ਨਵੀਂ ਦਿੱਲੀ— ਲੋਕ ਸਭਾ ‘ਚ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦਾ ਪਹਿਲਾ ਟੈਸਟ ਹੈ। ਵਿਰੋਧੀ ਧਿਰ ਦੇ ਬੇਭੋਰਸਗੀ ਮਤੇ ‘ਤੇ ਜ਼ੋਰਦਾਰ ਬਹਿਸ ਦੀ ਉਮੀਦ ਹੈ। 2003 ਤੋਂ ਬਾਅਦ ਪਹਿਲੀ ਵਾਰ ਕੇਂਦਰ ਸਰਕਾਰ ਖਿਲਾਫ ਬੇਭੋਰਸਗੀ ਮਤਾ ਆਇਆ ਹੈ। ਉਮੀਦ ਹੈ ਕਿ ਸਰਕਾਰ ਇਸ ਟੈਸਟ ‘ਚ ਪਾਸ ਹੋ ਜਾਵੇਗੀ ਪਰ ਇਸ ਤੋਂ ਪਹਿਲਾਂ ਦੋਵਾਂ ਧਿਰਾਂ ‘ਚ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਵੀਰਵਾਰ ਸਵੇਰੇ ਸੋਨੀਆ ਗਾਂਧੀ ਦੇ ਘਰ ਕਾਂਗਰਸ ਪਾਰਲੀਮੈਂਟਰੀ ਪਾਰਟੀ (CPP) ਦੀ ਬੈਠਕ ਹੋਈ, ਉੱਥੇ ਹੀ ਪੀ. ਐੱਮ. ਮੋਦੀ ਨੇ ਵੀ ਮੰਤਰੀਆਂ ਨਾਲ ਮੁਲਾਕਾਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਯੂ. ਪੀ. ਏ. ਚੇਅਰਮੈਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਹੀ ਬੇਭੋਰਸਗੀ ਮਤੇ ‘ਤੇ ਮੋਦੀ ਸਰਕਾਰ ਖਿਲਾਫ ਮੋਰਚਾਬੰਦੀ ਦੇ ਪੂਰੇ ਸੰਕੇਤ ਦੇ ਦਿੱਤੇ ਸਨ। ਸੋਨੀਆ ਗਾਂਧੀ ਨੇ ਆਪਣੇ ਬਿਆਨ ਨਾਲ ਬੇਭੋਰਸਗੀ ਮਤੇ ਦੀ ਸਰਕਾਰ ‘ਤੇ ਦਬਾਅ ਬਣਾਉਂਦੇ ਹੋਏ ਕਿਹਾ ਸੀ ਕਿ ਕੌਣ ਕਹਿੰਦਾ ਹੈ ਕਿ ਯੂ. ਪੀ. ਏ. ਕੋਲ ਨੰਬਰ ਨਹੀਂ ਹੈ। ਇਸ ਰਣਨੀਤੀ ਨੂੰ ਹੋਰ ਧਾਰ ਦੇਣ ਲਈ ਸੀ. ਪੀ. ਪੀ. ਦੀ ਬੈਠਕ ਹੋਈ ਹੈ।
ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਤੇਲਗੂ ਦੇਸ਼ਮ ਪਾਰਟੀ ਦੇ ਬੇਭਰੋਸਗੀ ਮਤੇ ਨੂੰ ਸਵੀਕਾਰ ਕਰ ਲਿਆ ਸੀ। ਉਸ ਨੇ ਆਪਣੇ ਸਾਂਸਦਾਂ ਨੂੰ ਥ੍ਰੀ ਲਾਈਨ ਵਿਪ ਜਾਰੀ ਕੀਤਾ ਹੈ। ਸਰਕਾਰ ਵੱਲੋਂ ਵੀ ਤਿਆਰੀਆਂ ਜ਼ੋਰਾਂ ‘ਤੇ ਹਨ ਅਤੇ ਪੀ. ਐੱਮ. ਮੋਦੀ. ਨੇ ਆਪਣੇ ਮੰਤਰੀਆਂ ਨਾਲ ਬੈਠਕ ਕੀਤੀ ਹੈ। ਇਸ ਵਿਚਕਾਰ ਕੇਂਦਰੀ ਮੰਤਰੀ ਅਨੰਤ ਕੁਮਾਰ ਨੇ ਸੋਨੀਆ ਗਾਂਧੀ ‘ਤੇ ਹਮਲਾ ਕਰਦੇ ਹੋਏ ਕਿਹਾ, ਸੋਨੀਆ ਜੀ ਦਾ ਗਣਿਤ ਕਮਜ਼ੋਰ ਹੈ। ਉਨ੍ਹਾਂ ਨੇ 1996 ‘ਚ ਵੀ ਅਜਿਹਾ ਹੀ ਕੈਲਕੁਲੈਸ਼ਨ ਕੀਤਾ ਸੀ। ਅਸੀਂ ਜਾਣਦੇ ਹਾਂ ਕਿ ਉਦੋਂ ਕੀ ਹੋਇਆ ਸੀ। ਉਨ੍ਹਾਂ ਦਾ ਗਣਿਤ ਇਸ ਵਾਰ ਵੀ ਗਲਤ ਸਾਬਤ ਹੋਵੇਗਾ। ਸਦਨ ਦੇ ਅੰਦਰ ਅਤੇ ਬਾਹਰ ਮੋਦੀ ਸਰਕਾਰ ਕੋਲ ਹਰ ਜਗ੍ਹਾ ਬਹੁਮਤ ਹੈ। ਐੱਨ. ਡੀ. ਏ. ਬੇਭਰੋਸਗੀ ਮਤੇ ਖਿਲਾਫ ਵੋਟ ਕਰੇਗਾ। ਅਨੰਤ ਕੁਮਾਰ ਦਾ ਦਾਅਵਾ ਹੈ ਕਿ ਗੈਰ ਐੱਨ. ਡੀ. ਏ. ਦਲ ਵੀ ਉਨ੍ਹਾਂ ਦੇ ਪੱਖ ‘ਚ ਹੀ ਵੋਟ ਕਰੇਗੀ।
ਸ਼ਿਵਸੈਨਾ ਨੇ ਨਹੀਂ ਖੋਲ੍ਹੇ ਆਪਣੇ ਪੱਤੇ—
ਜਦਕਿ ਐੱਨ. ਡੀ. ਏ. ਇਕ ਮੁੱਖ ਸਹਿਯੋਗੀ ਸ਼ਿਵਸੈਨਾ ਨੇ ਹੁਣ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਸ਼ਿਵਸੈਨਾ ਨੇਤਾ ਸੰਜੇ ਰਾਊਤ ਨੇ ਕਿਹਾ ਹੈ ਲੋਕਤੰਤਰ ਕਿ ਲੋਕਤੰਤਰ ‘ਚ ਵਿਰੋਧੀ ਧਿਰ ਦੀ ਆਵਾਜ਼ ਸਭ ਤੋਂ ਪਹਿਲਾ ਸੁਣੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਦੋਂ ਜ਼ਰੂਰਤ ਹੋਵੇਗੀ ਅਸੀਂ ਵੀ ਬੋਲਾਂਗੇ। ਬੇਭਰੋਸਗੀ ਮਤੇ ‘ਤੇ ਸੰਜੇ ਰਾਊਤ ਨੇ ਕਿਹਾ ਕਿ ਵੋਟਿੰਗ ਦੌਰਾਨ ਅਸੀਂ ਉਹ ਹੀ ਕਰਾਂਗੇ, ਜੋ ਊਧਵ ਠਾਕਰੇ ਸਾਨੂੰ ਕਰਨ ਨੂੰ ਕਹਿਣਗੇ।















