ਬੰਗਲਾਦੇਸ਼ : ਬੰਗਲਾਦੇਸ਼ ਵਿਚ ਸ਼ੁਕਰਵਾਰ ਨੂੰ ਇਕ ਹਿੰਦੂ ਪੁਜਾਰੀ ਦੀ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਗਈ। ਪੁਜਾਰੀ ਜਦੋਂ ਸਵੇਰੇ ਪੂਜਾ ਦੀ ਤਿਆਰੀ ਕਰ ਰਹੇ ਸਨ ਉਸ ਸਮੇਂ ਮੋਟਰਸਾਈਕਲ ‘ਤੇ ਸਵਾਰ ਤਿੰਨ ਅਗਿਆਤ ਹਮਲਾਵਰਾਂ ਨੇ ਧਾਰਦਾਰ ਹੱਥਿਆਰਾਂ ਨਾਲ ਹੱਤਿਆ ਕੀਤੀ ਗਈ। ਬੰਗਲਾਦੇਸ਼ ਪੁਲੀਸ ਅਧਿਕਾਰੀ ਮੁਤਾਬਕ ਹਿੰਦੂ ਪੁਜਾਰੀ ਪੂਜਾ ਵਾਸਤੇ ਫੁੱਲ ਇੱਕਠੇ ਕਰ ਰਹੇ ਸਨ। ਇਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਤਿੰਨ ਹਮਲਾਵਰਾਂ ਨੇ ਉਨਾਂ ‘ਤੇ ਧਾਰਦਾਰ ਹਥਿਆਰਾਂ ਤੋਂ ਹਮਲਾ ਕਰ ਦਿੱਤਾ। ਇਸਦੇ ਬਾਅਦ ਉਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਵੇਰੇ ਕਰੀਬ 6.30 ਵਜੇ ਉਨਾਂ ‘ਤੇ ਹਮਲਾ ਕੀਤਾ ਗਿਆ ਸੀ। ਪੁਲੀਸ ਮੁਤਾਬਕ ਫਿਲਹਾਲ ਹੱਤਿਆ ਦੀ ਵਜਾ ਪਤਾ ਨਹੀ ਚਲ ਸਕੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਹੱਤਿਆ ਦੇ ਪਿਛੇ ਵੀ ਇਸਲਾਮੀ ਚਰਮਪੰਥਿਆਂ ਦਾ ਹੱਥ ਹੋ ਸਕਦਾ ਹੈ। ਇਸ ਤੋਂ ਪਹਿਲਾਂ ਪੱਛਮੀ ਝਿਨੇਗਾਹ ਜ਼ਿਲੇ ਵਿਚ ਮੋਟਰਸਾਈਕਲ ‘ਤੇ ਸਵਾਰ ਤਿੰਨ ਹਮਲਾਵਰਾਂ ਨੇ 7 ਜੂਨ ਨੂੰ 65 ਸਾਲ ਦੀ ਇਕ ਹਿੰਦੂ ਪੁਜਾਰੀ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਸੀ ਜਦੋਂ ਉਹ ਮੰਦਰ ਜਾ ਰਿਹਾ ਸੀ।















