ਸਿੱਧਵਾਂ ਬੇਟ – ਦੋ ਦੋਸਤਾਂ ਵੱਲੋਂ ਜਨਮ ਦਿਨ ਮਨਾਉਣ ਬਹਾਨੇ ਦੋ ਨਾਬਾਲਿਗ ਭੈਣਾਂ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਲੜਕੀਆਂ ਦੀ ਮਾਂ ਦੇ ਬਿਆਨਾਂ ’ਤੇ ਕਥਿਤ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸਬ-ਇੰਸਪੈਕਟਰ ਕਮਲਜੀਤ ਕੌਰ ਨੇ ਦੱਸਿਆ ਕਿ ਲੜਕੀਆਂ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਰਾਹੀਂ ਦੱਸਿਆ ਕਿ ਪਿਛਲੇ ਸਾਲ 19 ਦਸੰਬਰ ਨੂੰ ਜਦੋਂ ਦੋਵੇਂ ਲੜਕੀਆਂ ਸਕੂਲ ’ਚੋਂ ਛੁੱਟੀ ਤੋਂ ਬਾਅਦ ਆਪਣੇ ਘਰ ਜਾ ਰਹੀਆਂ ਸਨ ਤਾਂ ਹਰਮਨ ਸਿੰਘ ਪੁੱਤਰ ਰੁਲਦੂ ਸਿੰਘ ਅਤੇ ਹਰਵਿੰਦਰ ਸਿੰਘ ਉਰਫ ਵਾਰਿਸ ਪੁੱਤਰ ਬਲਵੀਰ ਸਿੰਘ ਵਾਸੀ ਗੋਰਸੀਆਂ ਕਾਦਰ ਬਖਸ਼ ਮੇਰੀ ਇਕ ਲੜਕੀ ਦਾ ਜਨਮ ਦਿਨ ਮਨਾਉਣ ਲਈ ਕੇਕ ਲੈ ਕੇ ਆਏ। ਜਨਮ ਦਿਨ ਮਨਾਉਣ ਦਾ ਬਹਾਨਾ ਬਣਾ ਕੇ ਉਹ ਦੋਹਾਂ ਲੜਕੀਆਂ ਨੂੰ ਮੋਟਰਸਾਈਕਲਾਂ ’ਤੇ ਪਿੰਡ ਗੋਰਸੀਆਂ ਕਾਦਰ ਬਖਸ਼ ਦੇ ਸੂਏ ਦੀਆਂ ਝਾੜੀਆਂ ਵਿਚ ਲੈ ਗਏ ਤੇ ਜਬਰ-ਜ਼ਿਨਾਹ ਕੀਤਾ।















