ਰਾਤ ਜਿਉਂ-ਜਿਉਂ ਗਹਿਰੀ ਹੁੰਦੀ ਜਾ ਰਹੀ ਸੀ, ਤਿਉਂ-ਤਿਉਂ ਕ੍ਰਿਸ਼ਨਾ ਦੇਵੀ ਦੀ ਚਿੰਤਾ ਵਧਦੀ ਜਾ ਰਹੀ ਸੀ। ਦਰਅਸਲ ਗੱਲ ਹੀ ਕੁਝ ਅਜਿਹੀ ਸੀ। ਉਹਨਾਂ ਦਾ 22 ਸਾਲਾ ਮੁੰਡਾ ਰਣਜੀਤ ਸਵੇਰੇ 8 ਵਜੇ ਖੜਖੜਾ ਲੈ ਕੇ ਗਿਆ ਸੀ ਪਰ ਅੱਧੀ ਰਾਤ ਬੀਤਣ ਤੋਂ ਬਾਅਦ ਵੀ ਉਹ ਹਾਲੇ ਤੱਕ ਘਰ ਵਾਪਸ ਨਹੀਂ ਆਇਆ ਸੀ।
ਕ੍ਰਿਸ਼ਨਾ ਦੇਵੀ ਕਦੀ ਘਰ ਦੇ ਬਾਹਰ ਟਹਿਲਦੀ ਤਾਂ ਕਦੀ ਅੰਦਰ। ਉਹ ਵਾਰ-ਵਾਰ ਮੋਬਾਇਲ ਫ਼ੋਨ ਮਿਲਾਉਂਦੀ, ਪਰ ਸਵਿੱਚ ਆਫ਼ ਹੋਣ ਦੀ ਵਜ੍ਹਾ ਕਾਰਨ ਗੱਲ ਨਾ ਹੋ ਪਾਉਂਦੀ। ਇਸ ਤਰ੍ਹਾਂ ਉਹਨਾਂ ਨੇ ਪੂਰੀ ਰਾਤ ਅੱਖਾਂ ਵਿੱਚ ਕੱਟੀ। ਸਵੇਰ ਦਾ ਚਾਨਣ ਹੋਇਆ ਤਾਂ ਉਹਨਾਂ ਨੇ ਰਣਜੀਤ ਦੇ ਘਰ ਵਾਪਸ ਨਾ ਆਉਣ ਦੀ ਗੱਲ ਆਪਣੇ ਵੱਡੇ ਮੁੰਡੇ ਵਿਕਰਮ ਅਤੇ ਆਸ-ਪੜੌਸ ਦੇ ਲੋਕਾਂ ਨੂੰ ਦੱਸੀ। ਇਹ ਵੀ ਦੱਸਿਆ ਕਿ ਰਣਜੀਤ ਦਾ ਮੋਬਾਇਲ ਫ਼ੋਨ ਸਵਿੱਚ ਆਫ਼ ਹੈ।
ਮਾਂ ਦੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਕਰਮ ਨੇ ਆਪਣੇ ਕੁਝ ਸਾਥੀਆਂ ਨੂੰ ਨਾਲ ਲਿਆ ਅਤੇ ਭਰਾ ਦੀ ਭਾਲ ਵਿੱਚ ਨਿਕਲ ਪਿਆ। ਉਸਨੇ ਨਵਾਬਗੰਜ ਖੇਤਰ ਦਾ ਚੱਪਾ-ਚੱਪਾ ਛਾਣ ਮਾਰਿਆ, ਪਰ ਨਾ ਤਾਂ ਰਣਜੀਤ ਦਾ ਪਤਾ ਲੱਗਿਆ ਅਤੇ ਨਾ ਹੀ ਉਸਦੇ ਖੜਖੜੇ ਦਾ। ਸ਼ਾਮ 5 ਵਜੇ ਵਿਕਰਮ ਨੂੰ ਪਤਾ ਲੱਗਾ ਕਿ ਇਕ ਖੜਖੜਾ ਰੋਸ਼ਨ ਨਗਰ ਵਿੱਚ ਲਾਵਾਰਿਸ ਹਾਲਤ ਵਿੱਚ ਮਿਲਿਆ ਹੈ। ਇਹ ਖਬਰ ਮਿਲਦੇ ਹੀ ਵਿਕਰਮ ਆਪਣੇ ਸਾਥੀਆਂ ਨਾਲ ਉਥੇ ਪਹੁੰਚ ਗਏ। ਖੜਖੜਾ ਰਣਜੀਤ ਦਾ ਹੀ ਸੀ ਪਰ ਰਣਜੀਤ ਦਾ ਅਤਾ-ਪਤਾ ਨਹੀਂ ਸੀ।
ਕਾਫ਼ੀ ਕੋਸ਼ਿਸ਼ ਤੋਂ ਬਾਅਦ ਜਦੋਂ ਰਣਜੀਤ ਦਾ ਪਤਾ ਨਾ ਲੱਗਿਆ ਤਾਂ ਵਿਕਰਮ ਮਾਂ ਕ੍ਰਿਸ਼ਨਾ ਦੇਵੀ ਦੇ ਨਲ ਥਾਣੇ ਕਲਿਆਣਪੁਰ ਪਹੁੰਚਿਆ। ਉਸਨੇ ਥਾਣਾ ਮੁਖੀ ਸੰਤੋਸ਼ ਕੁਮਾਰ ਸਿੰਘ ਨੂੰ ਪੂਰੀ ਗੱਲ ਦੱਸੀ ਅਤੇ ਭਰਾ ਦੀ ਗੁੰਮਸ਼ੁਦਗੀ ਦਰਜ ਕਰਵਾ ਦਿੱਤੀ। ਇਹ ਗੱਲ ਜਨਵਰੀ 2016 ਦੀ ਸੀ।
2 ਜਨਵਰੀ ਦੀ ਸੇਵਰ ਪਨਕੀ ਨਹਿਰ ਨਾਲੇ ਦੇ ਕਿਨਾਰੇ ਕੁਝ ਲੋਕਾਂ ਨੇ ਇਕ ਲੜਕੇ ਦੀ ਲਾਸ਼ ਪਈ ਦੇਖੀ। ਉਹਨਾਂ ਲੋਕਾਂ ਵਿੱਚੋਂ ਇਕ ਨੇ ਥਾਣਾ ਕਲਿਆਣਪੁਰ ਪੁਲਿਸ ਨੂੰ ਮੋਬਾਇਲ ਫ਼ੋਨ ਤੇ ਸੂਚਨਾ ਦੇ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਪਹੁੰਚ ਗਈ। ਕਿਉਂਕਿ ਮਾਮਲਾ ਹੱਤਿਆ ਦਾ ਸੀ, ਇਸ ਕਰਕੇ ਉਹਨਾਂ ਨੇ ਸੂਚਨਾ ਉਚ ਅਧਿਕਾਰੀਆਂ ਨੂੰ ਦਿੱਤੀ। ਕੁਝ ਹੀ ਦੇਰ ਵਿੱਚ ਉਚ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ।
ਮ੍ਰਿਤਕ ਸਰੀਰ ਤੋਂ ਰਿਸ਼ਟ-ਪੁਸ਼ਟ ਸੀ ਅਤੇ ਉਸਦੀ ਉਮਰ 22-23 ਸਾਲ ਦੇ ਆਸ-ਪਾਸ ਸੀ। ਉਸਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਗਲੇ ਤੇ ਘਰੀਟਾਂ ਅਤੇ ਸੋਜਿਸ਼ ਸੀ। ਲਾਸ਼ ਨੁੰ ਦੇਖਣ ਤੋਂ ਅਜਿਹਾ ਲੱਗਦਾ ਸੀ ਕਿ ਕੁੱਟਮਾਰ ਤੋਂ ਬਾਅਦ ਉਸਦੀ ਹੱਤਿਆ ਕੀਤੀ ਗਈ ਸੀ। ਪੁਲਿਸ ਨੇ ਜਾਮਾ-ਤਲਾਸ਼ੀ ਲਈ ਤਾਂ ਉਸਦੀ ਪੈਂਟ ਵਿੱਚੋਂ 55 ਸੌ ਰੁਪਏ ਨਿਕਲੇ। ਨਿਰੀਖਣ ਦੌਰਾਨ ਪੁਲਿਸ ਨੂੰ ਯਾਦ ਆਇਆ ਕਿ ਉਹਨਾਂ ਨੇ ਕੱਲ੍ਹ ਹੀ ਖੜਖੜਾ ਚਾਲਕ ਰਣਜੀਤ ਦੇ ਲਾਪਤਾ ਹੋਣ ਦੀ ਰਿਪੋਰਟ ਲਿਖੀ ਸੀ। ਕਿਤੇ ਇਹ ਲਾਸ਼ ਰਣਜੀਤ ਦੀ ਤਾਂ ਨਹੀਂ? ਇਸ ਕਰਕੇ ਵਿਕਰਮ ਨੂੰ ਮੋਬਾਇਲ ਤੇ ਲਾਸ਼ ਮਿਲਣ ਦੀ ਸੂਚਨਾ ਦਿੱਤੀ ਅਤੇ ਫ਼ੌਰਨ ਪਨਕੀ ਨਹਿਰ ਕਿਨਾਰੇ ਨਾਲੇ ਦੇ ਨੇੜੇ ਆਉਣ ਲਈ ਕਿਹਾ।
ਵਿਕਰਮ ਆਪਣੀ ਮਾਂ ਕ੍ਰਿਸ਼ਨਾ ਦੇਵੀ ਅਤੇ ਹੋਰ ਪਰਿਵਾਰ ਵਾਲਿਆਂ ਨਾਲ ਘਟਨਾ ਸਥਾਨ ਤੇ ਪਹੁੰਚਿਆ ਅਤੇ ਲਾਸ਼ ਦੇਖਦੇ ਹੀ ਪਛਾਣਲਈ ਕਿ ਇਹ ਉਸਦੇ ਭਰਾ ਰਣਜੀਤ ਦੀ ਹੈ।
ਉਹਨਾਂ ਦੱਸਿਆ ਕਿ ਰਣਜੀਤ 31 ਦਸੰਬਰ ਨੂੰ ਘਰ ਤੋਂ ਖੜਖੜਾ ਲੈ ਕੇ ਨਿਕਲਿਆ ਸੀ। ਉਸਨੇ ਉਸੇ ਦੁਪਹਿਰ ਫ਼ੋਨ ਕੀਤਾ ਤਾਂ ਉਸਨੇ ਦੱਸਿਆ ਕਿ ਉਹ ਖੜਖੜੇ ਵਿੱਚ ਅੰਡੇ ਲੱਦ ਦੇ ਗੋਲ ਚੌਰਾਹਾ ਜਾ ਰਿਹਾ ਹੈ। ਨਾਲ ਹੀ ਉਸਦੇ ਦੋਸਤ ਇਮਰਾਨ ਅਤੇ ਕਾਮਰਾਨ ਵੀ ਹਨ। ਕੰਡਾ ਉਤਰਵਾ ਕੇ ਉਹ ਦੋਸਤਾਂ ਦੇ ਨਾਲ ਬਿਠੂਰ ਅਤੇ ਉਨਾਵ ਜਾਏਗਾ। ਕਿਉਂਕਿ ਇਮਰਾਨ ਅਤੇ ਕਾਮਰਾਨ ਦੀ ਮਾਂ ਰਾਬੀਆ ਬਾਨੋ ਘਰ ਤੋਂ ਲਾਪਤਾ ਹੈ। ਉਹਨਾਂ ਦੀ ਖੋਜ ਵਿੱਚ ਉਹ ਉਸਦੇ ਨਾਲ ਜਾਵੇਗਾ। ਗੱਲਬਾਤ ਤੋਂ ਬਾਅਦ ਰਣਜੀਤ ਨੇ ਫ਼ੋਨ ਬੰਦ ਕਰ ਦਿੱਤਾ।
ਦੇਰ ਰਾਤ ਜਦੋਂ ਰਣਜੀਤ ਘਰ ਨਾ ਮੁੜਿਆ ਤਾਂ ਚਿੰਤਾ ਹੋਈ। ਉਹਨਾਂ ਫ਼ੋਨ ਮਿਲਾਇਆ ਤਾਂ ਸਵਿੱਚ ਆਫ਼ ਮਿਲਿਆ। ਉਹ ਰਾਤ ਭਰ ਪ੍ਰੇਸ਼ਾਨ ਰਹੀ। ਸਵੇਰੇ ਵੱਡੇ ਮੁੰਡੇ ਵਿਕਰਮ ਦੇ ਨਾਲ ਰਣਜੀਤ ਦੀ ਖੋਜ ਕੀਤੀ ਤਾਂ ਉਸਦਾ ਕੁਝ ਵੀ ਪਤਾ ਨਾ ਲੱਗਿਆ। ਇਮਰਾਨ ਅਤੇ ਕਾਮਰਾਨ ਵੀ ਘਰੇ ਨਹੀਂ ਮਿਲੇ। ਸ਼ਾਮ ਨੂੰ ਰਣਜੀਤ ਦਾ ਖੜਖੜਾ ਰੋਸ਼ਨ ਨਗਰ ਵਿੱਚ ਲਾਵਾਰਸ ਹਾਲਤ ਵਿੱਚ ਮਿਲਿਆ।
ਉਹਨਾ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਰਣਜੀਤ ਦੀ ਹੱਤਿਆ ਇਮਰਾਨ ਅਤੇ ਕਾਮਰਾਨ ਨੇ ਹੀ ਕੀਤੀ ਹੈ।
ਕ੍ਰਿਸ਼ਨਾ ਦੇਵੀ ਤੋਂ ਪੁੱਛਗਿੱਛ ਤੋਂ ਬਾਅਦ ਸੁਰਿੰਦਰ ਨਾਥ ਤਿਵਾਰੀ ਨੇ ਮ੍ਰਿਤਕ ਰਣਜੀਤ ਦੀ ਲਾਸ਼ ਦਾ ਪੰਚਨਾਮਾ ਭਰਵਾ ਕੇ ਸੀਲ ਮੋਹਰ ਕਰਵਾ ਕੇ ਪੋਸਟ ਮਾਰਟਮ ਲਈ ਲਾਸ਼ ਹਸਪਤਾਲ ਪਹੁੰਚਵਾਈ। ਪੁਲਿਸ ਨੇ ਇਮਰਾਨ ਨੂੰ ਪਕੜ ਲਿਆਂਦਾ । ਆਮ ਪੁੱਛਗਿੱਛ ਵਿੱਚ ਜਦੋਂ ਇਮਰਾਨ ਨਹੀਂ ਟੁੱਟਿਆ ਤਾਂ ਪੁਲਿਸ ਨੇ ਸਖਤੀ ਕੀਤੀ ਅਤੇ ਐਨ ਕਾਉਂਟਰ ਕਰ ਦੇਣ ਦੀ ਧਮਕੀ ਦਿੱਤੀ। ਪੁਲਿਸ ਦੀ ਸਖਤੀ ਅਤੇ ਧਮਕੀ ਤੋਂ ਬਾਅਦ ਇਮਰਾਨ ਟੁੱਟ ਗਿਆ ਅਤੇ ਹੱਤਿਆ ਦਾ ਰਾਜ਼ ਉਗਲ ਦਿੱਤਾ।
ਇਮਰਾਨ ਦੀ ਗੱਲ ਸੁਣ ਕੇ ਪੁਲਿਸ ਨੂੰ ਕਤਲ ਦੀ ਵਾਰਦਾਤ ਸਮਝ ਆ ਗਈ। ਇਥੇ ਤਾਂ ਡਬਲ ਮਰਡਰ ਨਿਕਲ ਆਇਆ ਸੀ। ਮਾਂ ਰਾਬੀਆ ਬਾਨੋ ਦੀ ਲਾਸ਼ ਨੂੰ ਬੋਰੇ ਵਿੱਚ ਭਰ ਕੇ ਦੋਵੇਂ ਭਰਾਵਾਂ ਨੇ ਬਿਠੂਰ ਦੇ ਕੋਲ ਨੂਨ ਨਦੀ ਦੇ ਪੁਲ ਦੇ ਹੇਠਾਂ ਸੁੱਟ ਦਿੱਤਾ ਸੀ। ਇੰਨੇ ਨੂੰ ਖਾਸ ਮੁਖਬਰ ਤੋਂ ਸੂਚਨਾ ਮਿਲੀ ਕਿ ਇਮਰਾਨ ਦਾ ਭਰਾ ਕਾਮਰਾਨ ਇਸ ਵਕਤ ਸਾਈ ਵਿਆਜ ਹੋਸਟਲ ਦੇ ਕੋਲ ਮੌਜੂਦ ਹੈ। ਇਸ ਆਧਾਰ ਤੇ ਕਾਮਰਾਨ ਨੂੰ ਵੀ ਪਕੜ ਲਿਆਂਦਾ।ਦੋਹਾਂ ਦੀ ਸ਼ਨਾਖਤ ਉਤੇ ਨੂਨ ਨਦੀ ਤੋਂ ਰਾਬੀਆ ਦੀ ਲਾਸ਼ ਵੀ ਬਰਾਮਦ ਕਰ ਲਈ।
ਕਾਨ੍ਹਪੁਰ ਦੇ ਕਲਿਆਣਪੁਰ ਥਾਣਾ ਅਧੀਨ ਇਕ ਮੁਸਲਿਮ ਬਹੁਗਿਣਤੀ ਖੇਤਰ ਮਸਵਾਨਪੁਰ ਹੈ। ਇਯੇ ਮਸਵਾਨਪੁਰ ਖੇਤਰ ਦੇ ਰੋਸ਼ਨ ਨਗਰ ਵਿੱਚ ਅਬਦੁਲ ਫ਼ਰੀਦ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਉਸਦੇ ਪਰਿਵਾਰ ਵਿੱਚ ਪਤਨੀ ਰਾਬੀਆ ਬਾਨੋ ਤੋਂ ਇਲਾਵਾ ਪੁੱਤਰ ਇਮਰਾਨ ਅਤੇ ਕਾਮਰਾਨ ਸਨ। ਅਬਦੁਲ ਫ਼ਰੀਦ ਮਿਹਨਤਕਸ਼ ਇਨਸਾਨ ਸੀ। ਮਿਹਨਤ ਕਰਦਾ ਸੀ ਅਤੇ ਆਪਣੇ ਪਰਿਵਾਰ ਨੂੰ ਪਾਲਦਾ ਸੀ।
ਅਬਦੁਲ ਫ਼ਰੀਦ ਸਿੱਧਾ-ਸਾਦਾ ਅਤੇ ਸਰਲ ਸੁਭਾਅ ਦਾ ਸੀ, ਜਦਕਿ ਰਾਬੀਆ ਬਾਨੋ ਉਚੇ ਇਰਾਦਿਆਂ ਵਾਲੀ ਸੀ। ਅਬਦੁਲ ਫ਼ਰੀਦ ਉਸਦੀ ਪ੍ਰਬੱਲ ਕਾਮ ਇੱਛਾ ਦੇ ਸਾਹਮਣੇ ਕਮਜ਼ੋਰ ਮਹਿਸੂਸ ਕਰਦਾ ਸੀ। ਰਾਬੀਆ ਬਾਨੇ ਦੀ ਕਾਮਨਾ ਭੜਕਦੀ ਤਾਂ ਉਹ ਬਾਹਰ ਤਾਂਕ-ਝਾਂਕ ਕਰਦੀ। ਅਬਦੁਲ ਚੁੱਪ ਰਹਿਣ ਲਈ ਮਜਬੂਰ ਸੀ। ਵਕਤ ਅੱਗੇ ਵਧਿਆ। ਅਬਦੁਲ ਫ਼ਰੀਦ ਦੇ ਦੋ ਬੱਚੇ ਸਿਆਣੇ ਹੋ ਗਏ ਅਤੇ ਕੰਮ-ਧੰਦੇ ਲੱਗ ਗਏ। ਜਿਸ ਨਾਲ ਘਰ ਦੀ ਮਾਲੀ ਹਾਲਤ ਵਿੱਚ ਵੀ ਸੁਧਾਰ ਆਇਆ। ਪਰ ਅੱਜਕਲ੍ਰ ਅਬਦੁਲ ਫ਼ਰੀਦ ਬਿਮਾਰ ਰਹਿਣ ਲੱਗਿਆ। ਉਸਦੀ ਸਿਹਤ ਵਿਗੜਦੀ ਗਈ, ਆਖਿਰ ਇਕ ਦਿਨ ਉਸਦੀ ਧੜਕਣ ਬੰਦ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਰਾਬੀਆ ਪੂਰਨ ਆਜ਼ਾਦ ਹੋ ਗਈ। ਕੁਝ ਦੇਰ ਬਾਅਦ ਵੱਡੇ ਮੁੰਡੇ ਇਮਰਾਨ ਦਾ ਨਿਕਾਹ ਸ਼ਕੀਲਾ ਨਾਲ ਕਰ ਦਿੱਤਾ। ਰਾਬੀਆ ਨੇ ਕੰਡੇ ਦੇ ਵਪਾਰ ਆਰੰਭ ਕਰ ਦਿੱਤਾ। ਦਰਅਸਲ ਰੋਸ਼ਨ ਨਗਰ ਵਿੱਚ ਹੀ ਉਹਨਾਂ ਦਾ ਇਕ ਪਲਾਟ ਖਾਲੀ ਪਿਆ ਸੀ। ਇਸੇ ਵਿੱਚ ਉਹ ਗੋਹੇ ਪੱਥਣ ਦਾ ਕੰਮ ਕਰਦੇ ਅਤੇ ਵੇਚਦੇ ਸਨ।
ਕੁਝ ਦਿਨ ਬਾਅਦ ਗੋਹੇ ਢੋਣ ਲਈ ਇਕ ਰੇਹੜੇ ਦੀ ਲੋੜ ਪਈ ਤਾਂ ਰਣਜੀਤ ਦਾ ਖੜਖੜਾ ਮਿਲ ਗਿਆ। ਰਣਜੀਤ ਕੋਹਨਾ ਥਾਣਾ ਖੇਤਰ ਦੇ ਮਨੀ ਪੁਰਵਾ ਮੁਹੱਲੇ ਦਾ ਰਹਿਣ ਵਾਲਾ ਸੀ। ਪਰਿਵਾਰ ਵਿੱਚ ਮਾਂ ਕ੍ਰਿਸ਼ਨਾ ਦੇਵੀ ਤੋਂ ਇਲਾਵਾ ਵੱਡਾ ਭਰਾ ਵਿਕਰਮ ਸੀ। ਰਣਜੀਤ ਦਾ ਰਾਬੀਆ ਦੇ ਘਰ ਆਉਣਾ ਜਾਣਾ ਆਰੰਭ ਹੋ ਗਿਆ। ਰਾਬੀਆ ਨੇ ਰਣਜੀਤ ਦੁਆਲੇ ਜਾਲ ਬੁਣਨਾ ਆਰੰਭ ਕਰ ਦਿੱਤਾ ਅਤੇ ਉਸ ਨੂੰ ਫ਼ਸਾ ਲਿਆ। ਇਕ ਦਿਨ ਰਾਬੀਆ ਨੇ ਰਣਜੀਤ ਨੂੰ ਘਰੇ ਰੋਕ ਲਿਆ। ਉਹ ਸੌਂ ਗਿਆ। ਅੱਧੀ ਕੁ ਰਾਤ ਨੂੰ ਜਦੋਂ ਉਠਿਆ ਤਾਂ ਉਸ ਦੇ ਨੇੜੇ ਰਾਬੀਆ ਪਈ ਸੀ। ਉਸ ਰਾਤ 22 ਸਾਲਾ ਇਕ ਕੁਆਰੇ ਲੜਕੇ ਨਾਲ ਰਾਬੀਆ ਬਾਨੋ ਨੂੰ ਜੋ ਮਿਲਿਆ, ਉਹ ਉਸ ਦੀ ਜਵਾਨ ਹੋ ਗਈ।
ਦੋਵਾਂ ਵਿੱਚਕਾਰ ਨਜਾਇਜ਼ ਰਿਸ਼ਤਾ ਸਥਾਪਤ ਹੋਇਆ ਤਾਂ ਰਣਜੀਤ ਅਕਸਰ ਰਾਤ ਨੂੰ ਰਾਬੀਆ ਦੇ ਘਰ ਪਹੁੰਚ ਜਾਂਦਾ। ਕਿਉਂਕਿ ਦੋਵਾਂ ਵਿੱਚਕਾਰ ਉਮਰ ਦਾ ਅੱਧੇ ਦੇ ਕਰੀਬ ਦਾ ਫ਼ਰਕ ਸੀ, ਇਸ ਕਰਕੇ ਕਿਸੇ ਨੂੰ ਸ਼ੱਕ ਨਹੀਂ ਹੁੰਦਾ ਸੀ।
ਇਕ ਦਿਨ ਇਹਨਾਂ ਦੇ ਇਸ਼ਕ ਦੀਆਂ ਪੀਂਘਾਂ ਪੈਂਦੀਆਂ ਰਾਬੀਆ ਦੇ ਮੁੰਡੇ ਨੇ ਦੇਖ ਲਈਆਂ। ਇਸ ਤੋਂ ਬਾਅਦ ਉਸੇ ਰਾਤ ਉਹਨਾਂ ਨੇ ਰਾਬੀਆ ਨੂੰ ਮਾਰ ਦਿੱਤਾ। ਰਣਜੀਤ ਦੌੜ ਗਿਆ ਪਰ ਉਹਨਾਂ ਨੇ ਰਣਜੀਤ ਨੂੰ ਫ਼ਸਾਉਣ ਲਈ ਇਕ ਜਾਲ ਬੁਣਿਆ। ਰਣਜੀਤ ਉਹਨਾਂ ਦੇ ਜਾਲ ਵਿੱਚ ਫ਼ਸ ਗਿਆ ਅਤੇ ਉਸ ਦੀ ਹੱਤਿਆ ਕਰਕੇ ਵੀ ਲਾਸ਼ ਦੂਰ ਸੁੱਟ ਦਿੱਤੀ।














