ਬੌਲੀਵੁਡ ‘ਚ ਆਉਣ ਤੋਂ ਪਹਿਲਾਂ ਹੀ ਸ਼ਨਾਇਆ ਕਪੂਰ ਦਾ ਸਾਹਮਣੇ ਆਇਆ ਬੋਲਡ ਲੁੱਕ

ਬੌਲੀਵੁਡ ਅਦਾਕਾਰ ਸੰਜੇ ਕਪੂਰ ਅਤੇ ਮਿਹਿਪ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਜਲਦ ਹੀ ਬੌਲੀਵੁਡ ‘ਚ ਡੈਬੀਊ ਕਰਨ ਵਾਲੀ ਹੈ। ਸ਼ਨਾਇਆ ਨੂੰ ਫ਼ਿਲਮ ਇੰਡਸਟਰੀ ‘ਚ ਕਰਨ ਜੌਹਰ ਲੌਂਚ ਕਰਨਗੇ। ਜਦੋਂ ਤੋਂ ਕਰਨ ਜੌਹਰ ਨੇ ਇਹ ਐਲਾਨ ਕੀਤਾ ਹੈ ਕਿ ਉਹ ਸ਼ਨਾਇਆ ਨੂੰ ਫ਼ਿਲਮ ਇੰਡਸਟਰੀ ‘ਚ ਲੌਂਚ ਕਰਨ ਨੂੰ ਤਿਆਰ ਹੈ, ਓਦੋਂ ਤੋਂ ਸ਼ਨਾਇਆ ਕਾਫ਼ੀ ਚਰਚਾ ‘ਚ ਰਹਿਣ ਲੱਗੀ ਹੈ।
ਸ਼ਨਾਇਆ ਦੀਆਂ ਬੋਲਡ ਤਸਵੀਰਾਂ ਹੁਣ ਆਏ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜੇਕਰ ਅਸੀਂ ਇਹ ਕਹੀਏ ਕਿ ਬੌਲੀਵੁਡ ‘ਚ ਡੈਬੀਊ ਤੋਂ ਪਹਿਲਾਂ ਹੀ ਸ਼ਨਾਇਆ ਨੇ ਲੋਕਾਂ ਨੂੰ ਆਪਣੀ ਖ਼ੂਬਸੂਰਤੀ ਨਾਲ ਦੀਵਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਸ਼ਾਇਦ ਇਹ ਗ਼ਲਤ ਨਹੀਂ ਹੋਵੇਗਾ।
ਸ਼ਨਾਇਆ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ, ਅਤੇ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਇਨਸਟਾਗ੍ਰੈਮ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਕੁੱਝ ਦਿਨ ਪਹਿਲਾਂ ਸ਼ਨਾਇਆ ਦਾ ਇੱਕ ਬੈਲੀ ਡਾਂਸ ਵੀਡੀਓ ਇੰਟਰਨੈੱਟ ‘ਤੇ ਕਾਫ਼ੀ ਵਾਇਰਲ ਹੋਇਆ ਸੀ।
ਹੁਣ ਸ਼ਨਾਇਆ ਨੇ ਆਪਣੀਆਂ ਦੋ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ ‘ਤੇ ਅੱਗ ਲਗਾ ਦਿੱਤੀ ਹੈ। ਆਗਾਮੀ ਅਦਾਕਾਰਾ ਨੇ ਆਪਣੇ ਇਨਸਟਾਗ੍ਰੈਮ ‘ਤੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ‘ਚ ਉਹ ਬਲੈਕ ਮੈਨੋਕੋਨੀ ਡ੍ਰੈੱਸ ‘ਚ ਬੇਹੱਦ ਦਿਲਕਸ਼ ਲੱਗ ਰਹੀ ਹੈ।
ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ਨਾਇਆ ਨੇ ਕਾਲੇ ਰੰਗ ਦੀ ਡੀਪ ਨੈੱਕ ਮੈਨੋਕੋਨੀ ਦੇ ਨਾਲ ਬਲੈਕ ਐਂਡ ਵ੍ਹਾਈਟ ਓਵਰ ਸਾਈਜ਼ ਕੋਟ ਪਾਇਆ ਹੋਇਆ ਹੈ। ਇਸ ਆਊਟਫ਼ਿਟ ਦੇ ਨਾਲ ਸ਼ਨਾਇਆ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ ਜਿਸ ਕਾਰਨ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ। ਸ਼ਨਾਇਆ ਦੀਆਂ ਇਨ੍ਹਾਂ ਤਸਵੀਰਾਂ ‘ਤੇ ਲੋਕ ਜੰਮ ਕੇ ਕੌਮੈਂਟਸ ਕਰ ਕੇ ਉਸ ਦੀ ਤਾਰੀਫ਼ ਕਰ ਰਹੇ ਹਨ।