ਮੀਂਹ ਦੌਰਾਨ ਅਵਾਜਾਈ ਨੂੰ ਸੰਭਾਲਦੇ ਦੋ ਹੌਲਦਾਰਾਂ ਨੂੰ ਵੰਡੇ ਪ੍ਰਸ਼ੰਸਾ ਸਰਟੀਫਿਕੇਟ
ਚੰਡੀਗੜ : ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਡਿਊਟੀ ਦੌਰਾਨ ਮਿਸਾਲੀ ਉਤਸ਼ਾਹ ਦਿਖਾਉਣ ‘ਤੇ ਆਪਣੇ ਮੁਲਾਜਮਾਂ ਨੂੰ ਸਨਮਾਨਿਤ ਕਰਨ ਦਾ ਇਕ ਅਨੋਖਾ ਤਰੀਕਾ ਸ਼ੁਰੂ ਕੀਤਾ ਹੈ ਤਾਂ ਜੋ ਰਾਹਗੀਰਾਂ ਨੂੰ ਬਚਾਉਣ ਅਤੇ ਸੜਕਾਂ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਭੀੜ-ਭੜੱਕੇ ਤੋਂ ਮੁਕਤ ਰੱਖਿਆ ਜਾ ਸਕੇ।
ਇਹ ਖੁਲਾਸਾ ਕਰਦਿਆਂ ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਕ ਬਿਹਤਰ ਟ੍ਰੈਫਿਕ ਪਿਲਸ ਕਰਮਚਾਰੀ ਨੂੰ ਆਮ ਲੋਕਾਂ ਤੋਂ ਮਿਲੀ ਪ੍ਰਤੀਕਿਰਿਆ ਦੇ ਆਧਾਰ ‘ਤੇ ਚੁਣਿਆ ਜਾਵੇਗਾ ਅਤੇ ਉਸ ਨੂੰ ‘ਹਫਤੇ/ਮਹੀਨੇ ਦੇ ਪੁਲਿਸ ਕਰਮਚਾਰੀ’ ਵਜੋਂ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧ ਵਿਚ ਕੋਈ ਵੀ ਨਾਗਰਿਕ ਟਵੀਟ ਕਰ ਸਕਦਾ ਹੈ, ਈ-ਮੇਲ ਭੇਜ ਸਕਦਾ ਹੈ, ਪੰਜਾਬ ਪੁਲਿਸ ਦੇ ਵੈੱਬ ਪੋਰਟਲ ‘ਤੇ ਟਿੱਪਣੀ ਪੋਸਟ ਕਰ ਸਕਦਾ ਹੈ ਜਾਂ ਅਫ਼ਸਰਾਂ ਨੂੰ ਤਸਵੀਰਾਂ ਸਮੇਤ ਵਟਸਐਪ ‘ਤੇ ਸੰਦੇਸ਼ ਭੇਜ ਸਕਦਾ ਹੈ। ਉਨਾ ਕਿਹਾ ਕਿ ਅਜਿਹੀ ਪ੍ਰਤੀਕਿਰਿਆ ਦੇ ਆਧਾਰ ‘ਤੇ ਚੁਣੇ ਗਏ ਜਵਾਨਾਂ ਨੂੰ ਏਡੀਜੀਪੀ/ਟ੍ਰੈਫਿਕ ਦੁਆਰਾ ਪ੍ਰਸ਼ੰਸਾ ਸਰਟੀਫਿਕੇਟ/ਨਕਦ ਇਨਾਮ ਦਿੱਤੇ ਜਾਣਗੇ। ਇਸ ਸਰਟੀਫਿਕੇਟ ‘ਤੇ ”ਤੁਸੀਂ ਤਬਦੀਲੀ ਲਿਆ ਸਕਦੇ ਹੋ” ਦੇ ਤੌਰ ‘ਤੇ ਸਿਰਲੇਖ ਕੀਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਅੱਜ ਪਹਿਲੇ ਅਜਿਹੇ ਸਰਟੀਫਿਕੇਟ ਦੋ ਹੌਲਦਾਰਾਂ ਗੁਰਧਿਆਨ ਸਿੰਘ (ਨੰਬਰ 381/ਐਸ.ਏ.ਐਸ. ਨਗਰ) ਅਤੇ ਗੁਰਦੇਵ ਸਿੰਘ (ਨੰਬਰ 396/ਐਸ.ਏ.ਐਸ ਨਗਰ) ਨੂੰ ਦਿੱਤੇ ਗਏ ਹਨ ਜਿੰਨਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਦੁਆਰਾ ਉਨਾਂ ਦੇ ਕਾਰਜ ਦੀ ਪ੍ਰਸੰਸਾ ਦੇ ਆਧਾਰ ‘ਤੇ ਸਨਮਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦੋਵੇਂ ਟਰੈਫਿਕ ਕਰਮਚਾਰੀ ਜ਼ੀਰਕਪੁਰ ਫਲਾਈਓਵਰ ਨੇੜੇ ਵਰ•ਦੇ ਮੀਂਹ ਵਿੱਚ ਵੀ ਟਰੈਫਿਕ ਨੂੰ ਕੰਟਰੋਲ ਕਰ ਰਹੇ ਸੀ ਅਤੇ ਉਘੀ ਸਿਨੇ ਅਦਾਕਾਰਾ ਗੁਲ ਪਨਾਗ ਨੇ ਉਹ ਫੋਟੋਆਂ ਮੁੱਖ ਮੰਤਰੀ ਨੂੰ ਭੇਜੀਆਂ ਜਿਨਾ ਨੇ ਇਹ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਅੱਗੋਂ ਡੀ.ਜੀ.ਪੀ ਪੰਜਾਬ ਨੂੰ ਭੇਜ ਦਿੱਤੀਆਂ।
ਉਨਾਂ ਇਹ ਵੀ ਕਿਹਾ ਕਿ ਰਾਜ ਵਿੱਚ ਆਵਾਜਾਈ ਅਤੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਆਮ ਨਾਗਰਿਕਾਂ ਵੱਲੋਂਂ ਭੇਜੇ ਜਾਣ ਵਾਲੇ ਕੀਮਤੀ ਸੁਝਾਅ ਦੇ ਅਧਾਰ ‘ਤੇ ਹਰ ਮਹੀਨੇ ਬਿਹਤਰ ਸੁਝਾਵਾਂ ਲਈ ਉਨਾਂ ਨਾਗਰਿਕਾਂ ਨੂੰ ਵੀ ਅਜਿਹੇ ਪ੍ਰਸ਼ੰਸਾ ਸਰਟੀਫਿਕੇਟ ਸੌਂਪ ਕੇ ਹੌਸਲਾ ਅਫਜਾਈ ਕੀਤੀ ਜਾਵੇਗੀ। ਬੁਲਾਰੇ ਨੇ ਆਸ ਪ੍ਰਗਟਾਈ ਕਿ ਸਨਮਾਨ ਦੇਣ ਵਾਲੀ ਅਜਿਹੀ ਪ੍ਰਿਤ ਆਮ ਲੋਕਾਂ ਅਤੇ ਟ੍ਰੈਫਿਕ ਪੁਲਿਸ ਦੇ ਵਿਚਕਾਰ ਸਕਾਰਾਤਮਕ ਸੰਚਾਰ ਨੂੰ ਹੱਲਾਸ਼ੇਰੀ ਦੇਵੇਗੀ ਜਿਸ ਨਾਲ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਰੱਖਣ ਅਤੇ ਭੀੜ-ਭੜੱਕੇ ਤੋਂ ਮੁਕਤ ਰੱਖਣ ਵਿੱਚ ਰਾਹਤ ਦਿਵਾਈ ਜਾ ਸਕੇਗੀ ਅਤੇ ਟ੍ਰੈਫਿਕ ਵਿੰਗ ਦੇ ਸਿਧਾਂਤ ”ਅਸੀਂ ਇਕੱਠੇ ਤਬਦੀਲੀ ਲਿਆ ਸਕਦੇ ਹਾਂ ” ਨੂੰ ਸੱਚਮੁੱਚ ਹੀ ਦੁਹਰਾਇਆ ਜਾ ਸਕਦਾ ਹੈ।















