ਫਰਜ਼ੀ ਜਾਤੀ ਪ੍ਰਮਾਣ ਪੱਤਰ ਦੇਣ ਵਾਲੇ ਸਜ਼ਾ ਦਾ ਹੱਕਦਾਰ – ਸੁਪਰੀਮ ਕੋਰਟ

ਨਵੀਂ ਦਿੱਲੀ -ਸੁਪਰੀਮ ਕੋਰਟ ਸੁਣਵਾਈ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵਿਅਕਤੀ ਫਰਜ਼ੀ ਪ੍ਰਮਾਣ ਦੇ ਨਾਲ ਫਡ਼ਿਆ ਜਾਂਦਾ ਹੈ ਤਾਂ ਉਸ ਨੂੰ ਡਿਗਰੀ ਅਤੇ ਨੌਕਰੀ ਦੋਵਾਂ ਤੋਂ ਹੱਥ ਧੋਣਾ ਪਵੇਗਾ। ਇੰਨਾਂ ਹੀ ਨਹੀਂ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਉਹ ਸਜ਼ਾ ਦੇ ਹੱਕਦਾਰ ਵੀ ਹੋਣਗੇ।ਕੋਰਟ ਨੇ ਸਖਤ ਰਵੱਈਆ ਅਪਣਾਉਂਦੇ ਹੋਏ ਇਸ ‘ਤੇ ਲੋਕਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ।