ਟੈਲੀਵਿਜ਼ਨ ਦੇ ਮਸ਼ਹੂਰ ਰੀਐਲਿਟੀ ਸ਼ੋਅ ਬਿੱਗ ਬੌਸ 15 ਦੇ ਵਿਨਰ ਦਾ ਇੰਤਜ਼ਾਰ ਖ਼ਤਮ ਹੋ ਗਿਆ। ਤੇਜਸਵੀ ਪ੍ਰਕਾਸ਼ ਇਸ ਸ਼ੋਅ ਦੀ ਵਿਨਰ ਰਹੀ ਅਤੇ ਇਸ ਦੌਰਾਨ ਸਹਿਜਪਾਲ ਦੂਜੇ ਸਥਾਨ ‘ਤੇ ਰਿਹਾ। ਕਰਨ ਕੁੰਦਰਾ ਨੂੰ ਤੀਜਾ ਸਥਾਨ ਮਿਲਿਆ। ਬਿੱਗ ਬੌਸ 15 ‘ਚ ਤੇਜਸਵੀ ਪ੍ਰਕਾਸ਼ ਨੂੰ ਸਭ ਤੋਂ ਜ਼ਿਆਦਾ ਵੋਟ ਮਿਲੇ। ਸ਼ੋਅ ਦੇ ਸ਼ੁਰੂ ‘ਚ ਹੀ ਸਿਮਤਾ ਸ਼ੈੱਟੀ ਬਾਹਰ ਹੋ ਗਈ ਅਤੇ ਘਰ ਦੇ ਤਿੰਨ ਮੈਂਬਰ ਹੀ ਇਸ ਦੌੜ ‘ਚ ਬਣੇ ਰਹੇ ਜਿਨ੍ਹਾਂ ‘ਚ ਤੇਜਸਵੀ ਪ੍ਰਕਾਸ਼, ਕਰਨ ਕੁੰਦਰਾ ਅਤੇ ਪ੍ਰਤੀਕ ਸਹਿਜਪਾਲ ਸ਼ਾਮਿਲ ਸਨ। ਹਾਲਾਂਕਿ ਖ਼ਬਰਾਂ ‘ਚ ਵਿਨਰ ਦਾ ਨਾਮ ਪਹਿਲਾਂ ਹੀ ਲੀਕ ਹੋ ਗਿਆ ਸੀ, ਪਰ ਸ਼ੋਅ ਦੇ ਮੇਕਰਜ਼ ਨੇ ਸਿਰਫ਼ ਅਫ਼ਵਾਹ ਕਰਾਰ ਦਿੱਤਾ ਸੀ। ਇਸ ਦੌਰਾਨ ਬਿੱਗ ਬੌਸ ਦੇ ਮੰਚ ‘ਤੇ ਬਿੱਗ ਬੌਸ 13 ਦੇ ਵਿਨਰ ਅਤੇ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ ਗਿਆ। ਇਸ ਦੌਰਾਨ ਸਲਮਾਨ ਨੇ ਕਿਹਾ ਕਿ ਸ਼ਹਿਨਾਜ਼ ਨੇ ਖ਼ੁਦ ਨੂੰ ਬਹਤ ਵਧੀਆ ਤਰ੍ਹਾਂ ਨਾਲ ਸੰਭਾਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇੰਝ ਹੀ ਆਪਣੀ ਜ਼ਿੰਦਗੀ ‘ਚ ਅੱਗੇ ਵਧਦੀ ਰਹੇ। ਅਜੇ ਅੱਗੇ ਬਹੁਤ ਜ਼ਿੰਦਗੀ ਬਾਕੀ ਹੈ।











