ਸਿਨੇਮਾਜਗਤ ‘ਚ ਆਪਣੀ ਖ਼ੂਬਸੂਰਤੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਇਸ ਹਫ਼ਤੇ ਆਪਣਾ 34ਵਾਂ ਜਨਮਦਿਨ ਮਨਾਇਆ। 14 ਨਵੰਬਰ 2018 ਨੂੰ ਦੀਪਿਕਾ ਨੇ ਰਣਵੀਰ ਸਿੰਘ ਨਾਲ ਵਿਆਹ ਕਰਵਾਇਆ ਸੀ। ਦੋਹਾਂ ਦੀ ਗਿਣਤੀ ਇੰਡਸਟਰੀ ਦੇ ਸਭ ਤੋਂ ਲਵੇਬਲ ਕਪਲਜ਼ ‘ਚ ਹੁੰਦੀ ਹੈ। ਦੋਵੇਂ ਅਕਸਰ ਸੋਸ਼ਲ ਮੀਡੀਆ ‘ਤੇ ਫ਼ੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਦੀਪਿਕਾ ਦੇ ਜਨਮਦਿਨ ਵਾਲੇ ਹਫ਼ਤੇ ਅਸੀਂ ਤੁਹਾਨੂੰ ਉਸ ਦੀ ਰਣਬੀਰ ਸਿੰਘ ਨਾਲ ਪਹਿਲੀ ਮੁਲਾਕਾਤ ਅਤੇ ਲਵਸਟੋਰੀ ਬਾਰੇ ਦੱਸਣ ਜਾ ਰਹੇ ਹਾਂ।
ਦੀਪਿਕਾ ਅਤੇ ਰਣਵੀਰ ਦੀ ਪਹਿਲੀ ਮੁਲਾਕਾਤ ਵਿੱਚ ਮੁੰਬਈ ਵਿੱਚ ਹੋਈ ਸੀ। ਇੱਥੇ ਰਣਵੀਰ ਨੇ ਪਹਿਲੀ ਵਾਰ ਦੀਪਿਕਾ ਪਾਦੁਕੋਣ ਨੂੰ ਆਹਮਣੇ-ਸਾਹਮਣੇ ਦੇਖਿਆ ਸੀ ਅਤੇ ਰਣਵੀਰ ਦੀਪਿਕਾ ਨੂੰ ਦੇਖਦੇ ਹੀ ਫ਼ਿਦਾ ਹੋ ਗਿਆ ਸੀ।
ਕਿਸੇ ਵੀ ਐਕਟਰ ਦੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਉਸ ਦੇ ਕੰਮ ਦੀ ਜਗ੍ਹਾ ਹੁੰਦੀ ਹੈ। ਦੋਹਾਂ ਲਈ ਇੱਕੱਠੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣ ਲਈ ਇਹ ਜ਼ਰੂਰੀ ਸੀ ਕਿ ਉਹ ਇੱਕੱਠੇ ਫ਼ਿਲਮਾਂ ‘ਚ ਕੰਮ ਕਰਦੇ ਅਤੇ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਦਿੱਗਜ ਫ਼ਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ। ਫ਼ਿਲਮ ਦਾ ਨਾਮ ਸੀ ਰਾਮਲੀਲਾ।
ਫ਼ਿਲਮ ਵਿੱਚ ਦੋਹਾਂ ਵਿਚਕਾਰ ਕਮਾਲ ਦੀ ਕੈਮਿਸਟਰੀ ਦੇਖਣ ਨੂੰ ਮਿਲੀ ਅਤੇ ਇਸ ਤਰ੍ਹਾਂ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਦੋਹਾਂ ਵਿਚਕਾਰ ਕੁੱਝ ਚੱਲ ਰਿਹਾ ਹੈ। ਦੋਵੇਂ ਆਪਣੀ ਰਿਲੇਸ਼ਨਸ਼ਿਪ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਸਨ, ਪਰ ਤਸਵੀਰਾਂ ਸਭ ਕੁੱਝ ਬਿਆਨ ਕਰ ਰਹੀਆਂ ਸਨ। ਕਿਹਾ ਜਾਂਦਾ ਹੈ ਕਿ ਫ਼ਿਲਮ ਰਾਮਲੀਲਾ ਵਿੱਚ ਇੱਕ ਰੋਮੈਂਟਿਕ ਸੀਨ ਦੌਰਾਨ ਦੋਵਾਂ ਨੂੰ ਕਿੱਸ ਕਰਨਾ ਸੀ ਅਤੇ ਨਿਰਦੇਸ਼ਕ ਦੇ ਕੱਟ ਬੋਲਣ ਤੋਂ ਬਾਅਦ ਵੀ ਦੋਹੇਂ ਇੱਕ-ਦੂੱਜੇ ਨੂੰ ਕਿੱਸ ਕਰਦੇ ਰਹੇ।











