ਡਾਕਟਰ ਬਣਨਾ ਚਾਹੁੰਦੀ ਸੀ ਪੂਨਮ ਢਿੱਲੋਂ

flimy-duniya1ਮੁੰਬਈ: ਬੌਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਨੇ ਆਪਣੀ ਦਿਲਕਸ਼ ਅਦਾਵਾਂ ਹਰ ਕੋਈ ਦੀਵਾਨਾ ਹੈ। ਪਰ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇਗਾ ਕਿ ਪੂਨਮ ਅਸਲ ‘ਚ ਅਦਾਕਾਰਾ ਨਹੀਂ, ਬਲਕਿ ਡਾਕਟਰ ਬਣਨਾ ਚਾਹੁੰਦੀ ਸੀ। ਪੂਨਮ ਢਿੱਲੋਂ ਦਾ ਜਨਮ 18 ਅਪ੍ਰੈਲ 1962 ‘ਚ ਕਾਨਪੁਰ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਅਮਰੀਕ ਸਿੰਘ ਭਾਰਤੀ ਹਵਾਈ ਸੈਨਾ ‘ਚ ਇੰਜਨੀਅਰ ਸਨ। ਪੂਨਮ ਢਿੱਲੋਂ ਨੇ ਆਪਣੀ ਮੁੱਢਲੀ  ਸਿੱਖਿਆ ਚੰਡੀਗੜ੍ਹ ਕਰਮਲ ਕਾਨਵੈਂਟ ਹਾਈ ਸਕੂਲ ਤੋਂ ਪੂਰੀ ਕੀਤੀ। ਸਾਲ 1977 ‘ਚ ਪੂਨਮ ਢਿੱਲੋਂ ਨੂੰ ਭਾਰਤੀ ਸੁੰਦਰਤਾ ਮੁਕਾਬਲੇ ‘ਚ ਹਿੱਸਾ ਲੈਣ ਦਾ ਮੌਕਾ ਮਿਲਿਆ, ਜਿਸ ‘ਚੋਂ ਪਹਿਲਾ ਸਥਾਨ ਹਾਸਲ ਕੀਤਾ।  ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਪੂਨਮ ਢਿੱਲੋਂ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਨਿਰਮਾਤਾ ਨਿਰਦੇਸ਼ਕ ਯਸ਼ ਚੋਪੜਾ ਨੇ ਆਪਣੀ ਫ਼ਿਲਮ ‘ਤ੍ਰਿਸ਼ੂਲ’ ‘ਚ ਉਸ ਨੂੰ ਕੰਮ ਕਰਨ ਦੀ ਪੇਸ਼ਕਸ਼ ਕੀਤੀ ਪਰ ਪਹਿਲਾਂ ਪੂਨਮ ਨੇ ਇਸ ਪੇਸ਼ਕਸ਼ ਨੂੰ ਅਸਵੀਕਾਰ ਕਰ ਦਿੱਤਾ। ਬਾਅਦ ‘ਚ ਪੰਜਾਬ ਯੂਨੀਵਰਸਿਟੀ ‘ਚ ਨੌਕਰੀ ਕਰ ਰਹੇ ਉਨ੍ਹਾਂ ਦੇ ਪਰਿਵਾਰਕ ਦੋਸਤ ਗਾਰਗੀ ਨੇ ਪੂਨਮ ਨੂੰ ਸਮਝਾਇਆ ਕਿ ਫ਼ਿਲਮਾਂ ‘ਚ ਕੰਮ ਕਰਨਾ ਕੋਈ ਬੁਰੀ ਗੱਲ ਨਹੀਂ ਹੈ। ਇਸ ਤੋਂ ਬਾਅਦ ਪੂਨਮ ਢਿੱਲੋਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਇਕ ਸ਼ਰਤ ‘ਤੇ ਕੰਮ ਕਰਨ ਦੀ ਇਜ਼ਾਜਤ ਦਿੱਤੀ ਕਿ ਉਹ ਸਕੂਲ ਦੀ ਛੁੱਟੀਆਂ ਦੌਰਾਨ ਹੀ ਇਸ ਫ਼ਿਲਮਾਂ ‘ਚ ਕੰਮ ਕਰੇਗੀ। ਫ਼ਿਲਮ ‘ਤ੍ਰਿਸ਼ੂਲ’ ‘ਚ ਪੂਨਮ ਢਿੱਲੋਂ ਨੂੰ ਸੰਜੀਵ ਕੁਮਾਰ, ਸ਼ਸ਼ੀ ਕਪੂਰ ਅਤੇ ਅਮਿਤਾਭ ਬੱਚਨ ਵਰਗੇ ਸਿਤਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ‘ਚ ਪੂਨਮ ਨੇ ਸੰਜੀਵ ਕੁਮਾਰ ਦੀ ਪੁੱਤਰੀ ਦੀ ਭੂਮਿਕਾ ਨਿਭਾਈ, ਜਿਹੜੀ ਅਦਾਕਾਰ ਸਚਿਨ ਨਾਲ ਪਿਆਰ ਕਰਦੀ ਹੈ। ਫ਼ਿਲਮ ‘ਚ ਉਨ੍ਹਾਂ ‘ਤੇ ਫ਼ਿਲਮਾਇਆ ਗਾਇਆ ਗੀਤ ‘ਗੱਪੂਜੀ ਗੱਪੂਜੀ ਗਮ ਗਮ’ ਉਨ੍ਹਾਂ ਦਿਨਾਂ ‘ਚ ਨੌਜਵਾਨਾਂ ਦੀ ਪਸੰਦ ਬਣ ਗਿਆ। ਸਾਲ 1979 ‘ਚ ਯਸ਼ ਚੋਪੜਾ ਦੀ ਫ਼ਿਲਮ ‘ਨੂਰੀ’ ‘ਚ ਵੀ ਪੂਨਮ ਢਿੱਲੋਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਸਾਲ 1988 ‘ਚ ਪੂਨਮ ਢਿੱਲੋਂ ਨੇ ਅਦਾਕਾਰ ਅਸ਼ੋਕ ਠਾਕਰੀਆ ਨਾਲ ਵਿਆਹ ਕਰਵਾ ਲਿਆ। ਅਸ਼ੋਕ ਠਾਕਰੀਆ ਨੇ ਫ਼ਿਲਮ ‘ਦਿਲ’, ‘ਬੇਟਾ’, ‘ਰਾਜਾ ਮਸਤੀ’ ਅਤੇ ‘ਮਨ’ ਵਰਗੀਆਂ ਕਈ ਫ਼ਿਲਮਾਂ ਦਾ ਨਿਰਮਾਣ ਕੀਤਾ।