ਬਿੰਦਰਾ ਅੰਤ ਨੂੰ ਹਾਰਿਆ!

sports-news-300x150ਰੀਓ ਡੀ ਜੇਨੇਰੀਓਂ ਦੂਜਾ ਓਲੰਪਿਕ ਜਿੱਤਣ ਦਾ ਸੁਪਨਾ ਟੁੱਟਣ ਦੇ ਬਾਵਜੂਦ ਭਾਰਤ ਦੇ ਸਟਾਰ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਕਿਹਾ ਕਿ ਉਹ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਨ। ਬੀਜਿੰਗ ਓਲੰਪਿਕ 2008 ‘ਚ ਭਾਰਤ ਨੂੰ ਓਲੰਪਿਕ ਦੀ ਵਿਅਕਤੀਗਤ ਮੁਕਾਹਬਲੇ ‘ਚ ਪਹਿਲਾ ਸੋਨ ਤਮਗਾ ਦਿਵਾਉਣ ਵਾਲੇ ਬਿੰਦਰਾ ਰੀਓ ਓਲੰਪਿਕ ‘ਚ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ‘ਚ ਚੋਥੇ ਸਥਾਨ ‘ਤੇ ਰਹੇ। ਆਪਣਾ ਪੰਜਵਾਂ ਅਤੇ ਆਖਰੀ ਓਲੰਪਿਕ ਖੇਡ ਰਹੇ ਬਿੰਦਰਾ ਨੇ ਕਿਹਾ, ”ਅਜਿਹਾ ਹੁੰਦਾ ਹੈ। ਕਿਸੇ ਨੂੰ ਚੌਥੇ ਨੰਬਰ ‘ਤੇ ਰਹਿਣਾ ਸੀ ਅਤੇ ਮੈਂ ਰਿਹਾ। ਮੈਂ ਚੰਗਾ ਪ੍ਰਦਰਸ਼ਨ ਕੀਤਾ।” ਉਨ੍ਹਾਂ ਨੇ ਕਿਹਾ, ”ਮੈਂ ਪੂਰੀ ਕੋਸ਼ਿਸ਼ ਕੀਤੀ ਅਤੇ ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਇਹ ਚੰਗਾ ਅਤੇ ਔਖਾ ਦਿਨ ਸੀ। ਮੈਂ ਆਪਣਾ ਸਭ ਕੁਝ ਦਿੱਤਾ ਹੈ ਅਤੇ ਓਲੰਪਿਕ ‘ਚ ਦੁਨੀਆ ‘ਚ ਚੌਥੇ ਸਥਾਨ ‘ਤੇ ਰਹਿ ਕੇ ਆਪਣੇ ਕਰੀਅਰ ਤੋਂ ਵਿਦਾ ਲਈ ਹੈ। ਤਮਗਾ ਜਿੱਤਦਾ ਤਾਂ ਹੋਰ ਚੰਗਾ ਹੁੰਦਾ। ਮੈਂ ਬਹੁਤ ਨੇੜੇ ਸੀ ਪਰ ਮੈਂ ਖੁਸ਼ ਹਾਂ।