ਲੰਡਨ – ਕ੍ਰਿਕਟ ਹੋਰ ਹਾਈਟੈੱਕ ਹੋਣ ਜਾ ਰਹੀ ਹੈ। ICC ਨੇ ਟੈੱਕ ਇਨੋਵੇਟਰਜ਼ ਸਪੋਰਟ ਕੋਰ ਕੰਪਨੀ ਨਾਲ ਕਰਾਰ ਕੀਤਾ ਹੈ ਜਿਹੜੀ ਹੁਣ ਸਮਾਰਟ ਬਾਲ ਬਣਾਏਗੀ। ਸਮਾਰਟ ਬਾਲ ਨਾਲ ਗੇਂਦ ਦੀ ਅਸਲੀ ਸਪੀਡ ਅਤੇ ਅੰਪਾਇਰਾਂ ਨੂੰ ਰੀਵਿਊ ਵਿੱਚ ਮਦਦ ਮਿਲੇਗੀ। ਫ਼ਿਲਹਾਲ ਕੰਪਨੀ ਨੇ ਕੂਕਾਬੂਰਾ ਗੇਂਦ ਨਾਲ ਇਸ ਤਕਨੀਕ ਦਾ ਇਸਤੇਮਾਲ ਕੀਤਾ ਹੈ।
ਬਿੱਗ ਬੈਸ਼ T-20 ਲੀਗ ਵਿੱਚ ਜੇਕਰ ਇਸ ਦਾ ਇਸਤੇਮਾਲ ਸਫ਼ਲ ਹੋਇਆ ਤਾਂ ਇਸ ਨੂੰ ਦੁਨੀਆ ਭਰ ਵਿੱਚ ਹੋਣ ਵਾਲੀਆਂ ਕਈ T-20 ਲੀਗਾਂ ਵਿੱਚ ਵਰਤਿਆ ਜਾਵੇਗਾ। ਉਸ ਤੋਂ ਬਾਅਦ ਕੌਮਾਂਤਰੀ ਮੈਚਾਂ ਵਿੱਚ ਵੀ ਇਹ ਗੇਂਦ ਦਿਖੇਗੀ।
ਕੀ ਹੋਵੇਗਾ: ਚਿੱਪ ਨਾਲ ਮਿਲੇ ਅੰਕੜੇ ਕਲਾਊਡ ਸਟੋਰੇਜ ਰਾਹੀਂ ਮੋਬਾਇਲ ਐਪ ਵਿੱਚ ਇੱਕੱਠੇ ਹੋ ਜਾਣਗੇ। ਇਸ ਬਾਲ ਨਾਲ ਰੀਅਲ ਟਾਈਮ ਡੇਟਾ ਮਿਲੇਗਾ, ਅਤੇ ਲਾਈਵ ਮੈਚ ਵਿੱਚ ਖਿਡਾਰੀਆਂ ਨੂੰ ਇਸ ਦਾ ਸਿੱਧਾ ਫ਼ਾਇਦਾ ਹੋਵੇਗਾ। ਡੇਟਾ ਤੋਂ ਪਤਾ ਲੱਗੇਗਾ ਕਿ ਬਾਲ ਦੀ ਸਪੀਡ, ਮੂਵਮੈਂਟ ਕੀ ਸੀ।
ਸਮਾਰਟ ਬਾਲ ਤੋਂ ਪਹਿਲਾਂ ਸਮਾਰਟ ਬੱਲਾ ਵੀ ਆ ਚੁੱਕਾ ਹੈ। ਇਸ ਦਾ ਇਸਤੇਮਾਲ ਡੇਵਿਡ ਵਾਰਨਰ ਅਤੇ ਤਮੀਮ ਇਕਬਾਲ ਕਰ ਰਹੇ ਹਨ। ਬਿੱਗ ਬੈਸ਼ T-20 ਲੀਗ ਵਿੱਚ ਹੀ ਸਭ ਤੋਂ ਪਹਿਲਾਂ LED ਗਿੱਲੀਆਂ ਦਾ ਇਸਤੇਮਾਲ ਹੋਇਆ ਸੀ। ਉਸ ਤੋਂ ਬਾਅਦ ICC ਨੇ ਇਸ ਨੂੰ ਕੌਮਾਂਤਰੀ ਕ੍ਰਿਕਟ ਵਿੱਚ ਮਾਨਤਾ ਦਿੱਤੀ ਸੀ। ਹੁਣ ਸਮਾਰਟ ਚਿੱਪ ਦਾ ਇਸਤੇਮਾਲ ਵੀ ਇਸੇ ਲੀਗ ਵਿੱਚ ਹੋਵੇਗਾ।
1. ਬੱਲੇਬਾਜ਼ ਨੂੰ ਪਤਾ ਲੱਗੇਗਾ ਕਿ ਸ਼ੌਟ ਮਾਰਦੇ ਸਮੇਂ ਉਸ ਦੇ ਬੱਲੇ ਦੀ ਸਪੀਡ ਕਿੰਨੀ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਬੱਲੇ ਦਾ ਕੋਣ ਕਿਸ ਪਾਸੇ ਅਤੇ ਕਿੰਨੀ ਡਿਗਰੀ ਦਾ ਹੋਣਾ ਚਾਹੀਦਾ ਹੈ।
2. ਗੇਂਦ ਸੁੱਟਦੇ ਸਮੇਂ ਹੀ ਚਿੱਪ ਦੀ ਮਦਦ ਨਾਲ ਡੇਟਾ ਮਿਲ ਜਾਵੇਗਾ। ਇਸ ਵਿੱਚ ਲੱਗੀ ਚਿੱਪ ਉਸ ਦੀ ਸਪੀਡ, ਪ੍ਰੀ-ਬਾਊਂਸ ਅਤੇ ਪੋਸਟ ਬਾਊਂਸ ਵੀ ਦੱਸ ਦੇਵੇਗੀ।
3. ਕ੍ਰਿਕਟ ਦੇ ਮੈਦਾਨ ‘ਤੇ ਅਜਿਹੀ ਸਮਾਰਟ ਬਾਲ ਆਉਣ ਤੋਂ ਬਾਅਦ ਅੰਪਾਇਰਾਂ ਨੂੰ ਰੀਵਿਊ ਸਿਸਟਮ ਵਿੱਚ ਮਿਲੇਗੀ ਮਦਦ।
4. ਫ਼ੀਲਡਰ ਜੇਕਰ ਮੁਸ਼ਕਿਲ ਕੈਚ ਫ਼ੜਦਾ ਹੈ ਅਤੇ ਪਤਾ ਨਹੀਂ ਲੱਗਦਾ ਕਿ ਗੇਂਦ ਸਿੱਧੀ ਉਸ ਦੇ ਹੱਥਾਂ ਵਿੱਚ ਗਈ ਹੈ ਜਾਂ ਫ਼ਿਰ ਘਾਹ ਨਾਲ ਟੱਚ ਹੋਈ ਹੈ ਤਾਂ ਅਜਿਹੀ ਸਥਿਤੀ ਵਿੱਚ ਚਿੱਪ ਤੋਂ ਮਿਲਿਆ ਡੇਟਾ ਸਥਿਤੀ ਸਾਫ਼ ਕਰ ਦੇਵੇਗਾ।














