ਬਿਹਾਰ ‘ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 213

4ਨਵੀਂ ਦਿੱਲੀ :  ਬਿਹਾਰ ‘ਚ ਹੜ੍ਹ ਨੇ ਅੱਠ ਹੋਰ ਲੋਕਾਂ ਦੀ ਜਾਨ ਲੈ ਲਈ ਹੈ। ਇਸ ਦੇ ਨਾਲ ਹੀ ਸੂਬੇ ‘ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 213 ਤੱਕ ਪਹੁੰਚ ਗਈ ਹੈ। ਚਾਹੇ ਜ਼ਿਆਦਾਤਰ ਨਦੀਆਂ ਦੀ ਜਲ ਪੱਧਰ ਘੱਟ ਹੋ ਰਿਹਾ ਹੈ ਪਰ ਹਾਲਾਤ ਹਾਲੇ ਵੀ ਭਿਆਨਕ ਬਣੇ ਹੋਏ ਹਨ।
ਬਿਹਾਰ ‘ਚ ਆਫਤ ਪ੍ਰਬੰਧਨ ਵਿਭਾਗ ਨੇ ਇਕ ਬਿਆਨ ‘ਚ ਕਿਹਾ ਕਿ ਵੈਸ਼ਾਲੀ ਜ਼ਿਲ੍ਹੇ ਤੋਂ ਲੋਕਾਂ ਦੇ ਮਰਨ ਦੀ ਖਬਰ ਆਈ ਹੈ। ਬਿਹਾਰ ‘ਚ ਹੜ੍ਹ ਨਾਲ ਪਟਨਾ ਸਮੇਤ 12 ਜ਼ਿਲਿਆਂ ਦੀ ਹਾਲਤ ਨਾਜੁਕ ਬਣੇ ਹੋਏ ਹਨ। ਕਰੀਬ 2,190 ਪਿੰਡਾਂ ਦੇ 40.60 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਕਰੀਬ 3.17 ਲੱਖ ਲੋਕਾਂ ਨੂੰ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ‘ਚੋਂ ਕੱਢਿਆ ਗਿਆ ਹੈ। ਸਰਕਾਰ ਨੇ 2,973 ਕਿਸ਼ਤੀਆਂ ਤੈਨਾਤ ਕੀਤੀਆਂ ਹਨ। ਰਾਸ਼ਟਰੀ ਅਤੇ ਸੂਬਾ ਆਫਤ ਪ੍ਰਤੀਕਿਰਿਆ ਬਲਾਂ ਨੂੰ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ‘ਚ ਪਹਿਲਾਂ ਹੀ ਤੈਨਾਤ ਕੀਤਾ ਜਾ ਚੁੱਕਾ ਹੈ। ਹਾਲੇ ਵੀ 181 ਰਾਹਤ ਕੈਪਾਂ ‘ਚ 1.15 ਲੱਖ ਲੋਕਾਂ ਨੇ ਸ਼ਰਨ ਲਈ ਹੋਈ ਹੈ।