਕ ਅਤੇ ਅਧਿਆਤਮਕ ਵਿਸ਼ਵਾਸ ਨੂੰ ਕਦੇ ਵੀ ਨਹੀਂ ਤੋਡ਼ਿਆ ਜਾ ਸਕਦਾ ਜੋ ਕਿ ਸਿੱਖਾਂ ਦੇ ਮਹਾਨ ਗੁਰੂਆਂ ਅਤੇ ਪਵਿੱਤਰ ਗੁਰਬਾਣੀ ਨਾਲ ਨਿਰੰਤਰ ਅਤੇ ਇਲਾਹੀ, ਜਿਉਂਦਾ ਜਾਗਦਾ ਰਿਸ਼ਤਾ ਕਾਇਮ ਕਰਨ ‘ਚ ਸਹਾਈ ਹੁੰਦੇ ਹਨ।