ਬਾਦਲ ਰਾਜ ਦੇ ਖਾਤਮੇ ਲਈ ਕਮਰ ਕੱਸ ਲੈਣ ਲੋਕ : ਪ੍ਰਨੀਤ ਕੌਰ

ਜਸਵਿੰਦਰ ਜੁਲਕਾ ਵੱਲੋਂ ਰਖਵਾਈ ਮੀਟਿੰਗ ਨੂੰ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਹੁੰਗਾਰਾ
ਪਟਿਆਲਾ  -ਪੰਜਾਬ ਕਾਂਗਰਸ ਸੋਸ਼ਲ ਮੀਡੀਆ ਸੈੱਲ ਜਿਲਾ ਪਟਿਆਲਾ ਦੇ ਚੇਅਰਮੈਨ ਜਸਵਿੰਦਰ ਜੁਲਕਾਂ ਵੱਲੋਂ ਵਾਰਡ ਨੰ. 39 ਵਿਖੇ ਕਾਂਗਰਸ ਪਾਰਟੀ ਦੀ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਵਿਧਾਇਕਾ ਪ੍ਰਨੀਤ ਕੌਰ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਵੱਧ ਚੜ ਕੇ ਭਾਗ ਲਿਆ। ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ 90 ਪ੍ਰਤੀਸ਼ਤ ਵਪਾਰ ਉਪਰ ਅਕਾਲੀ ਦਲ ਨੇ ਕਬਜਾ ਕਰ ਰੱਖਿਆ ਹੈ। ਬੱਸਾਂ, ਕੇਬਲ, ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਭੂ-ਮਾਫ਼ੀਆ ਅਤੇ ਹੋਟਲ ਕਾਰੋਬਾਰ ਸਮੇਤ ਹਰ ਵਪਾਰ ਵਿਚ ਅਕਾਲੀ ਭਾਜਪਾ ਸਰਕਾਰ ਦੇ ਮੰਤਰੀਆਂ ਦੀ ਕਿਸੇ ਨਾ ਕਿਸੇ ਰੂਪ ਵਿਚ ਹਿੱਸੇਦਾਰੀ ਹੈ ਅਤੇ ਬਾਦਲ ਪਰਿਵਾਰ ਪੰਜਾਬ ਸਰਕਾਰ ਨੂੰ ਇੱਕ ਕੰਪਨੀ ਦੇ ਤੌਰ ਚਲਾ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ ਅਤੇ ਆਮ ਪੰਜਾਬ ਵਾਸੀਆਂ ਨੂੰ ਇਸ ਸਾਰੇ ਮੱਕੜਜਾਲ ਤੋਂ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਮੀਟਿੰਗ ਵਿਚ ਭਰਵਾਂ ਹੁੰਗਾਰਾ ਮਾਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਬਾਦਲ ਰਾਜ ਦੇ ਖਾਤਮੇ ਲਈ ਸਾਰੇ ਹੀ ਪੰਜਾਬ ਵਾਸੀ ਹੁਣ ਕਮਰ ਕੱਸ ਲੈਣ ਅਤੇ ਬਾਦਲਾਂ ਨੂੰ ਪੰਜਾਬ ਵਿਚੋਂ ਜਲਦੀ ਹੀ ਚਲਦਾ ਕੀਤਾ ਜਾਵੇ। ਉਹਨਾਂ ਨੇ ਅੱਗੇ ਕਿਹਾ ਕਿ ਬਾਦਲ ਰਾਜ ਦੇ ਖਾਤਮੇ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਕੈਪਟਨ ਅਮਰਿੰਦਰ ਸਿੰਘ ਅਗਵਾਹੀ ਹੇਠ ਪੰਜਾਬ ਮੁੜ ਤੋਂ ਤਰੱਕੀ ਦੀਆਂ ਲੀਹਾਂ ਤੇ ਤੁਰੇਗਾ ਅਤੇ ਪੰਜਾਬ ਵਾਸੀ ਮੁੜ ਤੋਂ ਖੁਸ਼ਹਾਲ ਜੀਵਨ ਬਤੀਤ ਕਰਨਗੇ। ਇਸ ਮੌਕੇ ਜਸਵਿੰਦਰ ਜੁਲਕਾਂ ਨੇ ਇਸ ਭਰਵੀਂ ਮੀਟਿੰਗ ਦੀ ਕਾਮਯਾਬੀ ਲਈ ਇਲਾਕਾ ਨਿਵਾਸੀਆਂ ਸਮੇਤ ਪ੍ਰਨੀਤ ਕੌਰ ਅਤੇ ਸਮੁੱਚੀ ਕਾਂਗਰਸੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਹਾਜਰ ਲੋਕਾਂ ਨੂੰ ਅਗਾਮੀ 4 ਫਰਵਰੀ ਨੂੰ ਕਾਂਗਰਸ ਪਾਰਟੀ ਹੱਕ ਵਿਚ ਹੁੰਮ-ਹੁੰਮਾਂ ਦੇ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪੀ.ਕੇ. ਪੁਰੀ, ਕੇ.ਕੇ. ਸ਼ਰਮਾਂ, ਕਿਰਨ ਢਿਲੋਂ, ਯੋਗਿੰਦਰ ਯੋਗੀ, ਕੇ.ਕੇ.ਸਹਿਗਲ, ਹਰਵਿੰਦਰ ਨਿੱਪੀ, ਰਾਜੇਸ਼ ਮੰਡੋਰਾ, ਜਸਵੀਰ ਕੌਰ, ਗੁਰਪੁਨੀਤ ਸਿੰਘ ਸਿੱਧੂ, ਬਿੱਲੂ ਬੇਦੀ, ਵਿਜੈ ਕੁਮਾਰ ਕੂਕਾ, ਜਸਪਾਲ ਜਿੰਦਲ, ਨਿਖਿਲ ਕਾਕਾ, ਮਿੰਟੂ ਵਰਮਾਂ, ਸਵਿਟੀ ਜੀ, ਬਿੱਟੂ ਜਲੋਟਾ, ਨਰਿੰਦਰ ਸਹਿਗਲ, ਗੁਫਰਾਨ, ਸੂਰਜ ਭਾਟੀਆ, ਇੰਦਰਜੀਤ ਪਰਵਾਨਾ, ਅੰਬੀ, ਕ੍ਰਿਸ਼ਨ ਬੁਧੂ, ਹਨੀ ਅਨੰਦ, ਜੀ.ਟੀ. ਉੱਪਲ, ਮੇਘਰਾਜ ਸ਼ਰਮਾਂ, ਪੱਪੂ ਸਾਊਂਡ, ਮਨਸ਼ਾਤ ਪ੍ਰੀਤ, ਅਮਰਜੀਤ ਚੱਢਾ, ਭਲਿੰਦਰ ਸਿੰਘ ਮਾਨ, ਪਰਮਜੀਤ ਚੌਧਰੀ, ਮੋਹਨ ਸ਼ਰਮਾਂ, ਰਾਜਿੰਦਰ ਪੱਪ, ਭੁਪਿੰਦਰ ਗੁਪਤਾ, ਰਾਵਤ, ਲਵਲੀ ਗਾਜੇਵਾਸ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।