ਪੱਗ ਕਾਰਨ ਦਲਜੀਤ ਨੂੰ ਮਿਲੀ ਬੌਲੀਵੁੱਡ ‘ਚ ਐਂਟਰੀ

flimy-duniya1‘ਉੜਤਾ ਪੰਜਾਬ’ ਰਾਹੀਂ ਬੌਲੀਵੁੱਡ ਵਿੱਚ ਐਂਟਰੀ ਕਰਨ ਵਾਲੇ ਦਿਲਜੀਤ ਦੋਸਾਂਝ ਨੇ ਫ਼ਿਲਮ ਦਾ ਟ੍ਰੇਲਰ ਲੌਂਚ ਕਰਨ ਵੇਲੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ। ਦਿਲਜੀਤ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਕਹਿੰਦੇ ਸਨ ਕਿ ਪੱਗ ਵਾਲੀ ਲੁੱਕ ਕਰ ਕੇ ਉਨ੍ਹਾਂ ਦੀ ਬੌਲੀਵੁੱਡ ਵਿੱਚ ਐਂਟਰੀ ਨਹੀਂ ਹੋ ਸਕਦੀ ਕਿਉਂਕਿ ਬੌਲੀਵੁੱਡ ਵਿੱਚ ਪੱਗ ਵਾਲੇ ਦ੍ਰਿਸ਼ ਜ਼ਿਆਦਾ ਨਹੀਂ ਫ਼ਿਲਮਾਏ ਜਾਂਦੇ ਪਰ ਉਨ੍ਹਾਂ ਨੂੰ ‘ਉੜਤਾ ਪੰਜਾਬ’ ਫ਼ਿਲਮ ਮਿਲੀ ਹੀ ਉਨ੍ਹਾਂ ਦੀ ਪੱਗ ਕਰ ਕੇ ਹੈ। ਦਿਲਜੀਤ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਇਸ ਲਾਇਕ ਨਹੀਂ ਸਮਝਦੇ ਕਿ ਉਹ ਇਸ ਮੰਚ ‘ਤੇ ਖੜ੍ਹੇ ਹੋ ਕੇ ਇੰਨੇ ਵੱਡੇ ਸਟਾਰਸ ਨਾਲ ਫ਼ੋਟੋ ਖਿਚਵਾ ਸਕਣ।
17 ਜੂਨ ਨੂੰ ਰਿਲੀਜ਼ ਹੋ ਰਹੀ ਬੌਲੀਵੁੱਡ ਦੀ ਫ਼ਿਲਮ ‘ਉੜਤਾ ਪੰਜਾਬ’ ਵਿੱਚ ਦਿਲਜੀਤ ਇਕ ਪੁਲਿਸਵਾਲੇ ਦਾ ਰੋਲ ਨਿਭਾਅ ਰਹੇ ਹਨ। ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ਵਿੱਚ ਦਮਦਾਰ ਭੂਮਿਕਾ ਉਨ੍ਹਾਂ ਦੀ ਪੱਗ ਦੀ ਬਦੌਲਤ ਹੀ ਮਿਲੀ ਹੈ।